ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਕੀ ਤੁਹਾਡੇ ਕੋਲ ਸਾਡੇ ਸਕੂਲ ਜਾਂ ਕੋਰਸਾਂ ਬਾਰੇ ਪ੍ਰਸ਼ਨ ਹਨ? ਤੁਹਾਡੇ ਕਈ ਪ੍ਰਸ਼ਨਾਂ ਦੇ ਉੱਤਰ ਇੱਥੇ ਸਾਡੇ FAQ (ਅਕਸਰ ਪੁੱਛੇ ਜਾਂਦੇ ਪ੍ਰਸ਼ਨ) ਸੈਕਸ਼ਨ ਵਿੱਚ ਮਿਲ ਸਕਦੇ ਹਨ।

ਔਨਲਾਈਨ ਸਕੂਲ ਬਾਰੇ ਪ੍ਰਸ਼ਨ

ਕੋਰਸ ਵਿੱਚ ਭਰਤੀ ਬਾਰੇ ਪ੍ਰਸ਼ਨ

ਭੁਗਤਾਨ ਬਾਰੇ ਪ੍ਰਸ਼ਨ

ਕੋਰਸ ਕਰਨ ਬਾਰੇ ਪ੍ਰਸ਼ਨ

ਟੈਸਟਾਂ ਬਾਰੇ ਪ੍ਰਸ਼ਨ

ਤਕਨੀਕੀ ਪ੍ਰਸ਼ਨ

ਸਹਾਇਤਾ ਬਾਰੇ ਪ੍ਰਸ਼ਨ


ਔਨਲਾਈਨ ਸਕੂਲ ਬਾਰੇ ਪ੍ਰਸ਼ਨ

ਪ੍ਰ. ਇਸ ਸਕੂਲ ਦਾ ਮਕਸਦ ਕੀ ਹੈ?

ਯਿਸ਼ੂ ਨੇ ਆਪਣੇ ਲੋਕਾਂ ਨੂੰ ਮਿਸ਼ਨ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਔਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ” (ਮਤੀ 28:19, 20; NASB). Through the Scriptures ਹਰੇਕ ਦੇਸ਼ ਵਿੱਚ ਉਹਨਾਂ ਲੋਕਾਂ ਨੂੰ ਸਮੁੱਚੀ ਬਾਈਬਲ ਦੀਆਂ ਸਿੱਖਿਆਵਾਂ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਜੋ ਸਿੱਖਣ ਦੇ ਇੱਛੁਕ ਹਨ।

ਪ੍ਰ. ਕਲਾਸਾਂ ਕਿੱਥੇ ਲਗਾਈਆਂ ਜਾਂਦੀਆਂ ਹਨ?

ਕੋਰਸ ਰੀਡਿੰਗ (ਪੜ੍ਹਨ) ਅਧਾਰਤ ਹਨ ਅਤੇ ਪੂਰੀ ਤਰ੍ਹਾਂ ਔਨਲਾਈਨ ਕੀਤੇ ਜਾਂਦੇ ਹਨ। ਜੇ ਤੁਹਾਡੇ ਕੋਲ ਇੰਟਰਨੈੱਟ ਤੱਕ ਪਹੁੰਚ ਹੈ, ਤਾਂ ਇਹ ਕੋਰਸ ਤੁਹਾਡੇ ਲਈ ਹਨ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ।

ਪ੍ਰ. ਕੀ ਇਹ ਸਕੂਲ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਉਪਦੇਸ਼ਕ ਬਣਨ ਲਈ ਸਿਖਲਾਈ ਲੈਂਦੇ ਹਨ?

ਹਾਲਾਂਕਿ ਅਸੀਂ ਬਾਈਬਲ ਦੀ ਮਜ਼ਬੂਤ ਤੇ ਸਮੁੱਚੀ ਬੁਨਿਆਦ ਪੇਸ਼ ਕਰਦੇ ਹਾਂ, ਪਰ Through the Scripture ਦਾ ਉਦੇਸ਼ “ਉਪਦੇਸ਼ਕ ਸਕੂਲ’’ ਬਣਨ ਦਾ ਨਹੀਂ ਹੈ। ਇਸ ਸਕੂਲ ਨੂੰ ਕਿਸੇ ਵੀ ਉਸ ਵਿਅਕਤੀ ਦੁਆਰਾ ਵਰਤੇ ਜਾਣ ਲਈ ਤਿਆਰ ਕੀਤਾ ਗਿਆ ਹੈ ਜੋ ਪ੍ਰਮਾਤਮਾ ਦੀ ਦੁਨੀਆ ਬਾਰੇ ਹੋਰ ਜਾਣਨਾ ਚਾਹੁੰਦਾ ਹੈ।

ਪ੍ਰ. ਕੀ ਮੈਨੂੰ ਕੋਰਸ ਵਿੱਚ ਭਰਤੀ ਹੋਣ ਲਈ ਈਸਾਈ ਹੋਣ ਦੀ ਜਾਂ ਕਿਸੇ ਖਾਸ ਸੰਪ੍ਰਦਾਇ ਦਾ ਮੈਂਬਰ ਹੋਣ ਦੀ ਲੋੜ ਹੈ?

ਨਹੀਂ। ਸਿਰਫ ਇੱਕੋ “ਜ਼ਰੂਰਤ’’ ਹੈ ਕਿ ਤੁਸੀਂ ਸਿੱਖਣ ਲਈ ਤਿਆਰ ਆਓ। “ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ” (ਮਤੀ 11:15).

ਪ੍ਰ. ਕਿਸ ਸੰਪ੍ਰਦਾਇਕ ਪੰਥ ਨੂੰ ਇਹਨਾਂ ਕੋਰਸਾਂ ਵਿੱਚ ਪੜ੍ਹਾਇਆ ਜਾਂਦਾ ਹੈ?

ਇਹਨਾਂ ਕੋਰਸਾਂ ਵਿੱਚ ਕਿਸੇ ਵੀ ਸੰਪ੍ਰਦਾਇਕ ਜਾਂ ਵਿਸ਼ੇਸ਼ ਪੰਥ, ਧਰਮ ਸਵੀਕ੍ਰਿਤੀ, ਜਾਂ ਵਿਸ਼ਵਾਸ ਦੇ ਬਿਆਨ ਨੂੰ ਪੜ੍ਹਾਇਆ ਨਹੀਂ ਜਾਂਦਾ। ਲਿਖਤੁਮ ਪੌਲੁਸ ਨੇ ਹਿਦਾਇਤ ਦਿੱਤੀ, “ਹੇ ਭਰਾਵੋ, ਸਾਡੇ ਪ੍ਰਭੁ ਯਿਸੁ ਮਸੂਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ” (1 ਕੁਰਿੰਥੁਸ 1:10). ਜੇ ਯਿਸੂ ਦੀ ਚਰਚ ਨੂੰ ਇਹਨਾਂ ਵੰਡੀਆਂ ਤੋਂ ਮੁਕਤ ਕਰਨਾ ਹੈ, ਤਾਂ ਸਾਨੂੰ ਲਾਜ਼ਮੀ ਤੌਰ ‘ਤੇ ਸਾਂਝੇ ਮਿਆਰ ਲਈ ਇੱਕਜੁੱਟ ਹੋਣਾ ਚਾਹੀਦਾ ਹੈ: ਉਹ ਸੁਨੇਹਾ ਜੋ ਪ੍ਰਮਾਤਮਾ ਨੇ ਸਾਨੂੰ ਖੁਦ ਦਿੱਤਾ ਹੈ। ਸਾਡੇ ਕੋਰਸਾਂ ਦੇ ਲੇਖਕ ਵਿਅਕਤੀ ਦੀਆਂ ਉਹਨਾਂ ਰਵਾਇਤਾਂ ਅਤੇ ਲੋੜਾਂ ਨੂੰ ਦੂਰ ਰੱਖਣ ਲਈ ਵਚਨਬੱਧ ਹਨ ਜੋ ਅਜਿਹੀ ਵੰਡ ਪਾਉਂਦੀਆਂ ਹਨ; ਉਹ ਸਿਰਫ ਪਵਿੱਤਰ ਸੁਨੇਹਾ ਹੀ ਦੇਣਾ ਚਾਹੁੰਦੇ ਹਨ ਜੋ ਰੱਬ ਨੇ ਆਪਣੀ ਬਾਈਬਲ ਵਿੱਚ ਸਾਨੂੰ ਦਿੱਤਾ ਹੈ। ਅਸੀਂ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਕਹਿੰਦੇ ਹਾਂ ਜਿਵੇਂ ਕਿ “ਸਮਾਜ ਦੇ ਉੱਚੇ” ਬਰਿਆ ਦੇ ਲੋਕਾਂ ਨੇ ਕੀਤਾ ਜਿਨ੍ਹਾਂ ਨੇ “ਬਚਨ ਨੂੰ ਦਿਲ ਦੀ ਵੱਡੀ ਚਾਹ ਦੇ ਨਾਲ ਮੰਨ ਲਿਆ ਅਤੇ ਰੋਜ਼ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰ੍ਹਾਂ ਨਹੀਂ ਹਨ ਕਿ ਨਹੀਂ” (ਕਰਤੱਬ 17:11).

