ਵਰਤੋਂ ਦੀਆਂ ਸ਼ਰਤਾਂ

ThroughTheScriptures.com (“ਵੈਬਸਾਈਟ”) ਨਾਲ ਜੁੜੇ ਸਾਫਟਵੇਅਰ, ਸਮੱਗਰੀਆਂ, ਅੰਤਰਕਿਰਿਆ ਵਾਲੀਆਂ ਵਿਸ਼ੇਸ਼ਤਾਵਾਂ, ਅਤੇ ਵੈਬਸਾਈਟ ਦੀ ਵਰਤੋਂ ਕਰਕੇ, ਤੁਸੀਂ (“ਵਰਤੋਂਕਾਰ”) ਕਾਨੂੰਨੀ ਨਿਯਮਾਂ ਅਤੇ ਸਰਤਾਂ (“ਇਕਰਾਰਨਾਮੇ”) ਦੇ ਪਾਬੰਦ ਹੋਣ ਲਈ ਸਹਿਮਤੀ ਦਿੰਦੇ ਹੋ। ਕਿਸੇ ਵੀ ਤਰੀਕੇ ਨਾਲ ਵੈਬਸਾਈਟ ਨਾਲ ਅੰਤਰਕਿਰਿਆ ਕਰ ਰਿਹਾ ਕੋਈ ਵੀ ਵਿਅਕਤੀ ਇਸ ਇਕਰਾਰਨਾਮੇ ਦੇ ਉਦੇਸ਼ਾਂ ਲਈ ਇੱਕ ਵਰਤੋਂਕਾਰ ਹੈ। ਜੇਕਰ ਤੁਸੀਂ ਇਸ ਇਕਰਾਰਨਾਮੇ ਦੇ ਨਿਯਮਾਂ ਅਤੇ ਸ਼ਰਤਾਂ ਲਈ ਸਹਿਮਤੀ ਨਹੀਂ ਦਿੰਦੇ, ਤਾਂ ਤੁਸੀਂ ਵੈਬਸਾਈਟ ਦੀ ਵਰਤੋਂ ਕਰਨ ਦੇ ਹੱਕਦਾਰ ਨਹੀਂ ਹੋ। ਜੇਕਰ ਤੁਸੀਂ ਵੈਬਸਾਈਟ, ਵੈਬਸਾਈਟ ਦੀ ਕਿਸੇ ਵੀ ਵਿਸ਼ਾ-ਵਸਤੂ ਜਾਂ ਇਸ ਇਕਰਾਰਨਾਮੇ ਦੇ ਨਿਯਮਾਂ ਅਤੇ ਸ਼ਰਤਾਂ ਤੋਂ ਅਸੰਤੁਸ਼ਟ ਹੋ, ਤਾਂ ਤੁਸੀਂ ਸਹਿਮਤੀ ਦਿੰਦੇ ਹੋ ਕਿ ਤੁਹਾਡਾ ਇੱਕੋ ਅਤੇ ਖ਼ਾਸ ਉਪਰਾਲਾ ਇਹੀ ਹੈ ਕਿ ਵੈਬਸਾਈਟ ਦੀ ਤੁਹਾਡੀ ਵਰਤੋਂ ਨੂੰ ਰੋਕ ਦਿੱਤਾ ਜਾਏ। ਤੁਸੀਂ ਇਹ ਮੰਨਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਵੈਬਸਾਈਟ ਦੀ ਤੁਹਾਡੀ ਵਰਤੋਂ ਕੇਵਲ ਤੁਹਾਡੇ ਜੋਖਮ ‘ਤੇ ਹੈ। ਤੁਸੀਂ ਇਹ ਦਰਸਾਉਂਦੇ ਹੋ ਕਿ ਤੁਹਾਡੇ ਕੋਲ ਖੁਦ ਦੁਆਰਾ ਜਾਂ ਕਿਸੇ ਵੀ ਉਸ ਧਿਰ, ਜਿਸਦੀ ਤੁਸੀਂ ਪ੍ਰਤੀਨਿਧਤਾ ਕਰ ਰਹੇ ਹੋ, ਦੇ ਦੁਆਰਾ ਇਸ ਇਕਰਾਰਨਾਮੇ ਨੂੰ ਸਵੀਕਾਰ ਕਰਨ ਦੀ ਕਾਨੂੰਨੀ ਸਮਰੱਥਾ ਅਤੇ ਹੱਕ ਹੈ। ਹੋ ਸਕਦਾ ਹੈ ਕਿ ਇਸ ਇਕਰਾਰਨਾਮੇ ਦੀਆਂ ਕੁਝ ਸ਼ਰਤਾਂ ਵੈਬਸਾਈਟ ਦੀ ਤੁਹਾਡੀ ਵਰਤੋਂ ‘ਤੇ ਲਾਗੂ ਨਾ ਵੀ ਹੋਣ; ਤਾਂ ਵੀ ਸਾਰੀਆਂ ਲਾਗੂ ਹੋਣ ਵਾਲੀਆਂ ਸ਼ਰਤਾਂ ਬੰਧਨਕਾਰੀ ਹਨ। ਵੈਬਸਾਈਟ ਦੀ ਹੱਕੀ ਮਾਲਕ ਹੋਣ ਦੇ ਨਾਤੇ, Truth for Today World Mission School, Inc. (“Truth for Today”) ਕਿਸੇ ਵੀ ਸਮੇਂ ਪੂਰੀ ਤਰ੍ਹਾਂ ਨਾਲ ਆਪਣੇ ਅਤੇ ਸੁਤੰਤਰ ਵਿਵੇਕ ਨਾਲ ਅਤੇ ਸਮੇਂ-ਸਮੇਂ ‘ਤੇ ਤੁਹਾਨੂੰ ਬਿਨਾਂ ਕੋਈ ਸੂਚਨਾ ਦਿੱਤੇ ThroughTheScriptures.com ਵੈਬਸਾਈਟ ‘ਤੇ ਤਬਦੀਲੀਆਂ ਪੋਸਟ ਕਰਕੇ ਇਸ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਬਦਲਣ ਜਾਂ ਖਤਮ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ। ਇੰਜ ਕਰਕੇ ਅਜਿਹੀਆਂ ਕਿਸੇ ਵੀ ਤਬਦੀਲੀਆਂ ਨੂੰ ਹਵਾਲੇ ਰਾਹੀਂ ਇਸ ਇਕਰਾਰਨਾਮੇ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਵੇਂ ਇੱਥੇ ਪੂਰੀ ਤਰ੍ਹਾਂ ਦੱਸਿਆ ਗਿਆ ਹੈ।

