1 ਅਤੇ 2 ਟਿਮੋਥੀ ਅਤੇ ਟਾਇਟਸ

ਜਦੋਂ ਪੌਲੁਸ ਆਪਣੇ ਜੀਵਨ ਦੇ ਅੰਤ ਦੇ ਨੇੜੇ ਪਹੁੰਚਿਆ, ਉਸ ਨੇ ਨਿਹਚਾ ਵਿਚ ਆਪਣੇ “ਪੁੱਤ੍ਰਾਂ” ਅਰਥਾਤ ਤਿਮੋਥਿਉਸ ਅਤੇ ਤੀਤੁਸ ਨੂੰ ਲਿਖਿਆ। ਅਨੁਭਵੀ ਰਸੂਲ ਇਨ੍ਹਾਂ ਜਵਾਨ ਖੁਸ਼ਖ਼ਬਰੀ ਪਰਚਾਰਕਾਂ ਨੂੰ ਅਫ਼ਸੁਸ ਵਿਚ ਅਤੇ ਕਰੇਤ ਦੇ ਟਾਪੂ ਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਸੇਵਕਾਈਆਂ ਦੇ ਲਈ ਉਤਸ਼ਾਹਿਤ ਕਰਨਾ ਅਤੇ ਮਾਰਗ-ਦਰਸ਼ਨ ਦੇਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਹ ਪ੍ਰਭੂ ਦੀ ਕਲੀਸੀਆ ਵਿਚ ਪ੍ਰਭਾਵਸ਼ਾਲੀ ਅਤੇ ਫਲਦਾਰ ਸੇਵਾ ਦੇਣ ਅਤੇ ਕਦੇ ਵੀ ਸਚਿਆਈ ਦਾ ਪਰਚਾਰ ਕਰਨ ਅਤੇ ਗਲਤ ਸਿੱਖਿਆ ਦਾ ਖੰਡਣ ਕਰਨ ਤੋਂ ਪਿੱਛੇ ਨਾ ਹਟਣ। ਉਸ ਨੇ ਇਹ ਜ਼ੋਰ ਵੀ ਦਿੱਤਾ ਕਿ ਇਕ ਮਸੀਹੀ ਜੀਵਨ ਕਿਵੇਂ ਜੀਉਣਾ ਹੈ ਉਸ ਬਾਰੇ ਦਿੱਤੀਆਂ ਗਈਆਂ ਹਦਾਇਤਾਂ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਦਿੱਤੀਆਂ ਗਈਆਂ ਸਨ। ਉਹ ਨੇ ਉਸ ਦਯਾ ਤੇ ਜ਼ੋਰ ਦਿੱਤਾ ਸੀ ਜੋ ਪਰਮੇਸ਼ੁਰ ਨੇ ਉਸ ਨੂੰ ਵਿਖਾਈ ਸੀ ਅਤੇ ਇਹ ਚਿੰਤਾ ਪਰਗਟ ਕੀਤੀ ਸੀ ਕਿ ਭਾਈ ਸਚਿਆਈ ਦੀ ਰੱਖਿਆ ਕਰਨ, ਸਚਿਆਈ ਨੂੰ ਸੰਭਾਲਣ ਅਤੇ ਸਚਿਆਈ ਦਾ ਪਾਲਣ ਕਰਨ।

ਇਨ੍ਹਾਂ ਤਿੰਨ ਪੱਤ੍ਰੀਆਂ ਤੇ ਬਹੁਤ ਸਾਲਾਂ ਦੇ ਅਧਿਐਨ ਅਤੇ ਸਿੱਖਿਆ ਤੋਂ ਬਾਅਦ, ਡੇਵਿਡ ਰੋਪਰ ਨੇ ਇਹ ਸ਼ਾਨਦਾਰ ਆਇਤ-ਦਰ-ਆਇਤ ਅਧਿਐਨ ਤਿਆਰ ਕੀਤਾ ਹੈ। ਰੋਪਰ ਦੇ ਲਿਖਣ ਦੀ ਰੌਚਕ ਸ਼ੈਲੀ ਨਾਲ ਬਿਰਤਾਂਤਾਂ ਅਤੇ ਸ਼ਬਦ ਅਧਿਐਨਾਂ ਵਿਚ ਜਾਨ ਆ ਜਾਂਦੀ ਹੈ।