ਪ੍ਰ. ਕੀ Through the Scripture ਇੱਕ ਮਾਨਤਾ ਪ੍ਰਾਪਤ ਸਕੂਲ ਹੈ?

Through the Scripture ਇੱਕ ਮਾਨਤਾ ਪ੍ਰਾਪਤ ਸੰਸਥਾ ਨਹੀਂ ਹੈ। ਪਰ, ਸਮੁੱਚੀ ਬਾਈਬਲ ਦੇ ਅਧਿਐਨ ਨੂੰ ਮੁਕੰਮਲ ਕਰਨ ਦੇ ਸਰਟੀਫਿਕੇਟ ਨੂੰ ਅਜਿਹੀ ਕਿਸੇ ਵੀ ਥਾਂ ‘ਤੇ ਬਹੁਤ ਸਤਿਕਾਰ ਮਿਲਣਾ ਚਾਹੀਦਾ ਹੈ ਜਿੱਥੇ ਬਾਈਬਲ ਦੇ ਗਹਿਰਾਈ ਵਾਲੇ ਗਿਆਨ ਦੀ ਲੋੜ ਹੁੰਦੀ ਹੈ ਜਾਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਹੈ।

ਪ੍ਰ. ਕੀ Through the Scripture ਮੁਕੰਮਲ ਕਰਨ ਦੇ ਸਰਟੀਫਿਕੇਟ ਪੇਸ਼ ਕਰਦਾ ਹੈ?

ਕੋਰਸ ਗਰੁੱਪ ਅੰਦਰ ਹਰੇਕ ਕੋਰਸ ਦੇ ਮੁਕੰਮਲ ਹੋਣ ਤੋਂ ਬਾਅਦ ਸਰਟੀਫਿਕੇਟ ਦਿੱਤੇ ਜਾਣਗੇ। ਕੋਰਸ ਸਮੂਹ ਦੀ ਇੱਕ ਉਦਾਹਰਨ ਹੋਵੇਗੀ ਨਵੀਂ ਟੇਸਟਾਮੈਂਟ ਦਾ ਇਤਿਹਾਸ, ਜਿਅ ਵਿੱਚ ਯਿਸੂ ਦੀ ਜ਼ਿੰਦਗੀ, 1; ਯਿਸੂ ਦੀ ਜ਼ਿੰਦਗੀ, 2; ਮਤੀ 1—13; ਮਤੀ 14—28; ਮਰਕੁਸ; ਲਿਉਕ 1:1—9:50; ਲਿਉਕ 9:51—24:53; ਜੋਹਨ 1—10; ਜੋਹਨ 11—21; ਕਰਤੱਬ 1—14; ਅਤੇ ਕਰਤੱਬ 15—28. ਗਰੁੱਪ ਕੋਰਸਾਂ ਬਾਰੇ ਜ਼ਿਆਦਾ ਜਾਣਕਾਰੀ ਲਈ, ਸਮੈਸਟਰ ਅਧਿਐਨ ਪੰਨਾ ਦੇਖੋ।

ਪ੍ਰ. ਕੀ Through the Scripture ਮਿਨਿਸਟਰੀ ਲਈ ਲਾਇਸੈਂਸ ਪੇਸ਼ ਕਰਦਾ ਹੈ?

ਕਿਸੇ ਵਿਅਕਤੀ ਨੂੰ ਉਪਦੇਸ਼ ਦੇਣ ਲਈ ਬਾਈਬਲ ਵਿੱਚ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ Through the Scripture ਕਿਸੇ ਵਿਅਕਤੀ ਨੂੰ ਮਿਨਿਸਟਰੀ ਲਈ ਪ੍ਰਮਾਣਿਤ ਕਰਦਾ ਹੈ। ਇਹ ਬਾਈਬਲ ਹੀ ਹੈ ਜੋ ਕਿਸੇ ਵਿਅਕਤੀ ਨੂੰ ਰੱਬ ਦੀ ਸੇਵਾ ਲਈ ਲੈਸ ਕਰਦੀ ਹੈ, ਅਤੇ ਬਸ ਇਹੀ ਗੱਲ ਹੈ ਜੋ ਅਸੀਂ ਸਿਖਾਉਂਦੇ ਹਾਂ। “ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਹੈ; ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਅਰਾ ਕੀਤਾ ਹੋਇਆ ਹੋੇਵੇ” (2 ਟਿਮੋਥੀ 3:16, 17).

ਪ੍ਰ. ਕੀ ਹੋਰ ਕੋਰਸ ਉਪਲਬਧ ਹੋਣਗੇ?

ਉਪਲਬਧ ਹੋਣ ‘ਤੇ ਨਵੇਂ ਕੋਰਸ ਸ਼ਾਮਲ ਕੀਤੇ ਜਾਣਗੇ। ਸਾਡਾ ਘੱਟ ਤੋਂ ਘੱਟ ਟੀਚਾ ਹੈ ਕਿ ਸਮੁੱਚੀ ਬਾਈਬਲ ਨੂੰ ਉਸੇ ਵਿਸਤਾਰ ਵਿੱਚ ਕਵਰ ਕੀਤਾ ਜਾਵੇ ਜਿਵੇਂ ਇਹ ਵਰਤਮਾਨ ਵਿੱਚ ਪੇਸ਼ ਕੀਤੇ ਜਾ ਰਹੇ ਕੋਰਸਾਂ ਵਿੱਚ ਹੈ।

ਪ੍ਰ. ਕੀ ਇਹ ਸਕੂਲ ਦੂਜੀਆਂ ਭਾਸ਼ਾਵਾਂ ਵਿੱਚ ਉਪਲਬਧ ਹੈ?

Through the Scripture ਤੇਈ ਭਾਸ਼ਾਵਾਂ ਵਿੱਚ ਉਪਲਬਧ ਹੈ! ਅੰਗ੍ਰੇਜ਼ੀ ਤੋਂ ਇਲਾਵਾ ਅਸੀਂ ਅਰਬੀ, ਬੰਗਾਲੀ, ਚੀਨੀ, ਫ੍ਰੈਂਚ, ਜਰਮਨ, ਗੁਜਰਾਤੀ, ਹਿੰਦੀ, ਇੰਡੋਨੇਸ਼ੀਅਨ, ਜਪਾਨੀ, ਕੰਨੜ, ਕੋਰੀਆਈ, ਮਲਿਆਲਮ, ਮਰਾਠੀ, ਨੇਪਾਲੀ, ਪੁਰਤਗਾਲੀ, ਪੰਜਾਬੀ, ਰੂਸੀ, ਸਪੈਨਿਸ਼, ਤਮਿਲ, ਤੇਲਗੂ, ਉਰਦੂ, ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਕੋਰਸ ਪੇਸ਼ ਕਰਦੇ ਹਾਂ। ਅੰਗ੍ਰੇਜ਼ੀ ਵਿੱਚ ਉਪਲਬਧ ਸਾਰੇ ਕੋਰਸ ਸ਼ੁਰੂ ਵਿੱਚ ਹੋਰਨਾਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹੋਣਗੇ, ਕਿਉਂਕਿ ਹਰੇਕ ਕੋਰਸ ਨੂੰ ਅਨੁਵਾਦ ਕਰਨ ਵਿੱਚ ਕੁਝ ਸਮਾਂ ਲੱਗੇਗਾ। ਆਖਰ ਵਿੱਚ , ਕੋਰਸਾਂ ਦੀ ਸਮੁੱਚੀ ਚੋਣ ਇਹਨਾਂ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ।

ਪ੍ਰ. ਸਾਡੀ ਚਰਚ ਇਸ ਸਕੂਲ ਦੀ ਵਰਤੋਂ ਕਿਵੇਂ ਕਰ ਸਕਦੀ ਹੈ?

ਅਧਿਐਨ ਦਾ ਸਥਾਨਕ ਗਰੁੱਪ ਹਿੱਸਾ ਕਿਸੇ ਪ੍ਰਭਾਵਸ਼ਾਲੀ ਪ੍ਰੋਗਰਾਮ ਲਈ ਬੇਹਦ ਮਹੱਤਵਪੂਰਨ ਹੋ ਸਕਦਾ ਹੈ। ਆਪਣੀ ਧਾਰਮਿਕ-ਸਭਾ ਵਿੱਚ ਸਥਾਨਕ Through the Scripture ਸਕੂਲ ਨੂੰ ਲਾਗੂ ਕਰਨ ਬਾਰੇ ਸੁਝਾਆਂ ਲਈ ਸਕੂਲ ਕਿਵੇਂ ਸ਼ੁਰੂ ਕਰੀਏ ਵਾਲਾ ਸਫਾ ਦੇਖੋ।

ਪ੍ਰ. Through the Scripture ਔਨਲਾਈਨ ਸਕੂਲ ਦੇ ਪਿੱਛੇ ਕੌਣ ਹੈ?