ਸਮਾਪਤੀ। ਇਹ ਇਕਰਾਰਨਾਮਾ ਖਤਮ ਹੋਣ ਤੱਕ ਲਾਗੂ ਰਹੇਗਾ। ਇਹ ਕੇਵਲ Truth for Today ਦੇ ਵਿਵੇਕ ਨਾਲ ਅਤੇ ਬਿਨਾਂ ਕੋਈ ਪੂਰਵ ਸੂਚਨਾ ਦਿੱਤੇ ਜਾਂ ਧਿਰਾਂ ਵਿਚਕਾਰ ਆਪਸੀ ਲਿਖਤ ਇਕਰਾਰਨਾਮੇ ਰਾਹੀਂ ਖਤਮ ਕੀਤਾ ਜਾ ਸਕਦਾ ਹੈ, ਪਰ ਵਰਤੋਂਕਾਰ ਦੁਆਰਾ ਨਹੀਂ। Truth for Today ਪਹਿਲਾਂ ਸੂਚਨਾ ਦਿੱਤੇ ਬਿਨਾਂ ਅਤੇ ਕੇਵਲ Truth for Today ਦੇ ਸੁਤੰਤਰ ਵਿਵੇਕ ਨਾਲ ਵਰਤੋਂਕਾਰ ਦੀ ਪਹੁੰਚ ਨੂੰ ਰੋਕ ਸਕਦੀ ਹੈ, ਖਤਮ ਕਰ ਸਕਦੀ ਹੈ ਜਾਂ ਮਿਟਾ ਸਕਦੀ ਹੈ। Truth for Today ਕਿਸੇ ਵੀ ਅਜਿਹੀ ਰੋਕ, ਸਮਾਪਤੀ ਜਾਂ ਮਿਟਾਉਣ ਜਾਂ ਇਸਦੇ ਪ੍ਰਭਾਵਾਂ ਲਈ ਜ਼ਿੰਮੇਵਾਰ ਨਹੀਂ ਹੋਵੇਗੀ, ਜਿਸ ਵਿੱਚ ਵਪਾਰ ਜਾਂ ਸਿੱਖਿਆ ਵਿੱਚ ਵਿਘਨ, ਡੇਟੇ ਜਾਂ ਸੰਪਤੀ ਦੀ ਹਾਨੀ, ਸੰਪਤੀ ਨੂੰ ਨੁਕਸਾਨ ਜਾਂ ਕੋਈ ਵੀ ਹੋਰ ਕਸ਼ਟ, ਹਾਨੀਆਂ ਜਾਂ ਨੁਕਸਾਨ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ। Truth for Today ਇਕਤਰਫ਼ਾ ਅਤੇ ਬਿਨਾਂ ਕਿਸੇ ਸੂਚਨਾ ਦੇ ਇਸ ਇਕਰਾਰਨਾਮੇ ਨੂੰ ਅਤੇ ਵੈਬਸਾਈਟ ਤੱਕ ਤੁਹਾਡੀ ਪਹੁੰਚ ਨੂੰ ਖਤਮ ਕਰ ਸਕਦੀ ਹੈ, ਜੇਕਰ ਤੁਸੀਂ ਜਾਂ ਵੈਬਸਾਈਟ ਵਰਤਣ ਵਾਲਾ ਕੋਈ ਹੋਰ ਵਿਅਕਤੀ ਜਾਂ ਸੰਸਥਾ ਇਸ ਇਕਰਾਰਨਾਮੇ ਦੀ ਕਿਸੇ ਵੀ ਸ਼ਰਤ ਦੀ ਉਲੰਘਣਾ ਕਰਦੀ ਹੈ। Truth for Today ਕਿਸੇ ਵੀ ਸਮਾਪਤੀ ਲਈ ਤੁਹਾਨੂੰ ਜਾਂ ਕਿਸੇ ਵੀ ਤੀਜੀ ਧਿਰ ਲਈ ਜਵਾਬਦੇਹ ਨਹੀਂ ਹੈ। ਸਮਾਪਤੀ ‘ਤੇ, ਤੁਸੀਂ ਜਾਂ ਵੈਬਸਾਈਟ ਵਰਤਣ ਵਾਲਾ ਕੋਈ ਹੋਰ ਵਿਅਕਤੀ ਜਾਂ ਧਿਰ ਆਪਣੀ ਖੁਦ ਦੀ ਲਾਗਤ ਅਤੇ ਖ਼ਰਚੇ ‘ਤੇ ਵੈਬਸਾਈਟ ਦੀ ਵਰਤੋਂ ਨੂੰ ਬੰਦ ਕਰੇਗੀ।

ਅਪਡੇਟਾਂ। Truth for Today, ਆਪਣੀ ਚੋਣ ‘ਤੇ, ਸਮੇਂ-ਸਮੇਂ ‘ਤੇ ਵੈਬਸਾਈਟ ਦੇ ਅਪਡੇਟ ਕੀਤੇ ਸੰਸਕਰਣ ਬਣਾ ਸਕਦੀ ਹੈ। ਜਦੋਂ ਤੱਕ ਕਿਸੇ ਹੋਰ ਤਰ੍ਹਾਂ ਨਾਲ ਸਪੱਸ਼ਟ ਤੌਰ ‘ਤੇ ਨਾ ਦੱਸਿਆ ਜਾਏ, ਅਜਿਹੀਆਂ ਕੋਈ ਵੀ ਅਪਡੇਟਾਂ ਕੇਵਲ Truth for Today ਦੇ ਵਿਵੇਕ ਨਾਲ ਨਿਰਧਾਰਿਤ ਕੀਤੇ ਜਾਣ ਲਈ, ਇਸ ਇਕਰਾਰਨਾਮੇ ਵਿੱਚ ਕਿਸੇ ਵੀ ਸੋਧਾਂ ਸਮੇਤ, ਇਸ ਇਕਰਾਰਨਾਮੇ ਦੀਆਂ ਸ਼ਰਤਾਂ ਦੇ ਅਧੀਨ ਹੋਣਗੀਆਂ।