ਪਰਮੇਸ਼ੁਰ ਦੇ ਵਚਨ ਨੂੰ ਸਿੱਖਣ ਵਾਲੇ ਪਰਮੇਸ਼ੁਰ ਦੇ ਨਾਲ ਨੇੜਤਾ ਵਿਚ ਚੱਲਣ ਦੇ ਲਈ ਇਨ੍ਹਾਂ ਪੱਤ੍ਰੀਆਂ ਨੂੰ ਪੜ੍ਹਨ ਦੇ ਲਈ ਬਾਰ-ਬਾਰ ਇਨ੍ਹਾਂ ਵੱਲ ਖਿੱਚੇ ਚਲੇ ਆਉਣਗੇ ਜਦੋਂ ਉਹ ਨਿਹਚਾ ਦੀ ਅੱਛੀ ਲੜਾਈ ਲੜਨ ਵਿਚ ਪੌਲੁਸ ਦੇ ਨਾਲ ਸ਼ਾਮਲ ਹੋਣ ਦਾ ਜਤਨ ਕਰਨਗੇ (ਵੇਖੋ 1 ਤਿਮੋਥਿਉਸ 6:12; 2 ਤਿਮੋਥਿਉਸ 4:7)।


ਕੋਰਸ ਦੇ ਨਾਲ ਕੀ ਆਉਂਦਾ ਹੈ?

50 ਦਿਨਾਂ ਦੇ ਕੋਰਸ ਵਿੱਚ ਉਹ ਸਭ ਕੁਝ ਆਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਜੇ ਤੁਹਾਨੂੰ ਇਹ ਕੋਰਸ ਪੂਰਾ ਕਰਨ ਲਈ ਹੋਰ ਸਮੇਂ ਦੀ ਲੋੜ ਹੋਵੇ, ਤਾਂ ਤੁਸੀਂ ਆਪਣੇ ਕੋਰਸ ਨੂੰ ਵਾਧੀ 30 ਦਿਨਾਂ ਲਈ ਵਧਾ ਸਕਦੇ ਹੋ। ਕੁਝ ਨਮੂਨਾ ਕੋਰਸ ਸਮੱਗਰੀ ਦੇਖਣ ਲਈ ਇੱਥੇ ਕਲਿਕ ਕਰੋ।

ਡਿਜੀਟਲ ਕਿਤਾਬ

ਕਿਤਾਬ 1 ਅਤੇ 2 ਤਿਮੋਥਿਉਸ ਅਤੇ ਤੀਤੁਸ ਜੋ ਕਿ ਡੇਵਿਡ ਰੋਪਰ (David Roper) ਦੁਆਰਾ ਲਿਖੀ ਗਈ ਹੈ, ਇੱਕ ਡਿਜੀਟਲ ਕਾਪੀ ਕੋਰਸ ਲਈ ਤੁਹਾਡਾ ਅਧਿਆਪਕ ਹੋਵੇਗੀ, ਅਤੇ ਕੋਰਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ।

ਪੰਜ ਅਧਿਐਨ ਗਾਈਡਾਂ

ਇਹ ਪੜ੍ਹਨ ਵੇਲੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਵਾਲੇ ਮੁੱਖ ਸ਼ਬਦ, ਸਿਧਾਂਤ, ਲੋਕ, ਅਤੇ ਸਥਾਨ ਮੁਹੱਈਆ ਕਰ ਕੇ ਟੈਸਟਾਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੇ।

ਛੇ ਟੈਸਟ

ਤੁਹਾਨੂੰ ਅੜਚਣ ਪਾਉਣ ਦੀ ਬਜਾਏ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ, ਹਰੇਕ ਟੈਸਟ ਵਿੱਚ ਪੰਜਾਹ ਪ੍ਰਸ਼ਨ ਸ਼ਾਮਲ ਹਨ ਜੋ ਸੌਂਪੇ ਗਏ ਪੜ੍ਹਨ ਦੇ ਕੰਮ ਵਿੱਚੋਂ ਲਏ ਗਏ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਉਹ ਸਮਝਦੇ ਹੋ ਜੋ ਪੜ੍ਹਾਇਆ ਜਾ ਰਿਹਾ ਹੈ। ਆਖਰੀ ਟੈਸਟ ਵਿਆਪਕ ਹੈ।

ਪੜ੍ਹਨ ਦੀ ਰਫਤਾਰ ਬਾਰੇ ਗਾਈਡ

ਆਪਣੀ ਪੜ੍ਹਨ ਦੀ ਰਫਤਾਰ ਦੀ ਗਾਈਡ ਦੇ ਨਾਲ ਆਪਣੇ ਪੜ੍ਹਨ ਦੇ ਕਾਰਜਕ੍ਰਮ 'ਤੇ ਬਣੇ ਰਹੋ। ਇਹ ਗਾਈਡ ਤੁਹਾਨੂੰ ਦੱਸਦੀ ਹੈ ਕਿ ਕੋਰਸ ਨੂੰ ਇੱਛਿਤ ਸਮੇਂ ਦੇ ਅੰਦਰ ਖ਼ਤਮ ਕਰਨ ਲਈ ਤੁਹਾਨੂੰ ਹਰ ਰੋਜ਼ ਕਿਹੜੇ ਪੰਨੇ ਪੜ੍ਹਨ ਦੀ ਲੋੜ ਹੈ।