Through the Scripture Truth for Today ਦਾ ਕਾਰਜ ਹੈ, ਜੋ ਕਿ ਇੱਕ ਬਹੁ-ਆਯਾਮੀ, ਗੈਰ-ਮੁਨਾਫਾ ਸੰਸਥਾ ਹੈ ਜੋ ਵਿਸ਼ਵ ਧਰਮ-ਪ੍ਰਚਾਰ ਲਈ ਸਮਰਪਿਤ ਹੈ ਅਤੇ, ਸਰਸੀ, ਅਰਕੰਸਾਸ ਵਿੱਚ ਸਥਿਤ ਹੈ।

ਪ੍ਰ. ਕੋਰਸ ਦੇ ਲੇਖਕ ਕੌਣ ਹਨ?

ਉਹਨਾਂ ਬਾਰੇ ਪੜ੍ਹਨ ਲਈ ਸਾਡੇ ਲੇਖਕਾਂ ਬਾਰੇ ਸਫੇ ‘ਤੇ ਜਾਓ ਜਿਹਨਾਂ ਨੇ ਬਾਈਬਲ ਦੀਆਂ ਸਿੱਖਿਆਵਾਂ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ।


ਕੋਰਸ ਵਿੱਚ ਭਰਤੀ ਬਾਰੇ ਪ੍ਰਸ਼ਨ

ਪ੍ਰ. ਇਸ ਸਕੂਲ ਵਿੱਚ ਕੋਰਸ ਅੰਦਰ ਭਰਤੀ ਲਈ ਪਹਿਲਾਂ ਲੋੜੀਂਦੀਆਂ ਸ਼ਰਤਾਂ ਕਿਹੜੀਆਂ ਹਨ?

ਕੋਈ ਵੀ ਪਹਿਲਾਂ ਲੋੜੀਂਦੀਆਂ ਸ਼ਰਤਾਂ ਨਹੀਂ ਹਨ। ਸਾਡੇ ਕੋਰਸ ਸਾਰਿਆਂ ਲਈ ਖੁੱਲ੍ਹੇ ਹਨ।

ਪ੍ਰ. ਮੈਂ ਕਿਸ ਕੋਰਸ ਵਿੱਚ ਭਰਤੀ ਹੋ ਸਕਦਾ/ਸਕਦੀ ਹਾਂ?

ਤੁਹਾਡੇ ਕੋਲ ਸਾਡੇ ਉਪਲਬਧ ਕੋਰਸਾਂ ਵਿੱਚੋਂ ਕਿਸੇ ਦੀ ਵੀ ਚੋਣ ਕਰਨ ਦਾ ਵਿਕਲਪ ਹੈ। ਜਦੋਂ ਤੱਕ ਤੁਹਾਡੇ ਜ਼ਹਿਨ ਵਿੱਚ ਪਹਿਲਾਂ ਤੋਂ ਬਾਈਬਲ ਦੀ ਕਿਸੇ ਖਾਸ ਕਿਤਾਬ ਦਾ ਅਧਿਐਨ ਕਰਨ ਦਾ ਵਿਚਾਰ ਨਹੀਂ ਹੈ, ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ, 1 ਨਾਲ ਸ਼ੁਰੂਆਤ ਕਰਨ ਦੀ ਸਿਫਾਰਸ਼ ਕਰਦੇ ਹਾਂ।

ਪ੍ਰ. ਹਰੇਕ ਕੋਰਸ ਕਿੰਨੀ ਦੇਰ ਤਕ ਚੱਲਦਾ ਹੈ?

ਹਰੇਕ ਕੋਰਸ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ, ਉਸ ਪਲ ਤੋਂ ਸ਼ੁਰੂ ਕਰਦੇ ਹਿਏ ਜਦੋਂ ਤੁਸੀਂ ਕੋਰਸ ਵਿੱਛ ਭਰਤੀ ਹੁੰਦੇ ਹੋ, 50 ਦਿਨਾਂ ਤੱਕ ਦਾ ਸਮਾਂ ਹੁੰਦਾ ਹੈ।

ਪ੍ਰ. ਕੋਰਸ ਕਦੋਂ ਸ਼ੁਰੂ ਹੁੰਦੇ ਹਨ?

ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਸਾਡੇ ਸੁਝਾਏ ਗਏ ਸਮੈਸਟਰਾਂ ਜਾਂ ਤਿਮਾਹੀ ਕਾਰਜ-ਕ੍ਰਮਾਂ ਵਿੱਚੋਂ ਕੋਈ ਇੱਕ ਚੁਣੋ (ਜ਼ਿਆਦਾ ਜਾਣਕਾਰੀ ਲਈ ਸਮੈਸਟਰ ਅਧਿਐਨ ਦੇਖੋ), ਪਰ ਤੁਸੀਂ ਕਿਸੇ ਵੀ ਸਮੇਂ ਕੋਰਸ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਅਧਿਐਨ ਗਰੁੱਪ ਦਾ ਜਾਂ ਸਥਾਨਕ TTS ਸਕੂਲ ਦਾ ਹਿੱਸਾ ਹੋ, ਤਾਂ ਹੋਰ ਗਰੁੱਪ ਮੈਂਬਰਾਂ ਨਾਲ ਤਾਲਮੇਲ ਕਰੋ ਤਾਂ ਜੋ ਤੁਸੀਂ ਸਾਰੇ ਇੱਕੋ ਸਮੇਂ ਭਰਤੀ ਹੋਵੋਗੇ।

ਪ੍ਰ. ਕੀ ਮੈਂ ਸਿਰਫ ਇੱਕ ਕੋਰਸ ਲੈ ਸਕਦਾ/ਸਕਦੀ ਹਾਂ?

ਹਾਂ। ਹਾਲਾਂਕਿ ਸਾਨੂੰ ਲੱਗਦਾ ਹੈ ਕਿ ਇੱਕ ਵਾਰੀ ਜਦੋਂ ਤੁਸੀਂ ਸ਼ੁਰੂਆਤ ਕਰੋਗੇ ਤਾਂ ਤੁਸੀਂ ਹੋਰਨਾਂ ਕੋਰਸਾਂ ਨੂੰ ਜਾਰੀ ਰੱਖਣਾ ਚਾਹੋਗੇ, ਪਸੰਦ ਹਮੇਸ਼ਾ ਤੁਹਾਡੀ ਹੀ ਹੁੰਦੀ ਹੈ; ਤੁਹਾਨੂੰ ਕਦੇ ਵੀ ਕਿਸੇ ਕੋਰਸ ਵਿੱਚ ਆਪਣੇ ਆਪ ਭਰਤੀ ਨਹੀਂ ਕੀਤਾ ਜਾਵੇਗਾ ਜਾਂ ਆਪਣੇ ਆਪ ਤੁਹਾਡੇ ਤੋਂ ਖਰਚ ਨਹੀਂ ਵਸੂਲ ਕੀਤਾ ਜਾਵੇਗਾ।

ਪ੍ਰ. ਕੀ ਮੈਂ ਇੱਕ ਸਮੇਂ ‘ਤੇ ਇੱਕ ਤੋਂ ਵੱਧ ਕੋਰਸਾਂ ਵਿੱਚ ਦਾਖਲ ਹੋ ਸਕਦਾ/ਸਕਦੀ ਹਾਂ?

ਸਾਡੀ ਪ੍ਰਣਾਲੀ ਤੁਹਾਨੂੰ ਇੱਕ ਸਮੇਂ ਵਿੱਚ ਇੱਕ ਹੀ ਕੋਰਸ ਕਰਨ ਦੀ ਇਜਾਜ਼ਤ ਦਿੰਦੀ ਹੈ। ਪਰ, ਤੁਹਾਨੂੰ ਵਰਤਮਾਨ ਕੋਰਸ ਦੇ ਪੂਰਾ ਹੋਣ ਲਈ ਪੂਰੇ 50 ਦਿਨਾਂ ਤੱਕ ਉਡੀਕ ਕਰਨ ਦੀ ਲੋੜ ਨਹੀਂ ਹੁੰਦੀ। ਇੱਕ ਵਾਰੀ ਜਦੋਂ ਤੁਸੀਂ ਕੋਰਸ ਪੂਰਾ ਕਰ ਲੈਂਦੇ ਹੋ, ਤਾਂ ਤੁਹਾਡੇ ਕੋਲ ਅਗਲੇ ਕੋਰਸ ਵੱਲ ਜਾਣ ਦੀ ਚੋਣ ਹੋਵੇਗੀ।

ਪ੍ਰ. ਕੀ ਕੋਈ ਵੱਖਰੀਆਂ ਪਾਠ-ਪੁਸਤਕਾਂ ਜਾਂ ਹੋਰ ਸਮੱਗਰੀਆਂ ਹਨ ਜੋ ਮੈਨੂੰ ਪ੍ਰਾਪਤ ਕਰਨ ਦੀ ਲੋੜ ਹੋਵੇਗੀ?