ਮਾਲਕੀ ਵਾਲੀਆਂ ਸਮੱਗਰੀਆਂ। ਵੈਬਸਾਈਟ ਰਾਹੀਂ ਉਪਲਬਧ ਸਾਰਾ ਵਿਸ਼ਾ-ਵਸਤੂ, ਜਿਸ ਵਿੱਚ ਡਿਜ਼ਾਈਨ, ਟੈਕਸਟ, ਗ੍ਰਾਫਿਕਸ, ਤਸਵੀਰਾਂ, ਵੀਡੀਓ, ਜਾਣਕਾਰੀ, ਐਪਲੀਕੇਸ਼ਨਾਂ, ਸਾਫਟਵੇਅਰ, ਸੰਗੀਤ, ਧੁਨੀ ਅਤੇ ਹੋਰ ਫਾਈਲਾਂ, ਅਤੇ ਉਹਨਾਂ ਦੀ ਚੋਣ ਅਤੇ ਪ੍ਰਬੰਧ (“ਸਾਈਟ ਵਿਸ਼ਾ-ਵਸਤੂ”) ਸ਼ਾਮਲ ਹਨ, ਅਤੇ ਨਾਲ ਹੀ ਵੈਬਸਾਈਟ ਵਿੱਚ ਦਿੱਤੇ ਗਏ ਜਾਂ ਇਸ ਨਾਲ ਸਬੰਧਤ ਸਾਰੇ ਸਾਫਟਵੇਅਰ ਅਤੇ ਸਮੱਗਰੀਆਂ, ਕਾਪੀਰਾਈਟਾਂ, ਟ੍ਰੇ਼ਡਮਾਰਕਾਂ, ਸੇਵਾ ਚਿੰਨ੍ਹਾਂ, ਪੇਟੈਂਟ, ਟ੍ਰੇਡ ਭੇਤਾਂ ਜਾਂ ਹੋਰ ਮਾਲਕੀ ਹੱਕਾਂ ਅਤੇ ਕਾਨੂੰਨਾਂ ਦੁਆਰਾ ਸੁਰੱਖਿਅਤ ਹਨ। ਤੁਸੀਂ ਅਜਿਹੇ ਵਿਸ਼ਾ-ਵਸਤੂ ਜਾਂ ਸਮੱਗਰੀਆਂ ਨੂੰ ਵੇਚਣ, ਉਸਦਾ ਲਸੰਸ ਦੇਣ, ਕਿਰਾਏ ‘ਤੇ ਦੇਣ, ਸੋਧਣ, ਵਿਤਰਿਤ ਕਰਨ, ਕਾਪੀ ਕਰਨ, ਦੁਬਾਰਾ ਬਣਾਉਣ, ਜਨਤਕ ਰੂਪ ਨਾਲ ਪ੍ਰਦਰਸ਼ਿਤ ਕਰਨ, ਜਨਤਕ ਤੌਰ ‘ਤੇ ਆਯੋਜਿਤ ਕਰਨ, ਪ੍ਰਕਾਸ਼ਿਤ ਕਰਨ, ਅਨੁਕੂਲ ਬਣਾਉਣ, ਸੰਪਾਦਿਤ ਕਰਨ ਜਾਂ ਅਮੌਲਿਕ ਰਚਨਾਵਾਂ ਤਿਆਰ ਕਰਨ ਵਰਗੀਆਂ ਕਿਰਿਆਵਾਂ ਨਾ ਕਰਨ ਲਈ ਸਹਿਮਤੀ ਦਿੰਦੇ ਹੋ। ਵੈਬਸਾਈਟ ਸਮੱਗਰੀਆਂ ਨੂੰ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ, ਇੱਕ ਸੰਗ੍ਰਹਿ, ਸੰਕਲਨ, ਮਨੋਰੰਜਨ, ਡੇਟਾਬੇਸ ਜਾਂ ਡਾਇਰੈਕਟਰੀ ਤਿਆਰ ਕਰਨ ਜਾਂ ਇਕੱਠਾ ਕਰਨ ਲਈ, ਵੈਬਸਾਈਟ ਤੋਂ ਡੇਟੇ ਜਾਂ ਹੋਰ ਵਿਸ਼ਾ-ਵਸਤੂ ਦੀ ਯੋਜਨਾਬੱਧ ਮੁੜ ਪ੍ਰਾਪਤੀ ਵਰਜਤ ਹੈ, ਸਿਵਾਏ ਉਸਦੇ ਜੋ ਇੱਥੇ ਦਿੱਤਾ ਗਿਆ ਹੈ। ਇੱਥੇ ਸਪੱਸ਼ਟ ਤੌਰ ‘ਤੇ ਨਾ ਦਿੱਤੇ ਗਏ ਕਿਸੇ ਵੀ ਉਦੇਸ਼ ਲਈ ਵੈਬਸਾਈਟ ਦੇ ਵਿਸ਼ਾ-ਵਸਤੂ ਜਾਂ ਸਮੱਗਰੀਆਂ ਦੀ ਵਰਤੋਂ ਵਰਜਤ ਹੈ।

ਵਾਰੰਟੀ ਦਾ ਬੇਦਾਅਵਾ। ਵੈਬਸਾਈਟ ਸਾਰੀਆਂ ਕਮੀਆਂ ਦੇ ਬਿਨਾਂ ਅਤੇ ਕਿਸੇ ਕਿਸਮ ਦੀ ਵਾਰੰਟੀ ਤੋਂ ਬਿਨਾਂ “ਜਿਵੇਂ ਹੈ” ਦੇ ਤੌਰ ‘ਤੇ ਮੁਹੱਈਆ ਕੀਤੀ ਜਾਂਦੀ ਹੈ। Truth for Today ਵੈਬਸਾਈਟ ਦੇ ਸੰਬੰਧ ਵਿੱਚ ਸਪੱਸ਼ਟ, ਅਸਪੱਸ਼ਟ ਜਾਂ ਕਾਨੂੰਨੀ ਸਾਰੀਆਂ ਵਾਰੰਟੀਆਂ ਦਾ ਦਾਅਵਾ ਛੱਡਦੀ ਹੈ, ਜਿਹਨਾਂ ਵਿੱਚ ਵੇਚਣ ਯੋਗਤਾ ਦੀਆਂ, ਤਸੱਲੀਬਖਸ਼ ਕਿਸਮ ਦੀਆਂ, ਖ਼ਾਸ ਮੰਤਵ ਲਈ ਅਨੁਕੂਲ ਹੋਣ ਦੀਆਂ, ਦਰੁਸਤੀ ਦੀਆਂ, ਸੰਤੁਸ਼ਟੀ ਭਰੇ ਅਨੰਦ ਦੀਆਂ ਅਤੇ ਤੀਜੀ-ਧਿਰ ਦੇ ਹੱਕਾਂ ਦੀ ਗ਼ੈਰ-ਉਲੰਘਣਾ ਦੀਆਂ ਸਪੱਸ਼ਟ ਵਾਰੰਟੀਆਂ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ। Truth for Today ਇਹ ਵਾਰੰਟੀ, ਗਾਰੰਟੀ ਨਹੀਂ ਦਿੰਦੀ ਜਾਂ ਕੋਈ ਪ੍ਰਸਤੁਤੀਆਂ ਨਹੀਂ ਕਰਦੀ ਕਿ ਵੈਬਸਾਈਟ ਕਿਸੇ ਵੀ ਖ਼ਾਸ ਸਮੇਂ ਜਾਂ ਸਥਾਨ ਵਿਖੇ ਉਪਲਬਧ ਕਰਾਈ ਜਾਏਗੀ, ਇਹ ਕਿ ਕੋਈ ਵੀ ਖ਼ਰਾਬੀਆਂ ਜਾਂ ਤਰੁਟੀਆਂ ਨੂੰ ਠੀਕ ਕੀਤਾ ਜਾਏਗਾ ਜਾਂ ਇਹ ਕਿ ਵਿਸ਼ਾ-ਵਸਤੂ ਵਾਇਰਸਾਂ ਜਾਂ ਹੋਰ ਹਾਨੀਕਾਰਕ ਤੱਤਾਂ ਤੋਂ ਮੁਕਤ ਹੈ। ਤੁਸੀਂ ਵੈਬਸਾਈਟ ਦੀ ਕੁਆਲਿਟੀ, ਨਤੀਜਿਆਂ ਅਤੇ ਪ੍ਰਦਰਸ਼ਨ ਨਾਲ ਸਬੰਧਤ ਸਮੁੱਚੇ ਜੋਖਮ ਦੇ ਨਾਲ-ਨਾਲ ਸਾਰੀ ਸੇਵਾ, ਮੁਰੰਮਤ ਜਾਂ ਸੁਧਾਈ ਦੇ ਸਮੁੱਚੇ ਜੋਖਮ ਅਤੇ ਖ਼ਰਚੇ ਨੂੰ ਸਵੀਕਾਰ ਕਰਦੇ ਹੋ। Truth for Today, ਇਸਦੇ ਪ੍ਰਤੀਨਿਧਾਂ ਜਾਂ ਇਸਦੇ ਕਰਮਚਾਰੀਆਂ ਦੁਆਰਾ ਦਿੱਤੀ ਗਈ ਕੋਈ ਵੀ ਮੌਖਿਕ ਜਾਂ ਲਿਖਤੀ ਜਾਣਕਾਰੀ, ਸਲਾਹ, ਸੁਝਾਅ ਜਾਂ ਸਿਫ਼ਾਰਿਸ਼ਾਂ ਕੋਈ ਵਾਰੰਟੀ ਨਹੀਂ ਦਿੰਦੀਆਂ ਜਾਂ ਕਿਸੇ ਵੀ ਕਿਸਮ ਨਾਲ ਇਸ ਇਕਰਾਰਨਾਮੇ ਦੇ ਉਦੇਸ਼ ਵਿੱਚ ਵਾਧਾ ਨਹੀਂ ਕਰਦੀਆਂ ਅਤੇ ਤੁਹਾਨੂੰ ਅਜਿਹੀ ਕਿਸੇ ਵੀ ਜਾਣਕਾਰੀ, ਸਲਾਹ, ਸੁਝਾਵਾਂ ਜਾਂ ਸਿਫ਼ਾਰਿਸ਼ਾਂ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਕੁਝ ਅਧਿਕਾਰ ਖੇਤਰ ਕੁਝ ਖਾਸ ਵਾਰੰਟੀਆਂ ਜਾਂ ਉਪਭੋਗਤਾ ਹੱਕਾਂ ਨੂੰ ਬਾਹਰ ਕਰਨ ਜਾਂ ਸੀਮਿਤ ਕਰਨ ਦੀ ਆਗਿਆ ਨਹੀਂ ਦਿੰਦੇ। ਤੁਹਾਡੇ ਦੁਆਰਾ ਵੈਬਸਾਈਟ ਦੀ ਵਰਤੋਂ ‘ਤੇ ਲਾਗੂ ਹੋਣ ਵਾਲੇ ਉਹਨਾਂ ਅਧਿਕਾਰ ਖੇਤਰਾਂ ਵਿੱਚੋਂ ਕਿਸੇ ਦੇ ਵੀ ਕਾਨੂੰਨਾਂ ਦੀ ਹੱਦ ਤਕ, ਹੋ ਸਕਦਾ ਹੈ ਬਾਹਰ ਕਰਨਾ ਜਾਂ ਸੀਮਿਤ ਕਰਨਾ ਤੁਹਾਡੇ ‘ਤੇ ਲਾਗੂ ਨਾ ਹੋਵੇ।

