ਮਰਕੁਸ 9—16
ਇੰਜੀਲ ਦੇ ਵਿਰਤਾਂਤਾਂ ਨੂੰ ਪੜ੍ਹਿਦਆਂ ਸਾਨੂੰ ਹਮੇਸ਼ਾ ਉਤੇਜਨਾ ਆਉਣੀ ਚਾਹੀਦੀ ਹੈ। ਇੰਜੀਲ ਦੇ ਵਿਰਤਾਂਤਾਂ ਦਾ ਗਿਆਨ ਪਾਉਣ ਤੋਂ ਛੁਟ ਸਾਡੇ ਕੋਲ ਯਿਸੂ ਦੇ ਮਨ ਤਕ ਗਹਿਰਾਈ ਨਾਲ ਪਹੁੰਚਣ ਦਾ ਹੋਰ ਕੋਈ ਜ਼ਰੀਆ ਨਹੀਂ ਹੈ। ਸਾਡੇ ਪ੍ਰਭੂ ਦੀ ਜ਼ਿੰਦਗੀ ਦੇ ਇਹ ਵੇਰਵੇ ਨਵੀਂ ਰੌਸ਼ਨੀ ਅਤੇ ਇਸ ਨਾਲੋਂ ਵੀ ਵੱਧ ਕੇ ਨਵੇਂ ਮਿਲੇ ਰੂਹਾਨੀ ਗਿਆਨ ਦਾ ਜ਼ਬਰਦਸਤ ਜ਼ਰੀਆ ਹਨ।
ਮਰਕੁਸ ਯਿਸੂ ਨੂੰ ਇਕ ਦੀਨ ਸੇਵਕ ਵਜ਼ ਗੱਲਾਂ ਕਰਨ ਵਾਲੇ ਅਦਾਮੀ ਦੀ ਬਜਾਇ ਕੰਮ ਕਰਨ ਵਾਲੇ ਆਦਮੀ ਦੇ ਰੂਪ ਵਿਚ ਵਿਖਾਉਂਦਾ ਹੈ। ਜਿਸ ਕਰਕੇ ਯਿਸੂ ਦੀ ਜ਼ੰਦਗੀ ਅਤੇ ਸੇਵਕਾਈ ਦੇ ਇਸ ਵਿਰਤਾਂਤ ਵਿਚ ਯਿਸੂ ਦੀਆਂ ਸਿੱਆਵਾਂ ਨਹੀਂ ਉਹਦੇ ਕੰਮ ਵੱਧ ਦੱਸੇ ਗਏ।
ਮਰਕੁਸ ਅਨੁਸਾਰ ਇੰਜੀਲ ਦਾ ਧਿਆਨ ਨਾਲ ਅਧਿਐਨ ਕਰਨਾ ਤੁਹਾਡੀ ਅਤੇ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਏਗਾ। ਸਾਡੇ ਪ੍ਰਭੂ ਦੀ ਜ਼ਿੰਦਗੀ ਦੇ ਇਸ ਵਿਰਤਾਂਤ ਵਿਚ ਮਿਲਣ ਵਾਲੇ ਸੰਦੇਸ਼ ਸਾਡੇ ਦਿਲਾਂ ਨੂੰ ਵਿਨ ਕੇ ਭਗਤੀ ਭਰੀ ਜ਼ਿੰਦਗੀ ਜੀਣ ਅਤੇ ਦੂਜਿਆਂ ਨਾਲ ਖੁਸ਼ਖ਼ਬਰੀ ਨੂੰ ਸਾਂਝਾ ਕਰਨ ਦਾ ਜਨੂਨ ਪਾ ਸਕਦੇ ਹਾਂ। ਮਾਰਟੇਲ ਪੇਸ