ਕੋਰਸ ਲਈ ਲੋੜੀਂਦੀ ਹਰੇਕ ਚੀਜ਼ ਤੁਹਾਨੂੰ ਮੁਹੱਈਆ ਕੀਤੀ ਜਾਵੇਗੀ। ਤੁਹਾਡੇ ਕੋਲ ਮਹਿਜ਼ ਇੰਟਰਨੈੱਟ ਨਾਲ ਜੁੜਨ ਦੇ ਸਾਧਨ ਅਤੇ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ। ਅਸੀਂ ਪੁਰਜੋਰ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਬਾਈਬਲ ਦੀ ਇੱਕ ਕਾਪੀ ਰੱਖੋ, ਪਰ ਹਰੇਕ ਅਧਿਐਨ ਪਾਠ ਵਿੱਚ ਅਧਿਐਨ ਕੀਤੇ ਜਾ ਰਹੇ ਧਾਰਮਿਕ-ਗ੍ਰੰਥ ਦਾ ਹਿੱਸਾ ਸ਼ਾਮਲ ਹੁੰਦਾ ਹੈ।

ਪ੍ਰ. ਨਿੱਜੀ ਚੋਣ ਅਤੇ ਸਮੈਸਟਰ ਅਧਿਐਨਾਂ ਵਿੱਚ ਕੀ ਫਰਕ ਹੈ?

ਨਿੱਜੀ ਚੋਣ ਦਾ ਵਿਕਲਪ ਉਸ ਵਿਅਕਤੀ ਲਈ ਹੈ ਜੋ ਪਹਿਲਾਂ ਤੋਂ ਹੀ ਇਹ ਜਾਣਦਾ ਹੈ ਕਿ ਕਿਹੜਾ ਕੋਰਸ ਲੈਣਾ ਹੈ ਜਾਂ ਜੋ ਕੋਰਸਾਂ ਲਈ ਆਪਣੇ ਖੁਦ ਦੀ ਤਰਤੀਬ ‘ਤੇ ਚਲਣਾ ਚਾਹੁੰਦਾ ਹੈ। ਸਮੈਸਟਰ ਅਧਿਐਨ ਉਸ ਵਿਅਕਤੀ ਲਈ ਹੈ ਜੋ ਸੰਗਠਿਤ ਢਾਂਚੇ ਅਨੁਸਾਰ ਚੱਲਣਾ ਚਾਹੁੰਦਾ ਹੈ ਅਤੇ ਅੰਤ ਵਿੱਚ ਸਮੁੱਚੀ ਬਾਈਬਲ ਦਾ ਅਧਿਐਨ ਪੂਰਾ ਕਰਨਾ ਚਾਹੁੰਦਾ ਹੈ। ਦੋਹਾਂ ਦਰਮਿਆਨ ਅਸਲ ਅੰਤਰ ਸਿਰਫ ਇਹੀ ਹੈ ਕਿ ਨਿੱਜੀ ਚੋਣ ਨਾਲ ਤੁਸੀਂ ਆਪਣਾ ਪਹਿਲਾ ਕੋਰਸ ਚੁਣ ਸਕਦੇ ਹੋ, ਜਦਕਿ ਸਮੈਸਟਰ ਦੇ ਅਧਿਐਨ ਤੁਹਾਡੇ ਲਈ ਪਹਿਲਾ ਕੋਰਸ ਚੁਣਦੇ ਹਨ। ਉਹ ਬਾਕੀ ਸਾਰੀਆਂ ਗੱਲਾਂ ਵਿੱਚ ਤਕਨੀਕੀ ਤੌਰ ‘ਤੇ ਇੱਕੋ ਜਿਹੇ ਹਨ। ਅਸੀਂ ਸਿਫਾਰਸ਼ਾਂ ਦੇ ਵੱਖ-ਵੱਖ ਸਮੂਹਾਂ ਨਾਲ ਦੋ ਚੋਣਾਂ ਸਿਰਫ ਇਸ ਲਈ ਪੇਸ਼ ਕਰਦੇ ਹਾਂ ਤਾਂ ਜੋ ਇਹ ਵਿਆਖਿਆ ਕੀਤੀ ਜਾ ਸਕੇ ਕਿ ਵੱਖ-ਵੱਖ ਲੋੜਾਂ ਵਾਲੇ ਲੋਕਾਂ ਦੁਆਰਾ ਸਕੂਲ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ।

ਪ੍ਰ. ਜੇ ਮੈਂ ਨਿੱਜੀ ਚੋਣ ਤਹਿਤ ਕੋਰਸ ਸ਼ੁਰੂ ਕਰਦਾ/ਕਰਦੀ ਹਾਂ ਤਾਂ ਕੀ ਮੈਂ ਬਾਅਦ ਵਿੱਚ ਸਮੈਸਟਰ ਅਧਿਐਨਾਂ ‘ਤੇ ਬਦਲ ਸਕਦਾ/ਸਕਦੀ ਹਾਂ?

ਬਦਲਣ ਦੀ ਕੋਈ ਲੋੜ ਨਹੀਂ ਹੈ। ਇੱਕ ਵਾਰ ਜਦੋਂ ਤੁਸੀਂ ਇੱਕ ਕੋਰਸ ਪੂਰਾ ਕਰ ਲੈਂਦੇ ਹੋ, ਸਕੂਲ ਤੁਹਾਨੂੰ ਅਗਲੇ ਕੋਰਸ ਦਾ ਸੁਝਾਅ ਦੇਵੇਗਾ ਪਰ ਜੇ ਤੁਸੀਂ ਤਰਜੀਹ ਦੇਵੋ ਤਾਂ ਕੋਈ ਵੱਖਰਾ ਕੋਰਸ ਚੁਣਨ ਦੀ ਚੋਣ ਤੁਹਾਡੇ ‘ਤੇ ਛੱਡ ਦੇਵੇਗਾ। ਜਦੋਂ ਕੋਰਸ ਗਰੁੱਪ ਵਿੱਚ ਸਾਰੇ ਕੋਰਸ ਪੂਰੇ ਕੀਤੇ ਜਾਂਦੇ ਹਨ ਤਾਂ ਦੋਵੇਂ ਚੋਣਾਂ ਸਰਟੀਫਿਕੇਟ ਲਈ ਯੋਗਤਾ ਪੂਰੀ ਕਰਦੀਆਂ ਹਨ।

ਪ੍ਰ. ਜੇ ਮੈਂ ਸਮੈਸਟਰ ਅਧਿਐਨਾਂ ਨਾਲ ਸ਼ੁਰੂਆਤ ਕਰਦਾ/ਕਰਦੀ ਹਾਂ, ਤਾਂ ਕੀ ਮੈਂ ਬਾਅਦ ਵਿੱਚ ਬਗੈਰ ਤਰਤੀਬ ਤੋਂ ਵੱਖਰਾ ਕੋਰਸ ਲੈ ਸਕਦਾ/ਸਕਦੀ ਹਾਂ?

ਹਾਂ। ਹਰੇਕ ਕੋਰਸ ਤੋਂ ਬਾਅਦ, ਸਕੂਲ ਅਗਲੇ ਕੋਰਸ ਲਈ ਸੁਝਾਅ ਦੇਵੇਗਾ ਜਦਕਿ ਜੇ ਤੁਸੀਂ ਤਰਜੀਹ ਦਿੰਦੇ ਹੋ ਤਾਂ ਤੁਹਾਨੂੰ ਵੱਖਰਾ ਕੋਰਸ ਚੁਣਨ ਦੀ ਖੁੱਲ੍ਹ ਦੇਵੇਗਾ। ਚੋਣ ਹਮੇਸ਼ਾ ਤੁਹਾਡੀ ਹੀ ਹੋਵੇਗੀ।

ਪ੍ਰ. ਮੈਂ ਇਹ ਚੋਣ ਕਿੱਥੇ ਕਰਾਂ ਕਿ ਮੈਂ ਕਿਹੜੇ ਸਮੈਸਟਰ ਜਾਂ ਤਿਮਾਹੀ ਰਫਤਾਰ ‘ਤੇ ਚੱਲਣਾ ਚਾਹੁੰਦਾ/ਚਾਹੁੰਦੀ ਹਾਂ?

ਸਮੈਸਟਰ ਅਤੇ ਤਿਮਾਹੀ ਕਾਰਜ-ਕ੍ਰਮ (ਸਮੈਸਟਰ ਅਧਿਐਨ ਸਫੇ ‘ਤੇ) ਤੁਹਾਡੀ ਇੱਛਾ ਮੁਤਾਬਕ ਤੁਹਾਡੇ ਦੁਆਰਾ ਪਾਲਣਾ ਕੀਤੇ ਜਾਣ ਲਈ ਮਹਿਜ਼ ਸਿਫਾਰਸ਼ਾਂ ਹਨ। ਤੁਹਾਨੂੰ ਕਦੇ ਵੀ ਵੈਬਸਾਈਟ ਅੰਦਰ ਕਿਸੇ ਇੱਕ ਦੀ ਚੋਣ ਕਰਨ ਦੀ ਲੋੜ ਨਹੀਂ ਹੋਵੇਗੀ।

ਪ੍ਰ. ਜੇ ਮੈਂ 50 ਦਿਨ ਦੀ ਸਮਾਂ-ਸੀਮਾ ਅੰਦਰ ਆਪਣਾ ਕੋਰਸ ਪੂਰਾ ਨਹੀਂ ਕਰਦਾ/ਕਰਦੀ ਤਾਂ ਕੀ ਹੁੰਦਾ ਹੈ?