ਜਵਾਬਦੇਹੀ ਦੀ ਸੀਮਾ। ਤੁਸੀਂ ਸਹਿਮਤੀ ਦਿੰਦੇ ਹੋ ਕਿ Truth for Today ਅਤੇ ਇਸਦੇ ਨਿਦੇਸ਼ਕ, ਅਫਸਰ, ਏਜੰਟ, ਠੇਕੇਦਾਰ, ਭਾਈਵਾਲ ਅਤੇ ਕਰਮਚਾਰੀ ਕਿਸੇ ਵੀ ਅਸਿੱਧੇ, ਖ਼ਾਸ, ਪਰਿਣਾਮੀ ਜਾਂ ਇਤਫਾਕੀਆ ਹਾਨੀਆਂ ਲਈ ਤੁਹਾਡੇ ਜਾਂ ਕਿਸੇ ਵੀ ਤੀਜੀ ਧਿਰ ਦੇ ਪ੍ਰਤੀ ਜਵਾਬਦੇਹ ਨਹੀਂ ਹੋਣਗੇ, ਇਹਨਾਂ ਵਿੱਚ ਹੇਠਾਂ ਦਿੱਤਿਆਂ ਕਾਰਨਾਂ ਜਾਂ ਇਹਨਾਂ ਨਾਲ ਸਬੰਧਤ ਫੰਡ ਜਾਂ ਸੰਪਤੀ ਦੀ ਹਾਨੀ ਦੇ ਨੁਕਸਾਨ, ਵਪਾਰ ਵਿੱਚ ਵਿਘਨ, ਵਪਾਰਕ ਮੌਕੇ ਦਾ ਖੁੰਝਣਾ, ਡੇਟਾ ਦਾ ਨਸ਼ਟ ਹੋਣਾ ਜਾਂ ਕੋਈ ਵੀ ਹੋਰ ਕਸ਼ਟ, ਨੁਕਸਾਨ ਜਾਂ ਹਾਨੀਆਂ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ: ਕਿਸੇ ਵੀ ਕਾਰਨ, ਵੈਬਸਾਈਟ ਦੀ ਵਰਤੋਂ ਜਾਂ ਵਰਤੋਂ ਕਰਨ ਵਿੱਚ ਅਸਮਰਥਤਾ; ਡੇਟਾ ਤੱਕ ਅਣਅਧਿਕਾਰਤ ਜਾਂ ਗਲਤ ਢੰਗ ਨਾਲ ਪਹੁੰਚ ਜਾਂ ਤਬਦੀਲੀ; ਕਿਸੇ ਵੀ ਤੀਜੀ ਧਿਰ ਦੇ ਬਿਆਨ ਜਾਂ ਆਚਰਨ; ਜਾਂ ਵੈਬਸਾਈਟ ਦੀ ਵਰਤੋਂ ਨਾਲ ਸਬੰਧਤ ਕੋਈ ਵੀ ਵਿਸ਼ਾ; ਅਤੇ ਭਾਵੇਂ Truth for Today ਨੇ ਅਜਿਹੇ ਨੁਕਸਾਨਾਂ ਦੀ ਸੰਭਾਵਨਾ ਬਾਰੇ ਸੂਚਨਾ ਦਿੱਤੀ ਹੋਵੇ। ਕੁਝ ਅਧਿਕਾਰ ਖੇਤਰ ਕੁਝ ਉਪਰਾਲਿਆਂ ਜਾਂ ਨੁਕਸਾਨਾਂ ਨੂੰ ਬਾਹਰ ਕਰਨ ਜਾਂ ਸੀਮਿਤ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਤੁਹਾਡੇ ਦੁਆਰਾ ਵੈਬਸਾਈਟ ਦੀ ਵਰਤੋਂ ‘ਤੇ ਲਾਗੂ ਹੋਣ ਵਾਲੇ ਉਹਨਾਂ ਅਧਿਕਾਰ ਖੇਤਰਾਂ ਵਿੱਚੋਂ ਕਿਸੇ ਦੇ ਵੀ ਕਾਨੂੰਨਾਂ ਦੀ ਹੱਦ ਤਕ, ਹੋ ਸਕਦਾ ਹੈ ਬਾਹਰ ਕਰਨਾ ਜਾਂ ਸੀਮਿਤ ਕਰਨਾ ਤੁਹਾਡੇ ‘ਤੇ ਲਾਗੂ ਨਾ ਹੋਵੇ।

