Through the Scriptures ਬਾਰੇ

“ਅਤੇ ਜਿਹੜੀਆਂ ਗੱਲਾਂ ਤੈਂ ਬਹੁਤਿਆਂ ਗਵਾਹਾਂ ਦੇ
ਸਾਹਮਣੇ ਮੈਥੋਂ ਸੁਣੀਆਂ ਅਜੇਹਿਆਂ ਮਾਤਬਰ ਮਨੁੱਖਾਂ ਨੂੰ ਸੌਂਪ ਜਿਹੜੇ
ਹੋਰਨਾਂ ਨੂੰ ਵੀ ਸਿੱਖਿਆ ਦੇਣ ਜੋਗ ਹੋਣ” (2 ਤਿਮੋਥਿਉਸ 2:2)।

Through the Scripture, ਸਰਸੀ, ਅਰਕੰਸਾਸ ਵਿੱਚ Truth for Today ਦਾ ਕਾਰਜ ਹੈ, ਜੋ ਕਿ ਇੱਕ ਬਹੁ-ਆਯਾਮੀ, ਗੈਰ-ਮੁਨਾਫਾ ਸੰਸਥਾ ਹੈ ਜੋ ਵਿਸ਼ਵ ਧਰਮ-ਪ੍ਰਚਾਰ ਲਈ ਸਮਰਪਿਤ ਹੈ। ਐਡੀ ਕਲੋਏਰ (Eddie Cloer) ਦੁਆਰਾ ਨਿਰਦੇਸ਼ਿਤ, ਜੋ ਕਿ ਹਾਰਡਿੰਗ ਯੂਨੀਵਰਸਿਟੀ ਵਿਖੇ ਬਾਈਬਲ ਅਤੇ ਉਪਦੇਸ਼ ਦੇ ਇੱਕ ਪ੍ਰੋਫੈਸਰ ਹਨ, TFT ਦਾ ਟੀਚਾ ਹੈ ਸਾਡੇ ਪ੍ਰਭੂ ਦੇ ਪਵਿੱਤਰ ਗ੍ਰੰਥਾਂ ਨੂੰ ਵਫ਼ਾਦਾਰੀ ਦੇ ਨਾਲ ਪੜ੍ਹਾਉਣਾ।

ਤਜਰਬੇਕਾਰ ਮਿਸ਼ਨਰੀ ਸਹਿਮਤ ਹੁੰਦੇ ਹਨ ਕਿ ਦੁਨੀਆ ਭਰ ਵਿੱਚ ਸਥਿਤ ਧਾਰਮਿਕ ਸਭਾਵਾਂ ਦਾ ਬਣਿਆ ਰਹਿਣਾ ਅਤੇ ਰੂਹਾਨੀ ਪ੍ਰਗਤੀ ਉੱਚ ਗੁਣਵੱਤਾ ਵਾਲੀ ਬਾਈਬਰ ਅਧਿਐਨ ਸਮੱਗਰੀ ‘ਤੇ ਨਿਰਭਰ ਕਰਦੀ ਹੈ। Truth for Today ਇਸ ਲੋੜ ਵੱਲ ਧਿਆਨ ਦੇਣ ‘ਤੇ ਸਮਰਪਿਤ ਹੈ।

ਸਮੱਗਰੀ ਸਬੰਧੀ ਖਾਸ ਸੇਧਾਂ ਸਥਾਪਿਤ ਕੀਤੀਆਂ ਗਈਆਂ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਪੜ੍ਹਾਈ ਸਮੱਗਰੀ ਨਿਊ ਟੈਸਟਾਮੈਂਟ ਈਸਾਈ ਮੱਤ ਨੂੰ ਬਹਾਲ ਕਰਨ ਦੇ ਨਾਲ ਮੇਲ ਖਾਂਦੀ ਹੈ। ਖਾਸ ਤੌਰ ‘ਤੇ, (a) ਇਹ ਸਮੱਗਰੀਆਂ ਨਿਊ ਟੈਸਟਾਮੈਂਟ ਚਰਚ ਦਾ ਸਨਮਾਨ ਅਤੇ ਪ੍ਰਚਾਰ ਕਰਨ ਲਈ ਹਨ ਅਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਸੰਪ੍ਰਦਾਵਾਦ, ਮਤਲਬ ਕਿ ਮਨੁੱਖ ਦੁਆਰਾ ਬਣਾਈਆਂ ਗਈਆਂ ਧਾਰਮਿਕ ਸੰਸਥਾਵਾਂ, ਨੂੰ ਸਵੀਕ੍ਰਿਤੀ ਦੇਣਾ ਜਾਂ ਪ੍ਰਮਾਣਿਤ ਨਹੀਂ ਕਰਨਾ ਚਾਹੀਦਾ; (b) ਇਹਨਾਂ ਸਮੱਗਰੀਆਂ ਨੂੰ ਲਾਜ਼ਮੀ ਤੌਰ ‘ਤੇ ਇੱਕ ਮੌਲਿਕ, ਸੁਰੱਖਿਅਤ ਅਤੇ ਵਿਹਾਰਕ ਤਰੀਕੇ ਨਾਲ ਬਾਈਬਲ ਦੀਆਂ ਸਿੱਖਿਆਵਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ; (c) ਇਹ ਸਮੱਗਰੀਆਂ ਹਮੇਸ਼ਾ ਆਸਥਾ, ਪਛਤਾਵੇ ਅਤੇ ਯਿਸ਼ੂ ਮਸੀਹ ਦੇ ਕਬੂਲਨਾਮੇ, ਅਤੇ ਪਾਪਾਂ ਤੋਂ ਮਾਫੀ ਲਈ ਬਪਤਿਸਮਾ ਦੇ ਮਾਧਿਅਮ ਨਾਲ ਮੁਕਤੀ ਦੇ ਤਰੀਕੇ ਬਾਰੇ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਗ੍ਰੰਥਾਂ ਵਿੱਚ ਪੜ੍ਹਾਇਆ ਜਾਂਦਾ ਹੈ; (d) ਇਹਨਾਂ ਸਮੱਗਰੀਆਂ ਨੂੰ ਲਾਜ਼ਮੀ ਤੌਰ ‘ਤੇ ਨਿਊ ਟੈਸਟਾਮੈਂਟ ਦੇ ਪੈਟਰਨ ਦੇ ਅਨੁਸਾਰ ਪ੍ਰਮਾਤਮਾ ਦੀ ਭਗਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੀ ਮਨੁੱਖੀ ਨਵੀਨਤਾ ਲਈ ਪ੍ਰਵਾਨਗੀ ਪ੍ਰਗਟ ਨਹੀਂ ਕਰਨੀ ਚਾਹੀਦੀ ਹੈ; (e) ਇਹਨਾਂ ਸਮੱਗਰੀਆਂ ਨੂੰ ਨਿਊ ਟੈਸਟਾਮੈਂਟ ਦੇ ਵਿਆਪਕ ਇਸਾਈ ਮੱਤ, ਜਿਸਦੇ ਸਦੀਵੀ ਸਿਧਾਂਤਾਂ ਨੂੰ ਕਿਸੇ ਵੀ ਸੱਭਿਆਚਾਰ ਵਿੱਚ ਢੁਕਵੇਂ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੈ, ਲਈ ਦਲੀਲ ਦੇਣ ਦੇ ਉਲਟ ਅਮਰੀਕੀ ਇਸਾਈ ਮੱਤ ਲਈ ਦਲੀਲ ਨਹੀਂ ਦੇਣੀ ਚਾਹੀਦੀ।