ਜੇ ਤੁਸੀਂ 50 ਦਿਨ ਦੀ ਕੋਰਸ ਦੀ ਮਿਆਦ ਅੰਦਰ ਆਪਣਾ ਕੋਰਸ ਪੂਰਾ ਨਹੀਂ ਕਰਦੇ, ਤਾਂ ਤੁਸੀਂ ਘਟੀ ਕੀਮਤ ‘ਤੇ 30 ਦਿਨ ਦਾ ਐਕਸਟੈਨਸ਼ਨ (ਵਿਸਤਾਰ) ਖਰੀਦ ਕਰ ਸਕਦੇ ਹੋ। ਐਕਸਟੈਨਸ਼ਨਾਂ, ਇੱਕ ਵਾਰੀ ਸ਼ੁਰੂਆਤੀ 50 ਦਿਨ ਖਤਮ ਹੋਣ ਤੋਂ ਬਾਅਦ ਹੀ ਖਰੀਦੀਆਂ ਜਾ ਸਕਦੀਆਂ ਹਨ। ਪ੍ਰਤੀ ਕੋਰਸ ਇਜਾਜ਼ਤ ਦਿੱਤੀਆਂ ਗਈਆਂ ਐਕਸਟੈਨਸ਼ਨਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ।

ਪ੍ਰ. ਉਸ ਸੂਰਤ ਵਿੱਚ ਕੀ ਹੁੰਦਾ ਹੈ ਜਦੋਂ ਮੇਰੇ ਦੁਆਰਾ ਕੋਰਸ ਮੁਕੰਮਲ ਕਰਨ ਤੋਂ ਪਹਿਲਾਂ ਕੋਰਸ ਤਕ ਮੇਰੀ ਪਹੁੰਚ ਦੀ ਮਿਆਦ ਪੂਰੀ ਹੋ ਜਾਂਦੀ ਹੈ? ਜੋ ਬਾਕੀ ਰਹਿ ਜਾਂਦਾ ਹੈ ਕੀ ਉਸ ਨੂੰ ਪੂਰਾ ਕਰਨ ਲਈ ਮੈਂ ਮਗਰੋਂ ਵਾਪਸ ਆ ਸਕਦਾ/ਸਕਦੀ ਹਾਂ?

ਭਾਵੇਂ ਕੋਰਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਕੁਝ ਸਮਾਂ ਬੀਤ ਗਿਆ ਹੋਵੇ, ਫੇਰ ਵੀ ਤੁਹਾਡੇ ਕੋਲ ਉਸ ਜਗ੍ਹਾ ਤੋਂ, ਜਿੱਥੋਂ ਤੁਸੀਂ ਕੋਰਸ ਨੂੰ ਛੱਡਿਆ ਸੀ, ਇਸ ਨੂੰ ਜਾਰੀ ਰੱਖਣ ਲਈ 30 ਦਿਨ ਦੀ ਐਕਟੈਨਸ਼ਨ ਖਰੀਦਣ ਦਾ ਵਿਕਲਪ ਹੋਵੇਗਾ।


ਭੁਗਤਾਨ ਬਾਰੇ ਪ੍ਰਸ਼ਨ

ਪ੍ਰ. ਕੀ ਇਸ ਕੋਰਸ ਵਿੱਚ ਦਾਖਲ ਹੋਣ ਲਈ ਮੈਨੂੰ ਭੁਗਤਾਨ ਕਰਨਾ ਪਵੇਗਾ?

ਹਾਂ। Through the Scriptures, Truth for Today ਦਾ ਇੱਕ ਕੰਮ ਹੈ, ਜੋ ਬਾਈਬਲ ਦੀਆਂ ਸਿੱਖਿਆਵਾਂ ਅਤੇ ਧਰਮ-ਪ੍ਰਚਾਰ ਲਈ ਸਮਰਪਿਤ ਇੱਕ ਗੈਰ-ਮੁਨਾਫਾ ਸੰਸਥਾ ਹੈ। ਇਸ ਪੈਮਾਨੇ ਦੇ ਪ੍ਰੋਗਰਾਮ ‘ਤੇ ਕਾਫੀ ਖਰਚ ਆਉਂਦਾ ਹੈ। ਤੁਹਾਡੇ ਦੁਆਰਾ ਖਰੀਦੇ ਜਾਂਦੇ ਹਰੇਕ ਕੋਰਸ ਨਾਲ, ਤੁਸੀਂ ਇਸ ਪ੍ਰੋਗਰਾਮ ਨੂੰ ਬਰਕਰਾਰ ਰੱਖਣ ਅਤੇ ਇਸ ਦਾ ਸਮਰਥਨ ਕਰਨ, ਨਵੀਂ ਸਮੱਗਰੀ ਤਿਆਰ ਕਰਨ ਅਤੇ ਸਮੱਗਰੀ ਨੂੰ ਅਨੁਵਾਦ ਕਰਨ ਵਿੱਚ ਸਾਡੀ ਮਦਦ ਕਰੋਗੇ ਤਾਂ ਜੋ ਹੋਰ ਭਾਸ਼ਾਵਾਂ ਦੇ ਲੋਕ ਵੀ ਤੁਹਾਡੇ ਵਾਂਗ ਉਹਨਾਂ ਮਹਾਨ ਕੋਰਸਾਂ ਦਾ ਅਧਿਐਨ ਕਰ ਸਕਣ।

ਪ੍ਰ. ਕੋਰਸ ਵਿੱਚ ਭਰਤੀ ਹੋਣ ਲਈ ਕਿੰਨਾ ਖਰਚ ਆਉਂਦਾ ਹੈ?

ਹਰੇਕ ਕੋਰਸ ਦੀ ਕੀਮਤ “ਭਰਤੀ” ਬਟਨ ਨਾਲ ਸਪਸ਼ਟ ਤੌਰ ‘ਤੇ ਦੱਸੀ ਜਾਂਦੀ ਹੈ, ਅਤੇ ਜੋ ਕੀਮਤ ਤੁਸੀਂ ਦੇਖਦੇ ਹੋ ਇਹ ਉਹੀ ਕੀਮਤ ਹੈ ਜੋ ਅਸੀਂ ਵਸੂਲ ਕਰਦੇ ਹਾਂ। ਅਸੀਂ ਪ੍ਰਤੀ ਕੋਰਸ ਲਈ ਦੱਸੀ ਇੱਕੋ ਫੀਸ ਤੋਂ ਇਲਾਵਾ ਹੋਰ ਕੋਈ ਫੀਸ ਵਸੂਲ ਨਹੀਂ ਕਰਾਂਗੇ। ਤੁਸੀਂ ਦੁਨੀਆ ਦੀ ਕਿਸ ਥਾਂ ਤੋਂ ਸਾਡੀ ਸਾਈਟ ਤੱਕ ਪਹੁੰਚ ਕਰਦੇ ਹੋ, ਉਸ ‘ਤੇ ਨਿਰਭਰ ਕਰਦਿਆਂ ਕੀਮਤ ਵੱਖ-ਵੱਖ ਹੁੰਦੀ ਹੈ। ਆਪਣੀਆਂ ਕੀਮਤਾਂ ਤੈਅ ਕਰਨ ਸਮੇਂ ਅਸੀਂ ਹਰੇਕ ਦੇਸ਼ ਦੇ ਔਸਤਨ ਆਰਥਿਕ ਸਾਧਨਾਂ ‘ਤੇ ਵਿਚਾਰ ਕਰਨ ‘ਤੇ ਬਹੁਤ ਧਿਆਨ ਦਿੱਤਾ ਹੈ, ਕਿਉਂਕਿ ਅਸੀਂ ਇਹ ਪ੍ਰੋਗਰਾਮ ਪੇਸ਼ ਕਰਨ ਦੇ ਖਰਚਿਆਂ ਨੂੰ ਇਸ ਤਰ੍ਹਾਂ ਨਾਲ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨਾਲ ਉਹਨਾਂ ਲੋਕਾਂ ਸਾਹਮਣੇ ਕੋਈ ਵਿੱਤੀ ਰੁਕਾਵਟ ਨਾ ਖੜੀ ਨਾ ਹੋਵੇ ਜੋ ਬਾਈਬਲ ਦਾ ਅਧਿਐਨ ਕਰਨਾ ਚਾਹੁੰਦੇ ਹਨ। ਇਸ ਮਾਮਲੇ ਵਿੱਚ ਅਸੀਂ ਤੁਹਾਡੀ ਸਮਝ ਦੀ ਸ਼ਲਾਘਾ ਕਰਦੇ ਹਾਂ।

ਪ੍ਰ. ਮੈਨੂੰ ਹਰੇਕ ਕੋਰਸ ਲਈ ਕਦੋਂ ਭੁਗਤਾਨ ਕਰਨਾ ਚਾਹੀਦਾ ਹੈ?