ਹਰਜ਼ਾਨੇ ਦਾ ਪ੍ਰਬੰਧ। ਤੁਸੀਂ, ਵੈਬਸਾਈਟ ਦੇ ਵਰਤੋਂਕਾਰ, Truth for Today, ਇਸਦੀਆਂ ਸਹਾਇਕ, ਸਬੰਧਤ, ਮੂਲ ਕੰਪਨੀਆਂ, ਵਾਰਸਾਂ ਅਤੇ/ਜਾਂ ਨਿਯੁਕਤ ਵਿਅਕਤੀਆਂ ਅਤੇ ਉਹਨਾਂ ਦੇ ਨਿਦੇਸ਼ਕਾਂ, ਅਫਸਰਾਂ, ਏਜੰਟਾਂ, ਠੇਕੇਦਾਰਾਂ, ਭਾਈਵਾਲਾਂ ਅਤੇ ਕਰਮਚਾਰੀਆਂ ਵਿੱਚੋਂ ਹਰੇਕ ਨੂੰ ਇਸ ਇਕਰਾਰਨਾਮੇ ਦੇ ਸਿੱਟੇ ਵੱਜੋਂ ਜਾਂ ਵੈਬਸਾਈਟ ਦੀ ਕਿਸੇ ਵੀ ਵਰਤੋਂ ਦੇ ਸੰਬੰਧ ਵਿੱਚ ਕਿਸੇ ਵੀ ਹਾਨੀ, ਜਵਾਬਦੇਹੀ, ਦਾਅਵੇ, ਮੰਗ, ਨੁਕਸਾਨਾਂ, ਲਾਗਤਾਂ ਅਤੇ ਖ਼ਰਚਿਆਂ, ਵਕੀਲਾਂ ਦੀ ਉਚਿਤ ਫੀਸ, ਜਿਹਨਾਂ ਵਿੱਚ ਵਰਤੋਂਕਾਰ ਜਾਂ ਕਿਸੇ ਵੀ ਗਾਹਕਾਂ, ਵਰਤੋਂਕਾਰਾਂ, ਵਿਦਿਆਰਥੀਆਂ ਜਾਂ ਹੋਰਾਂ ਦੁਆਰਾ ਵੈਬਸਾਈਟ ਦੇ ਕਬਜ਼ੇ, ਵਰਤੋਂ ਜਾਂ ਸੰਚਾਲਨ ਦੇ ਸਿੱਟੇ ਵੱਜੋਂ ਜਾਂ ਜਾਣਕਾਰੀ ਦੇ ਸੰਚਾਰ ਦੇ ਸਿੱਟੇ ਵੱਜੋਂ ਜਾਂ ਇਸ ਇਕਰਾਰਨਾਮੇ ਵਿੱਚ ਵਿਸਤਾਰ ਨਾਲ ਦਿੱਤੇ ਗਏ ਮੁਤਾਬਕ ਵੈਬਸਾਈਟ ਨਾਲ ਕਨੈਕਟ ਕੀਤੀ ਇਸਦੀ ਕਿਸੇ ਵੀ ਕਮੀ ਕਾਰਨ ਸੰਪਤੀ ਨੂੰ ਹੋਏ ਕਿਸੇ ਵੀ ਨੁਕਸਾਨ ਜਾਂ ਕਿਸੇ ਵੀ ਡੇਟੇ ਦੀ ਹਾਨੀ ਦੇ ਸੰਬੰਧ ਵਿੱਚ ਕੋਈ ਵੀ ਨੁਕਸਾਨ, ਹਾਨੀਆਂ ਜਾਂ ਜ਼ਿੰਮੇਵਾਰੀਆਂ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ, ਲਈ ਹਾਨੀ ਪੂਰਤੀ ਕਰਨ ਅਤੇ ਰੋਕ ਰੱਖਣ ਲਈ ਸਹਿਮਤੀ ਦਿੰਦੇ ਹੋ।

ਨਿਯੰਤ੍ਰਿਤ ਕਰਨ ਵਾਲੇ ਕਾਨੂੰਨ ਅਤੇ ਵਿਵਾਦ। ਇਹ ਇਕਰਾਰਨਾਮਾ ਅਰਕੰਸਾਸ ਰਾਜ ਅਤੇ ਸੰਯੁਕਤ ਰਾਜ ਅਮਰੀਕਾ ਦੇ ਕਾਨੂੰਨਾਂ ਦੁਆਰਾ ਨਿਯੰਤਰਿਤ ਕੀਤਾ ਜਾਏਗਾ। ਤੁਸੀਂ ਇਹ ਸਮਝਦੇ ਅਤੇ ਸਹਿਮਤੀ ਦਿੰਦੇ ਹੋ ਕਿ ਵੈਬਸਾਈਟ ਦੀ ਵਰਤੋਂ ਵਿੱਚ ਅੰਤਰ-ਰਾਜੀ ਡੇਟਾ ਸੰਚਾਰ ਸ਼ਾਮਲ ਹੋ ਸਕਦੇ ਹਨ, ਜਿਹਨਾਂ ਨੂੰ ਸੰਘੀ ਕਾਨੂੰਨ ਦੇ ਅਧੀਨ ਅੰਤਰ-ਰਾਜੀ ਵਪਾਰ ਵਿੱਚ ਲੈਣ-ਦੇਣ ਸਮਝਿਆ ਜਾ ਸਕਦਾ ਹੈ। ਇਸ ਇਕਰਾਰਨਾਮੇ ਦੇ ਸਿੱਟੇ ਵੱਜੋਂ ਜਾਂ ਇਸ ਨਾਲ ਸਬੰਧਤ ਕੋਈ ਵੀ ਵਿਵਾਦ ਜਾਂ ਦਾਅਵਾ ਧਿਰਾਂ ਵਿਚਕਾਰ ਸੌਦੇਬਾਜ਼ੀ ਰਾਹੀਂ ਨਹੀਂ ਨਿਪਟਾਇਆ ਜਾ ਸਕਦਾ, ਧਿਰਾਂ ਸਦਭਾਵਨਾ ਨਾਲ ਅਰਕੰਸਾਸ ਰਾਜ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਿਚੋਲੇ ਦੀ ਆਪਸੀ ਸਹਿਮਤੀ ਰਾਹੀਂ ਕੀਤੀ ਗਈ ਵਿਚੋਲਗੀ ਰਾਹੀਂ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੀਆਂ। ਜੇਕਰ ਇਕਰਾਰਨਾਮੇ ਜਾਂ ਵੈਬਸਾਈਟ ਨਾਲ ਸਬੰਧਤ ਕੋਈ ਕਾਨੂੰਨੀ ਕਾਰਵਾਈ ਹੋਵੇ, ਤਾਂ ਸਥਾਨ ਵਾਈਟ ਕਾਉਂਟੀ, ਅਰਕੰਸਾਸ (White County, Arkansas) ਵਿੱਚ ਰਾਜ ਅਦਾਲਤ, ਜਾਂ ਅਰਕੰਸਾਸ ਦੀ ਈਸਟਰਨ ਡਿਸਟ੍ਰਿਕਟ (Eastern District) ਦੀ ਯੂਨਾਇਟਿਡ ਸਟੇਟਸ ਡਿਸਟ੍ਰਿਕਟ ਕੋਰਟ ਹੋਵੇਗਾ। ਵਰਤੋਂਕਾਰ ਸਪੱਸ਼ਟ ਤੌਰ ‘ਤੇ ਫੋਰਮ ਨੋਨ ਕਨਵੀਨਿਅੰਸ (forum non conveniens) ਦੇ ਕਿਸੇ ਵੀ ਬਚਾਅ ਨੂੰ ਛੱਡਦਾ ਹੈ।

ਸਮੁੱਚਾ ਇਕਰਾਰਨਾਮਾ। ਇਹ ਇਕਰਾਰਨਾਮਾ ਇਸਦੇ ਸਬੰਧਤ ਵਿਸ਼ੇ ਦੇ ਸੰਬੰਧ ਵਿੱਚ Truth for Today ਅਤੇ ਵਰਤੋਂਕਾਰ ਵਿਚਕਾਰ ਸਮੁੱਚੇ ਇਕਰਾਰਨਾਮੇ ਅਤੇ ਇਸ ਇਕਰਾਰਨਾਮੇ ਦੇ ਸਬੰਧਤ ਵਿਸ਼ੇ ਦੇ ਸੰਬੰਧ ਵਿੱਚ ਮੌਖਿਕ ਜਾਂ ਲਿਖਤ ਰੂਪ ਨਾਲ ਕੀਤੇ ਗਏ ਸਾਰੇ ਪੂਰਵ ਸਮਝੌਤਿਆਂ, ਵਾਅਦਿਆਂ ਅਤੇ ਇਕਰਾਰਾਂ, ਜੇਕਰ ਕੋਈ ਹਨ, ਦਾ ਦੀ ਜਗ੍ਹਾ ਲੈਂਦਾ ਹੈ। ਇਸ ਇਕਰਾਰਨਾਮੇ ਦੇ ਕਿਸੇ ਵੀ ਭਾਗ ਦਾ ਸੰਸ਼ੋਧਨ, ਬਦਲੀ, ਛੋਟ, ਸਮਾਪਤੀ ਜਾਂ ਮੁਕਤੀ ਬੰਧਨਕਾਰੀ ਨਹੀਂ ਹੋਵੇਗੀ, ਜਦੋਂ ਤੱਕ ਕਿ Truth for Today ਦੁਆਰਾ ਲਿਖਤ ਵਿੱਚ ਸੰਚਾਲਿਤ ਅਤੇ ਪੁਸ਼ਟੀ ਨਾ ਕੀਤੀ ਜਾਏ।

ਮਾਲਕੀ। ਵੈਬਸਾਈਟ ਅਤੇ Truth for Today ਦੁਆਰਾ ਮੁਹੱਈਆ ਕੀਤੇ ਸਾਰੇ ਸਬੰਧਤ ਸਮੱਗਰੀਆਂ ਦੀ ਮਾਲਕੀ ਕੇਵਲ Truth for Today ਦੀ ਹੈ ਜਾਂ ਇਹ ਉਚਿਤ ਰੂਪ ਨਾਲ ਇਸਦੀ ਲਸੰਸਸ਼ੁਦਾ ਸੰਪਤੀ ਹੈ। ਤੁਹਾਨੂੰ ਇਸ ਇਕਰਾਰਨਾਮੇ ਦੇ ਅਧੀਨ ਵੈਬਸਾਈਟ ਦਾ ਲਸੰਸ ਦਿੱਤਾ ਗਿਆ ਹੈ, ਇਹ ਤੁਹਾਨੂੰ ਵੇਚੀ ਨਹੀਂ ਗਈ ਹੈ। Truth for Today ਕਿਸੇ ਵੀ ਟਾਈਟਲ, ਮਾਲਕੀ ਹੱਕ ਜਾਂ ਹਿਤ ਜਾਂ ਵੈਬਸਾਈਟ ਨੂੰ ਵੇਚਦੀ ਨਹੀਂ, ਕਿਤੇ ਹੋਰ ਪਹੁੰਚਾਉਂਦੀ ਨਹੀਂ, ਭੇਜਦੀ ਨਹੀਂ ਜਾਂ ਕਿਸੇ ਨੂੰ ਸੌਂਪਦੀ ਨਹੀਂ। ਵੈਬਸਾਈਟ ਦੀ ਵਰਤੋਂ ਕਰਕੇ, ਤੁਸੀਂ ਇਸ ਇਕਰਾਰਨਾਮੇ, ਵੈਬਸਾਈਟ ਅਤੇ ਕਿਸੇ ਵੀ ਸਾਫਟਵੇਅਰ ਪ੍ਰੋਗਰਾਮਾਂ ਜਾਂ ਤੀਜੀਆਂ ਧਿਰਾਂ ਦੀ ਮਾਲਕੀ ਵਾਲੀ ਹੋਰ ਸਮੱਗਰੀ, ਜੋ ਵੈਬਸਾਈਟ ਵਿੱਚ ਸ਼ਾਮਲ ਕੀਤੀ ਗਈ ਹੈ, ਦੇ ਮੁਤਾਬਕ ਵਰਤੋਂ ਲਈ ਕੇਵਲ ਇੱਕ ਗ਼ੈਰ-ਨਵੇਕਲੇ, ਗ਼ੈਰ ਬਦਲੀ ਯੋਗ ਲਸੰਸ ਲਈ ਸਹਿਮਤੀ ਦਿੰਦੇ ਹੋ। Truth for Today ਵੈਬਸਾਈਟ ਵਿੱਚ ਅਤੇ ਇਸ ਲਈ ਅਤੇ ਸਾਰੀਆਂ ਸਬੰਧਤ ਸਮੱਗਰੀਆਂ ਲਈ ਸਾਰੇ ਲਾਗੂ ਹੱਕਾਂ, ਟਾਈਟਲ ਅਤੇ ਹਿਤ (ਜਿਹਨਾਂ ਵਿੱਚ ਕਾਪੀਰਾਈਟ, ਪੇਟੈਂਟ, ਟ੍ਰੇਡਮਾਰਕ ਅਤੇ ਸੇਵਾ ਚਿੰਨ੍ਹ ਅਤੇ ਕੋਈ ਵੀ ਅਤੇ ਸਾਰੇ ਹੋਰ ਬੌਧਿਕ ਸੰਪਤੀ ਹੱਕ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ) ਰਾਖਵੇਂ ਰੱਖਦੀ ਹੈ। ਇਸ ਉਤਪਾਦ ਲਈ ਭੁਗਤਾਨ ਕੀਤਾ ਗਿਆ ਕੋਈ ਵੀ ਧਨ ਵੈਬਸਾਈਟ ਦੀ ਵਰਤੋਂ ਲਈ ਇੱਕ ਲਸੰਸ ਫੀਸ ਹੁੰਦੀ ਹੈ।