ਤੁਸੀਂ ਹਰੇਕ ਕੋਰਸ ਲਈ ਵੱਖਰੇ ਤੌਰ ‘ਤੇ ਉਸ ਵੇਲੇ ਭੁਗਤਾਨ ਕਰੋਗੇ ਜਦੋਂ ਤੁਸੀਂ ਕੋਰਸ ਵਿੱਚ ਭਰਤੀ ਹੋਣ ਲਈ ਤਿਆਰ ਹੁੰਦੇ ਹੋ। ਤੁਹਾਨੂੰ ਕਦੇ ਵੀ ਆਪਣੇ ਆਪ ਹੋਰਨਾਂ ਕੋਰਸਾਂ ਵਿੱਚ ਭਰਤੀ ਨਹੀਂ ਕੀਤਾ ਜਾਵੇਗਾ ਜਾਂ ਆਪਣੇ ਆਪ ਉਹਨਾਂ ਲਈ ਕੀਮਤ ਨਹੀਂ ਵਸੂਲੀ ਜਾਵੇਗੀ।

ਪ੍ਰ. ਭੁਗਤਾਨ ਕਰਨ ਦੇ ਕਿਹੜੇ ਤਰੀਕੇ ਉਪਲਬਧ ਹਨ?

ਅਸੀਂ Visa, MasterCard, American Express, JCB, Discover, ਅਤੇ Diners Club ਸਵੀਕਾਰ ਕਰਦੇ ਹਾਂ। ਜੇ ਤੁਹਾਡੇ ਕ੍ਰੈਡਿਟ ਜਾਂ ਡੈਬਿਟ ਕਾਰਡ ਵਿੱਚ ਅੱਗੇ ਦਿੱਤਿਆਂ ਵਿੱਚੋਂ ਕੋਈ ਲੋਗੋ ਹੈ, ਤਾਂ ਸਾਡੇ ਕੋਰਸਾਂ ਵਿੱਚ ਭਰਤੀ ਹੋਣ ਲਈ ਤੁਹਾਡੇ ਕਾਰਡ ਨੂੰ ਵਰਤਿਆ ਜਾ ਸਕਦਾ ਹੈ:

visa master card amex jcb discover diners

ਪ੍ਰ. ਜੇ ਮੈਂ ਅਮਰੀਕੀ ਡਾਲਰਾਂ ਤੋਂ ਇਲਾਵਾ ਵੱਖਰੀ ਮੁਦਰਾ ਦੀ ਵਰਤੋਂ ਕਰਦਾ/ਕਰਦੀ ਹਾਂ ਤਾਂ ਕੀ ਮੈਂ ਆਪਣਾ ਡੈਬਿਟ ਜਾਂ ਕ੍ਰੈਡਿਟ ਕਾਰਡ ਵਰਤ ਸਕਦਾ/ਸਕਦੀ ਹਾਂ?

ਜ਼ਿਆਦਾਤਰ ਕਾਰਡ ਅਤੇ ਕ੍ਰੈਡਿਟ ਕਾਰਡ ਕੰਪਨੀਆਂ ਤੁਹਾਨੂੰ ਵਿਦੇਸ਼ੀ ਮੁਦਰਾ ਵਿੱਚ ਖਰੀਦ ਕਰਨ ਦੀ ਇਜਾਜ਼ਤ ਦੇਣਗੀਆਂ, ਅਤੇ ਤੁਹਾਡੇ ਕਾਰਡ ਤੋਂ ਤੁਹਾਡੀ ਮੁਦਰਾ ਲਈ ਵਿਵਸਥਿਤ ਕੀਤੀ ਰਕਮ ਵਿੱਚ ਭੁਗਤਾਨ ਵਸੂਲ ਕੀਤਾ ਜਾਵੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਤੁਹਾਡਾ ਕਾਰਡ ਸ਼ਾਇਦ ਮੁਦਰਾ ਵਟਾਂਦਰੇ ਲਈ ਮਾਮੂਲੀ ਜਿਹੀ ਫੀਸ ਵਸੂਲ ਕਰੇਗਾ।


ਕੋਰਸ ਕਰਨ ਬਾਰੇ ਪ੍ਰਸ਼ਨ

ਪ੍ਰ. ਜਦੋਂ ਮੈਂ ਕੋਈ ਕੋਰਸ ਲੈਂਦਾ/ਲੈਂਦੀ ਹਾਂ ਤਾਂ ਮੈ ਕੀ ਆਸ ਕਰ ਸਕਦਾ/ਸਕਦੀ ਹਾਂ?

ਕੋਰਸ ਪੜ੍ਹਨ ਅਧਾਰਤ ਹੁੰਦੇ ਹਨ, ਅਤੇ ਉਹ ਡਿਜੀਟਲ ਟੈਕਸਟਬੁੱਕ ਦੇ ਦੁਆਲੇ ਕੇਂਦਰਤ ਹੁੰਦੇ ਹਨ ਜਿਹਨਾਂ ਨੂੰ ਅਸੀਂ “ਅਧਿਐਨ ਟੈਕਸਟ’’ ਕਹਿੰਦੇ ਹਾਂ। ਤੁਹਾਡੇ ਕੋਲ ਕੋਰਸ ਪੂਰਾ ਕਰਨ ਲਈ 50 ਦਿਨ ਹੁੰਦੇ ਹਨ, ਪਰ ਤੁਸੀਂ ਕਿੰਨੀ ਰਫਤਾਰ ‘ਤੇ ਚੱਲਦੇ ਹੋ ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ। ਜ਼ਿਆਦਾ ਜਾਣਕਾਰੀ ਲਈ, ਸਾਡਾ ਨਮੂਨਾ ਕੋਰਸ ਸਮੱਗਰੀ ਪੰਨਾ ਦੇਖੋ।

ਪ੍ਰ. ਕੀ ਕੋਰਸ ਸਮੱਗਰੀ ਦੇ ਨਮੂਨੇ ਹਨ?

ਹਾਂ! ਸਾਡਾ ਨਮੂਨਾ ਕੋਰਸ ਸਮੱਗਰੀ ਪੰਨਾ ਦੇਖੋ।

ਪ੍ਰ. ਅਧਿਐਨ ਟੈਕਸਟ ਕੀ ਹਨ?

ਹਰੇਕ ਕੋਰਸ ਲਈ ਅਧਿਐਨ ਟੈਕਸਟ PDF ਫਾਇਲ ਦੇ ਰੂਪ ਵਿੱਚ ਇੱਕ ਡਿਜੀਟਲ ਟੈਕਸਟਬੁੱਕ ਹੈ ਜੋ ਟਰੁੱਥ ਫਾਰ ਟੁਡੇ ਕਮੈਂਟਰੀ (Truth for Today Commentary) ਲੜੀਵਾਰ ਜਿਲਦਾਂ (ਵਾਲਿਊਮਾਂ ) ਵਿੱਚੋਂ ਵਿੱਚ ਇੱਕ ਦੇ ਰੂਪ ਵਿੱਚ ਆਉਂਦਾ ਹੈ। 350 ਤੋਂ ਲੈ ਕੇ 700 ਸਫਿਆਂ ਦਰਮਿਆਨ ਉਹਨਾਂ ਦੇ ਛਪੇ ਹੋਏ ਰੂਪ ਵਿੱਚ ਇਹ ਵਾਲਿਊਮ ਗ੍ਰੰਥਾਂ ਦੀ ਵਿਆਖਿਆ ਅਤੇ ਅਮਲ ਨਾਲ ਪੈਕ ਕੀਤੇ ਆਉਂਦੇ ਹਨ। ਅਧਿਐਨ ਟੈਕਸਟ ਆਉਣ ਵਾਲੇ ਸਾਲਾਂ ਲਈ ਤੁਹਾਡੀ ਧਾਰਮਿਕ ਲਾਇਬ੍ਰੇਰੀ ਦਾ ਬੇਸ਼ਕੀਮਤੀ ਹਿੱਸਾ ਹੋਣਗੇ।

ਪ੍ਰ. ਹਰੇਕ ਕੋਰਸ ਦੇ ਆਖਰ ‘ਤੇ ਮੈਂ ਅਧਿਐਨ ਟੈਕਸਟ ਦਾ ਕੀ ਕਰਾਂ?

ਕੋਰਸ ਦੌਰਾਨ ਤੁਹਾਨੂੰ ਜਿਹੜਾ ਅਧਿਐਨ ਟੈਕਸਟ ਅਤੇ ਹੋਰ ਡਾਊਨਲੋਡ ਕੀਤੀਆਂ ਜਾ ਸਕਣ ਵਾਲੀਆਂ ਸਮੱਗਰੀਆਂ ਮਿਲਦੀਆ ਹਨ ਉਹ ਤੁਹਾਡੇ ਰੱਖਣ ਲਈ ਅਤੇ ਕੋਰਸ ਤੋਂ ਬਾਅਦ ਵਰਤੇ ਜਾਣ ਲਈ ਹੋਣਗੀਆਂ। ਹਰੇਕ ਕੋਰਸ ਦੀ ਸਮਾਪਤੀ ਤੋਂ ਪਹਿਲਾਂ ਆਪਣੇ ਕੰਪਿਊਟਰ ‘ਤੇ ਇਹਨਾਂ ਫਾਇਲਾਂ ਨੂੰ ਸੁਰੱਖਿਅਤ ਕਰਨਾ ਯਕੀਨੀ ਬਣਾਓ।

ਪ੍ਰ. ਕੀ ਅਧਿਐਨ ਟੈਕਸਟ ਦੀ ਛਪੀ ਹੋਈ ਨਕਲ ਪ੍ਰਾਪਤ ਕਰਨਾ ਸੰਭਵ ਹੈ?