ਵਰਤੋਂ।

  1. ਵੈਬਸਾਈਟ ਜਾਂ ਇਸਦੇ ਕਿਸੇ ਵੀ ਭਾਗ ਨੂੰ ਇਸ ਇਕਰਾਰਨਾਮੇ ਵਿੱਚ ਦਿੱਤੇ ਗਏ ਤੋਂ ਇਲਾਵਾ Truth for Today ਦੀ ਪੂਰਵ ਲਿਖਤ ਸਹਿਮਤੀ ਦੇ ਬਿਨਾਂ ਕਾਪੀ ਕਰਨ, ਦੁਬਾਰਾ ਪੇਸ਼ ਕਰਨ, ਨਕਲ ਕਰਨ, ਅਨੁਵਾਦ ਕਰਨਾ, ਰਿਵਰਸ ਇੰਨਜੀਨਿਅਰਿੰਗ ਕਰਨ, ਅਨਕੂਲ ਬਣਾਉਣ, ਡਿਕੰਪਾਇਲ ਕਰਨ, ਡਿਅਸੈਂਬਲ ਕਰਨ, ਰਿਵਰਸ ਅਸੈਂਬਲ ਕਰਨ, ਸੋਧਣ ਜਾਂ ਤਬਦੀਲੀ ਕਰਨ ਦੀ ਸਪੱਸ਼ਟ ਤੌਰ ‘ਤੇ ਮਨਾਹੀ ਹੈ। Truth for Today ਦੀ ਪੂਰਵ ਲਿਖਤ ਸਹਿਮਤੀ ਦੇ ਬਿਨਾਂ ਵੈਬਸਾਈਟ ਜਾਂ ਇਸਦੇ ਕਿਸੇ ਵੀ ਭਾਗ ਨੂੰ ਕਿਸੇ ਕੰਪਿਊਟਰ ਪ੍ਰੋਗਰਾਮ ਨਾਲ ਮਿਲਾਉਣਾ ਜਾਂ ਉਸ ਵਿੱਚ ਸ਼ਾਮਲ ਕਰਨ ਅਤੇ ਵੈਬਸਾਈਟ ਜਾਂ ਇਸਦੇ ਕਿਸੇ ਵੀ ਭਾਗ ਤੋਂ ਅਮੌਲਿਕ ਕੰਮਾਂ ਜਾਂ ਪ੍ਰੋਗਰਾਮਾਂ ਦੀ ਰਚਨਾ ਕਰਨ ਦੀ ਸਪੱਸ਼ਟ ਤੌਰ ‘ਤੇ ਮਨਾਹੀ ਹੈ।
  2. ਵੈਬਸਾਈਟ ਦੇ ਕਿਸੇ ਵੀ ਭਾਗ ਨੂੰ ਦੁਬਾਰਾ ਬਣਾਉਣ, ਨਕਲ ਕਰਨ, ਅਨੁਕੂਲ ਬਣਾਉਣ ਜਾਂ ਕਿਸੇ ਵੀ ਹੋਰ ਪ੍ਰਕਾਰ ਨਾਲ ਵਰਤੋਂ ਕਰਨ ਦੀ ਮਨਜ਼ੂਰੀ ਲਈ ਬੇਨਤੀਆਂ Truth for Today ਨੂੰ ਇਸ ਇਕਰਾਰਨਾਮੇ ਦੇ ਅੰਤ ਵਿੱਚ ਦਿੱਤੇ ਗਏ ਪਤੇ ਵਿਖੇ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਕੋਈ ਵੀ ਦਿੱਤੀ ਗਈ ਮਨਜ਼ੂਰੀ Truth for Today ਦੀ ਇੱਕਮਾਤਰ, ਸੁਤੰਤਰ ਅਤੇ ਖ਼ਾਸ ਵਿਵੇਕ ਵਿੱਚ ਹੋਵੇਗੀ।
  3. ਨਾ ਤਾਂ ਵੈਬਸਾਈਟ ਅਤੇ ਨਾ ਹੀ ਇਸਦੇ ਕਿਸੇ ਹਿੱਸੇ ਨੂੰ ਕਿਰਾਏ ‘ਤੇ, ਪੱਟੇ ‘ਤੇ ਦਿੱਤਾ ਜਾ ਸਕਦਾ ਹੈ, ਵੇਚਿਆ ਜਾ ਸਕਦਾ ਹੈ, ਸੌਂਪਿਆ ਜਾ ਸਕਦਾ ਹੈ, ਸਥਾਨਾਂਤਰਿਤ ਕੀਤਾ ਜਾ ਸਕਦਾ ਹੈ, ਮੁੜ-ਲਸੰਸ ਬਣਾਇਆ ਜਾ ਸਕਦਾ ਹੈ, ਉਪ-ਲਸੰਸ ਬਣਾਇਆ ਜਾ ਸਕਦਾ ਹੈ ਅਤੇ ਕਿਸੇ ਵੀ ਉਦੇਸ਼ ਲਈ ਕਿਤੇ ਹੋਰ ਪਹੁੰਚਾਇਆ ਜਾ ਸਕਦਾ ਹੈ। ਇਸ ਇਕਰਾਰਨਾਮੇ ਦੀ ਉਲੰਘਣਾ ਵਿੱਚ ਵੈਬਸਾਈਟ ਨੂੰ ਕਿਰਾਏ, ਪੱਟੇ ‘ਤੇ ਦੇਣ, ਵੇਚਣ, ਸੌਂਪਣ, ਸਥਾਨਾਂਤਰਣ ਕਰਨ, ਮੁੜ-ਲਸੰਸ ਬਣਾਉਣ, ਉਪ-ਲਸੰਸ ਬਣਾਉਣ, ਕਿਤੇ ਹੋਰ ਪਹੁੰਚਾਉਣ, ਤੋਹਫ਼ੇ ਵਿੱਚ ਦੇਣ ਜਾਂ ਹੋਰ ਵਿਧੀ ਨਾਲ ਕੀਤੀ ਗਈ ਕੋਸ਼ਿਸ਼ ਅਯੋਗ ਬਣ ਜਾਂਦੀ ਹੈ। ਇਸ ਇਕਰਾਰਨਾਮੇ ਦੀ ਉਲੰਘਣਾ ਵਿੱਚ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਕਿਸੇ ਕਾਰਵਾਈ ਜਾਂ ਅਸਫਲਤਾ ਦੇ ਸਿੱਟੇ ਵੱਜੋਂ ਦੀਵਾਨੀ ਅਤੇ/ਜਾਂ ਫੌਜਦਾਰੀ ਮੁਕੱਦਮਾ ਚਲਾਇਆ ਜਾ ਸਕਦਾ ਹੈ।
  4. Truth for Today ਦੇ ਇਲਾਵਾ ਹੋਰ ਸੰਸਥਾਵਾਂ ਦੁਆਰਾ ਬਣਾਏ ਗਏ ਅਤੇ/ਜਾਂ ਉਹਨਾਂ ਦੀ ਮਾਲਕੀ ਵਾਲੇ ਅਤੇ ਵੈਬਸਾਈਟ ਵਿੱਚ ਸ਼ਾਮਲ ਕੀਤੇ ਜਾਂ ਸੰਮਿਲਿਤ ਕੀਤੇ ਪ੍ਰੋਗਰਾਮ ਜਾਂ ਸਾਫਟਵੇਅਰ (“ਤੀਜੀ-ਧਿਰ ਦਾ ਸਾਫਟਵੇਅਰ”) ਇਸ ਇਕਰਾਰਨਾਮੇ ਦੇ ਅਧੀਨ ਹਨ ਅਤੇ ਇਹਨਾਂ ਦੀ ਵਰਤੋਂ ਇਸ ਇਕਰਾਰਨਾਮੇ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ। ਵੈਬਸਾਈਟ ਨਾਲ ਇਕੱਠੇ ਇਸਦੀ ਨਿਯਤ ਵਰਤੋਂ ਦੇ ਇਲਾਵਾ ਕਿਸੇ ਵੀ ਹੋਰ ਉਦੇਸ਼ ਲਈ ਤੀਜੀ-ਧਿਰ ਦੇ ਸਾਫਟਵੇਅਰ ਦੀ ਵਰਤੋਂ ਮਨ੍ਹਾਂ ਹੈ।

ਤੀਜੀ-ਧਿਰ ਸਾਈਟਾਂ ਅਤੇ ਵਿਸ਼ਾ-ਵਸਤੂ। ਵੈਬਸਾਈਟ ਵਿੱਚ ਹੋਰਾਂ ਵੈਬਸਾਈਟਾਂ (“ਤੀਜੀ-ਧਿਰ ਦੀਆਂ ਸਾਈਟਾਂ”) ਲਈ ਲਿੰਕਾਂ ਦੇ ਨਾਲ-ਨਾਲ ਲੇਖ, ਫੋਟੋਆਂ, ਟੈਕਸਟ, ਗ੍ਰਾਫਿਕਸ, ਤਸਵੀਰਾਂ, ਡਿਜ਼ਾਈਨ, ਸੰਗੀਤ, ਧੁਨੀ, ਵੀਡੀਓ, ਜਾਣਕਾਰੀ, ਐਪਲੀਕੇਸ਼ਨ, ਸਾਫਟਵੇਅਰ ਅਤੇ ਹੋਰ ਵਿਸ਼ਾ-ਵਸਤੂ ਜਾਂ ਤੀਜੀਆਂ ਧਿਰਾਂ ਨਾਲ ਸਬੰਧਤ ਜਾਂ ਇਸਤੋਂ ਉਤਪੰਨ ਕੀਤੀਆਂ ਜਾਣ ਵਾਲੀਆਂ ਆਈਟਮਾਂ (“ਤੀਜੀ-ਧਿਰ ਦਾ ਵਿਸ਼ਾ-ਵਸਤੂ”) ਸ਼ਾਮਲ (ਜਾਂ ਤੁਹਾਨੂੰ ਇਸ ਰਾਹੀਂ ਜਾਂ ਇਸਨੂੰ ਭੇਜੇ ਜਾ ਸਕਦੇ ਹਨ) ਹੋ ਸਕਦੀ ਹੈ। Truth for Today ਅਜਿਹੀਆਂ ਕਿਸੇ ਵੀ ਤੀਜੀ-ਧਿਰ ਦੀਆਂ ਸਾਈਟਾਂ ਜਾਂ ਤੀਜੀ-ਧਿਰ ਦੇ ਵਿਸ਼ਾ-ਵਸਤੂ ਦੀ ਦਰੁਸਤੀ, ਉਚਿਤਤਾ ਜਾਂ ਪੂਰਨਤਾ ਦੀ ਜਾਂਚ ਨਹੀਂ ਕਰਦੀ। Truth for Today ਵੈਬਸਾਈਟ ਦੀ ਵਰਤੋਂ ਰਾਹੀਂ ਕਿਸੇ ਵੀ ਤੀਜੀ-ਧਿਰ ਦੀਆਂ ਸਾਈਟਾਂ ਤੱਕ ਪਹੁੰਚ ਲਈ ਜਾਂ ਵੈਬਸਾਈਟ ‘ਤੇ ਪੋਸਟ ਕੀਤੀ, ਇਸ ਰਾਹੀਂ ਉਪਲਬਧ ਜਾਂ ਇੰਸਟੌਲ ਕੀਤੀ ਕਿਸੇ ਵੀ ਤੀਜੀ-ਧਿਰ ਦੇ ਵਿਸ਼ਾ-ਵਸਤੂ ਲਈ ਜ਼ਿੰਮੇਵਾਰ ਨਹੀਂ ਹੈ, ਜਿਸ ਵਿੱਚ ਸ਼ਾਮਲ ਹੈ ਤੀਜੀ-ਧਿਰ ਦੀਆਂ ਸਾਈਟਾਂ ਜਾਂ ਤੀਜੀ-ਧਿਰ ਦੇ ਵਿਸ਼ਾ-ਵਸਤੂ ਵਿੱਚ ਦਿੱਤਾ ਗਿਆ ਵਿਸ਼ਾ-ਵਸਤੂ, ਦਰੁਸਤੀ, ਅਪਮਾਨਜਨਕ ਤੱਥਾਂ, ਵਿਚਾਰਾਂ, ਭਰੋਸੇਯੋਗਤਾ, ਗੁਪਤਤਾ ਪੱਧਤੀਆਂ ਜਾਂ ਹੋਰ ਨੀਤੀਆਂ। ਤੀਜੀ-ਧਿਰ ਦੀ ਸਾਈਟ ਜਾਂ ਕਿਸੇ ਵੀ ਤੀਜੀ-ਧਿਰ ਦੇ ਵਿਸ਼ਾ-ਵਸਤੂ ਨੂੰ ਸ਼ਾਮਲ ਕਰਨਾ, ਇਸ ਨਾਲ ਜੁੜਨਾ ਜਾਂ ਵਰਤੋਂ ਜਾਂ ਇੰਸਟੌਲੇਸ਼ਨ ਦੀ ਮਨਜ਼ੂਰੀ ਦੇਣ ‘ਤੇ Truth for Today ਦੁਆਰਾ ਮਨਜ਼ੂਰੀ ਜਾਂ ਪੁਸ਼ਟੀ ਲਾਗੂ ਨਹੀਂ ਹੁੰਦੀ। ਹਾਲਾਂਕਿ ਕੁਝ ਕੰਪਿਊਟਰਾਂ ਵਿੱਚ ਕੁਝ ਤੀਜੀ-ਧਿਰ ਸਾਈਟਾਂ ਤੱਕ ਪਹੁੰਚ ਨੂੰ ਰੋਕਣ ਲਈ ਫਿਲਟਰ ਕਰਨ ਵਾਲੇ ਸਾਫਟਵੇਅਰ ਵਰਤੇ ਜਾ ਸਕਦੇ ਹਨ, ਫਿਰ ਵੀ Truth for Today ਵੈਬਸਾਈਟ ਦੀ ਵਰਤੋਂ ਰਾਹੀਂ ਕਿਸੇ ਵੀ ਤੀਜੀ-ਧਿਰ ਸਾਈਟਾਂ ਜਾਂ ਤੀਜੀ-ਧਿਰ ਦੇ ਵਿਸ਼ਾ-ਵਸਤੂ ਤੱਕ ਪਹੁੰਚ ਲਈ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੋਵੇਗੀ।

ਸਾਈਟ ਦੀਆਂ ਨੀਤੀਆਂ, ਸੰਸ਼ੋਧਨ ਅਤੇ ਵੱਖਰਾ ਕਰਨ ਯੋਗਤਾ

ਕਿਰਪਾ ਕਰਕੇ ਵੈਬਸਾਈਟ ‘ਤੇ ਪੋਸਟ ਕੀਤੀਆਂ ਸਾਡੀਆਂ ਹੋਰਾਂ ਨੀਤੀਆਂ ਦੀ ਸਮੀਖਿਆ ਕਰੋ, ਜਿਵੇਂ ਸਾਡੀ ਗੁਪਤਤਾ ਨੀਤੀ। Truth for Today ਕਿਸੇ ਵੀ ਸਮੇਂ ਵੈਬਸਾਈਟ, ਨੀਤੀਆਂ ਅਤੇ ਵਰਤੋਂ ਦੀਆਂ ਸ਼ਰਤਾਂ ਵਿੱਚ ਤਬਦੀਲੀਆਂ ਕਰਨ ਦਾ ਹੱਕ ਰਾਖਵਾਂ ਰੱਖਦੀ ਹੈ। ਜੇਕਰ ਵੈਬਸਾਈਟ ਦੀਆਂ ਸ਼ਰਤਾਂ ਜਾਂ ਨੀਤੀਆਂ ਵਿੱਚ ਕਿਸੇ ਵੀ ਸ਼ਰਤਾਂ ਨੂੰ ਅਵੈਧ, ਰੱਦ ਜਾਂ ਕਿਸੇ ਕਾਰਨ ਤੋਂ ਲਾਗੂ ਨਾ ਕਰਨ ਯੋਗ ਮੰਨਿਆ ਜਾਂਦਾ ਹੈ, ਤਾਂ ਉਸ ਸ਼ਰਤ ਨੂੰ ਵੱਖਰਾ ਮੰਨਿਆ ਜਾਏਗਾ ਅਤੇ ਇਹ ਬਾਕੀ ਸ਼ਰਤਾਂ ਦੀ ਵੈਧਤਾ ਅਤੇ ਲਾਗੂ ਕਰਨ ਦੀ ਯੋਗਤਾ ‘ਤੇ ਅਸਰ ਨਹੀਂ ਪਾਏਗਾ।

ਸੰਪਰਕ

ਜੇਕਰ ਵੈਬਸਾਈਟ ਦੀਆਂ ਕਿਸੇ ਵੀ ਸ਼ਰਤਾਂ ਜਾਂ ਨੀਤੀਆਂ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਇੱਥੇ ਸੰਪਰਕ ਕਰੋ:

Truth for Today World Mission School, Inc.
P.O. Box 2044
Searcy, Arkansas
72145-2044, U.S.A.