ਅਧਿਐਨ ਟੈਕਸਟ ਦੀਆਂ ਜਿਲਦ ਵਾਲੀਆਂ ਛਪੀਆਂ ਹੋਈਆਂ ਕਾਪੀਆਂ ਸਿਰਫ ਅੰਗ੍ਰੇਜ਼ੀ ਵਿੱਚ ਹੀ ਉਪਲਬਧ ਹਨ। ਅਮਰੀਕਾ ਵਿੱਚ ਜਿਹੜੇ ਵਿਦਿਆਰਥੀ ਅੰਗ੍ਰੇਜ਼ੀ ਵਿੱਚ ਇਹ ਕੋਰਸ ਕਰਦੇ ਹਨ ਉਹਨਾਂ ਨੂੰ ਹਰੇਕ ਕੋਰਸ ਲਈ ਡਿਜੀਟਲ ਕਾਪੀ ਤੋਂ ਇਲਾਵਾ ਛਪੀ ਹੋਈ ਕਾਪੀ ਆਪਣੇ ਆਪ ਪ੍ਰਾਪਤ ਹੋ ਜਾਵੇਗੀ। ਛਪੀ ਹੋਈ ਕਿਤਾਬ ਅਤੇ ਭੇਜਣ ਦੀਆਂ ਕੀਮਤਾਂ ਨੂੰ ਕੋਰਸ ਲਈ ਅਮਰੀਕੀ ਕੀਮਤ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜਦੋਂ ਤੁਸੀਂ ਕੋਰਸ ਵਿੱਚ ਭਰਤੀ ਹੁੰਦੇ ਹੋ ਤਾਂ ਤੁਹਾਨੂੰ ਆਪਣਾ ਭੇਜਣ ਦਾ ਪਤਾ ਮੁਹੱਈਆ ਕਰਨ ਲਈ ਕਿਹਾ ਜਾਵੇਗਾ।

ਕਿਰਪਾ ਕਰਕੇ ਧਿਆਨ ਦਿਓ ਕਿ ਕੋਰਸ ਦੇ 50 ਦਿਨ ਭਰਤੀ ‘ਤੇ ਸ਼ੁਰੂ ਹੋਣਗੇ। ਇਸ ਲਈ, ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਆਪਣਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਛਪੀ ਹੋਈ ਕਾਪੀ ਪ੍ਰਾਪਤ ਕਰਨ ਦੀ ਉਡੀਕ ਨਾ ਕਰੋ।

ਭੇਜਣ ਲਈ ਜ਼ਿਆਦਾ ਅੰਤਰਰਾਸ਼ਟਰੀ ਖਰਚਿਆਂ ਕਰਕੇ, ਅਮਰੀਕਾ ਤੋਂ ਬਾਹਰਲੇ ਵਿਦਿਆਰਥੀਆਂ ਨੂੰ ਸਿਰਫ ਡਿਜੀਟਲ ਅਧਿਐਨ ਟੈਕਸਟ ਹੀ ਪ੍ਰਾਪਤ ਹੋਵੇਗਾ। ਜੇ ਤੁਸੀਂ ਭੇਜਣ ਦੇ ਜ਼ਿਆਦਾ ਖਰਚੇ ਦੇ ਬਾਵਜੂਦ ਅੰਗ੍ਰੇਜ਼ੀ ਵਿੱਚ ਛਪੀ ਹੋਈ ਕਾਪੀ ਖਰੀਦਣੀ ਚਾਹੁੰਦੇ ਹੋ, ਤਾਂ ਤੁਸੀਂ staff@resourcepublications.net ‘ਤੇ ਈਮੇਲ ਭੇਜ ਕੇ ਜਾਂ 1-501-305-1472 ‘ਤੇ ਕਾਲ ਕਰਕੇ ਰਿਸੌਰਸ ਪਬਲੀਕੇਸ਼ਨਜ਼ ਨਾਲ ਸੰਪਰਕ ਕਰ ਸਕਦੇ ਹੋ (ਤੁਹਾਨੂੰ ਆਪਣੇ ਫੋਨ ਨੰਬਰ ਦੇ ਸ਼ੁਰੂ ਵਿੱਚ ਆਪਣੇ ਦੇਸ਼ ਦਾ ਐਗਜ਼ਿਟ ਕੋਡ ਨਾਲ ਸ਼ਾਮਲ ਕਰਨ ਦੀ ਲੋੜ ਹੋਵੇਗੀ)।

ਪ੍ਰ. ਕੀ ਮੈਂ ਆਪਣੇ ਆਪ ਅਧਿਐਨ ਟੈਕਸਟ ਦੀ ਕਾਪੀ ਪ੍ਰਿੰਟ ਕਰ ਸਕਦਾ/ਸਕਦੀ ਹਾਂ?

ਤੁਸੀਂ ਆਪਣੀ ਵਰਤੋਂ ਲਈ ਅਧਿਐਨ ਟੈਕਸਟ ਦੀ ਕਾਪੀ ਪ੍ਰਿੰਟ ਕਰ ਸਕਦੇ ਹੋ। ਤੁਸੀਂ ਕਿਸੇ ਹੋਰ ਲਈ ਅਧਿਐਨ ਟੈਕਸਟ ਦੀ ਕਾਪੀ ਨਹੀਂ ਕਰ ਸਕਦੇ ਜਾਂ ਕਿਸੇ ਹੋਰ ਨੂੰ ਇਹ ਦੇ ਨਹੀਂ ਸਕਦੇ। ਧਿਆਨ ਦਿਓ ਕਿ ਹਰੇਕ ਅਧਿਐਨ ਟੈਕਸਟ ਵਿੱਚ ਲੰਬਾਈ ਮੁਤਾਬਕ ਸੈਂਕੜੇ ਸਫੇ ਹੁੰਦੇ ਹਨ, ਇਸ ਲਈ ਇਸ ਨੂੰ ਆਪਣੇ ਆਪ ਪ੍ਰਿੰਟ ਕਰਨ ਨਾਲ ਕਾਫੀ ਜ਼ਿਆਦਾ ਸਿਆਹੀ ਅਤੇ ਕਾਗਜ਼ ਲੱਗੇਗਾ।

ਪ੍ਰ. ਕੋਰਸਾਂ ਨੂੰ ਕਿਵੇਂ ਗ੍ਰੇਡ ਦਿੱਤਾ ਜਾਂਦਾ ਹੈ?

ਕੋਰਸ ਵਿੱਚ ਤੁਹਾਡੀ ਪ੍ਰਗਤੀ ਦੀ ਪੈਮਾਇਸ਼ ਪੰਜ ਭਾਗਾਂ ਦੇ ਟੈਸਟਾਂ ਅਤੇ ਇੱਕ ਅੰਤਿਮ ਵਿਆਪਕ ਟੈਸਟ ਦੁਆਰਾ ਕੀਤੀ ਜਾਂਦੀ ਹੈ। ਤੁਹਾਡਾ ਅੰਤਿਮ ਕੋਰਸ ਗ੍ਰੇਡ ਸਾਰੇ ਛੇ ਟੈਸਟਾਂ ਦੀ ਔਸਤ ਹੋਵੇਗੀ।

ਪ੍ਰ. ਕੀ ਮੇਰੇ ਗ੍ਰੇਡਾਂ ਦੀ ਕੋਈ ਟ੍ਰਾਂਸਕ੍ਰਿਪਟ ਹੋਵੇਗੀ?

ਹਾਂ। ਜਦੋਂ ਤੁਸੀਂ ਸਾਈਟ ‘ਤੇ ਲੌਗ ਇਨ ਕਰਦੇ ਹੋ, ਤਾਂ ਤੁਸੀਂ ਵੈਬਪੇਜ ਦੇ ਸੱਜੇ ਪਾਸੇ ਸਭ ਤੋਂ ਉੱਪਰ ਮੇਰਾ ਖਾਤਾ ਮੇਨੂ ਤਹਿਤ ਮੇਰੇ ਗ੍ਰੇਡ ਦੇਖ ਸਕਦੇ ਹੋ।

ਪ੍ਰ. ਮੈਂ ਹੋਰਨਾਂ ਵਿਦਿਆਰਥੀਆਂ ਨਾਲ ਕਿਵੇਂ ਗੱਲਬਾਤ ਕਰ ਸਕਦਾ/ਸਕਦੀ ਹਾਂ?

ਤੁਸੀਂ ਵੈਬਸਾਈਟ ਦੇ ਮਾਧਿਅਮ ਨਾਲ ਹੋਰਨਾਂ ਵਿਦਿਆਰਥੀਆਂ ਨਾਲ ਸਿੱਧਾ ਗੱਲਬਾਤ ਨਹੀਂ ਕਰੋਗੇ, ਪਰ ਅਸੀਂ ਤੁਹਾਨੂੰ ਸਥਾਨਕ TTS ਸਕੂਲ ਜਾਂ ਅਧਿਐਨ ਗਰੁੱਪ ਵਿੱਚ ਹੋਰਨਾਂ ਵਿਦਿਆਰਥੀਆਂ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਹਾਂ। ਸੁਝਾਆਂ ਅਤੇ ਤਜਵੀਜ਼ਾਂ ਲਈ ਸਕੂਲ ਕਿਵੇਂ ਸ਼ੁਰੂ ਕਰੀਏ ਭਾਗ ਦੇਖੋ।


ਟੈਸਟਾਂ ਬਾਰੇ ਪ੍ਰਸ਼ਨ

ਪ੍ਰ. ਕਿੰਨੇ ਟੈਸਟ ਹੁੰਦੇ ਹਨ?

ਹਰੇਕ ਕੋਰਸ ਲਈ ਪੰਜ ਭਾਗਾਂ ਦੇ ਟੈਸਟ ਅਤੇ ਇੱਕ ਅੰਤਿਮ, ਵਿਆਪਕ ਟੈਸਟ ਹੁੰਦਾ ਹੈ।

ਪ੍ਰ. ਮੈਂ ਹਰੇਕ ਟੈਸਟ ਕਦੋਂ ਦੇਵਾਂਗਾ/ਦੇਵਾਂਗੀ?

ਟੈਸਟ ਦੇਣ ਲਈ ਕੋਈ ਤੈਅ ਸਮਾਂ ਨਹੀਂ ਹੈ? ਜਦੋਂ ਤੁਸੀਂ ਹਰੇਕ ਭਾਗ ਲਈ ਸਮੱਗਰੀ ਨੂੰ ਪੜ੍ਹ ਲੈਂਦੇ ਹੋ ਅਤੇ ਅਧਿਐਨ ਕਰ ਲੈਂਦੇ ਹੋ, ਤਾਂ ਫੇਰ ਤੁਸੀਂ ਕਿਸੇ ਵੀ ਸਮੇਂ ਟੈਸਟ ਦੇ ਸਕਦੇ ਹੋ, ਜਦੋਂ ਤੁਸੀਂ ਇਸਦੇ ਲਈ ਤਿਆਰ ਹੋਵੋ। ਯਾਦ ਰੱਖੋ ਕਿ ਤੁਹਾਡੇ ਕੋਲ ਸਾਰੇ ਛੇ ਟੈਸਟ ਦੇਣ ਲਈ 50 ਦਿਨ ਹੋਣਗੇ। ਅਸੀਂ ਤੁਹਾਨੂੰ ਲੀਹ ‘ਤੇ ਬਣੇ ਰਹਿਣ ਵਿੱਚ ਮਦਦ ਲਈ ਰਫਤਾਰ ਸਬੰਧੀ ਇੱਕ ਗਾਈਡ ਦੇਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਤੈਅ ਕੀਤੇ ਸਮੇਂ ਅੰਦਰ ਸਾਰੇ ਛੇ ਟੈਸਟ ਦੇ ਦਿੰਦੇ ਹੋ।

ਪ੍ਰ. ਹਰੇਕ ਟੈਸਟ ਵਿੱਚ ਕਿੰਨੇ ਪ੍ਰਸ਼ਨ ਹੁੰਦੇ ਹਨ?

ਹਰੇਕ ਟੈਸਟ ਵਿੱਚ 50 ਤੱਕ ਪ੍ਰਸ਼ਨ ਹੁੰਦੇ ਹਨ ਜਿਹਨਾਂ ਨੂੰ ਸੰਭਾਵੀ ਪ੍ਰਸ਼ਨਾਂ ਦੇ ਵੱਡੇ ਸੰਗ੍ਰਿਹ ਤੋਂ ਬਿਨਾਂ ਕਿਸੇ ਤਰਤੀਬ ਦੇ ਚੁਣਿਆ ਜਾਂਦਾ ਹੈ।

ਪ੍ਰ. ਟੈਸਟਾਂ ਵਿੱਚ ਕਿਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਹਨ?

ਟੈਕਸ ਦੇ ਪ੍ਰਸ਼ਨ ਬਹੁ ਚੋਣ ਵਾਲੇ ਅਤੇ ਸਹੀ/ਗਲਤ ਪ੍ਰਸ਼ਨਾਂ ਦਾ ਮਿਸ਼ਰਣ ਹੁੰਦੇ ਹਨ। ਬਹੁ ਚੋਣ ਵਾਲੇ ਪ੍ਰਸ਼ਨਾਂ ਵਿੱਚ, ਅਸੀਂ ਪ੍ਰਸ਼ਨ ਦੇਵਾਂਗੇ ਅਤੇ ਤੁਹਾਨੂੰ ਕਈ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣਨ ਲਈ ਕਹਾਂਗੇ। ਸਹੀ/ਗਲਤ ਪ੍ਰਸ਼ਨਾਂ ਵਿੱਚ, ਅਸੀਂ ਇੱਕ ਬਿਆਨ ਦੇਵਾਂਗੇ, ਅਤੇ ਤੁਸੀਂ ਜੋ ਸਿੱਖਿਆ ਹੈ ਉਸ ਦੇ ਆਧਾਰ ‘ਤੇ ਇਹ ਪਛਾਣੋਗੇ ਕਿ ਕੀ ਇਹ ਬਿਆਨ ਸਹੀ ਹੈ ਜਾਂ ਗਲਤ। ਕੁਝ ਨਮੂਨਾ ਪ੍ਰਸ਼ਨ ਦੇਖਣ ਲਈ ਸਾਡਾ ਨਮੂਨਾ ਕੋਰਸ ਸਮੱਗਰੀ ਪੰਨਾ ਦੇਖੋ।

ਪ੍ਰ. ਟੈਸਟਾਂ ਵਿੱਚ ਕਿਹੜੀ ਸਮੱਗਰੀ ਕਵਰ ਕੀਤੀ ਜਾਵੇਗੀ?

ਹਰੇਕ ਭਾਗ ਲਈ, ਅਸੀਂ ਸਫੇ ਨਿਯਤ ਕਰਾਂਗੇ ਜਿਹਨਾਂ ਨੂੰ ਤੁਹਾਨੂੰ ਪੜ੍ਹਨਾ ਹੋਵੇਗਾ, ਅਤੇ ਅਸੀਂ ਉਹਨਾਂ ਸਫਿਆਂ ਤੋਂ ਪ੍ਰਸ਼ਨ ਲਵਾਂਗੇ। ਪ੍ਰਸ਼ਨ ਨਿਯਤ ਰੀਡਿੰਗ ਦੇ ਅੰਦਰ “ਅਮਲ” ਜਾਂ “ਅਗਲੇਰੇ ਅਧਿਐਨ ਲਈ” ਨਾਮਕ ਹਿੱਸਿਆਂ ਤੋਂ ਜਾਂ ਫੇਰ ਕੰਮੈਟਰੀ ਅਧਿਐਨ ਟੈਕਸਟ ਤੋਂ ਇਲਾਵਾ ਕਿਸੇ ਹੋਰ ਕੋਰਸ ਸਮੱਗਰੀਆਂ ਤੋਂ ਨਹੀਂ ਲਏ ਜਾਣਗੇ। ਵਿਆਪਕ ਟੈਸਟ ਵਿੱਚ ਸਾਰੇ ਪੰਜ ਭਾਗਾਂ ਦੇ ਟੈਸਟਾਂ ਤੋਂ ਉਹੀ ਸਮੱਗਰੀ ਕਵਰ ਕੀਤੀ ਜਾਵੇਗੀ।

ਪ੍ਰ. ਟੈਸਟਾਂ ਨੂੰ ਗ੍ਰੇਡ ਕਦੋਂ ਦਿੱਤਾ ਜਾਵੇਗਾ?

ਤੁਹਾਡੇ ਦੁਆਰਾ ਟੈਸਟ ਪੂਰਾ ਕਰਨ ਅਤੇ “ਉੱਤਰ ਜਮਾਂ ਕਰੋ” ਨੂੰ ਕਲਿੱਕ ਕਰਨ ਤੋਂ ਬਾਅਦ ਟੈਸਟਾਂ ਲਈ ਤੁਰੰਤ ਗ੍ਰੇਡ ਦਿੱਤੇ ਜਾਣਗੇ।

ਪ੍ਰ. ਕੀ ਮੈਂ ਇਹ ਦੇਖ ਸਕਾਂਗਾ/ਸਕਾਂਗੀ ਕਿ ਕਿਹੜੇ ਟੈਸਟ ਪ੍ਰਸ਼ਨ ਮੇਰੇ ਤੋਂ ਛੁੱਟ ਗਏ ਸਨ?

ਹਾਂ। ਅਸੀਂ ਇਹ ਪਛਾਣਦੇ ਹਾਂ ਕਿ ਕਿਹੜੇ ਪ੍ਰਸ਼ਨ ਤੁਹਾਡੇ ਤੋਂ ਛੁੱਟ ਗਏ ਸਨ ਕਿਉਂਕਿ ਇਹ ਤੁਹਾਡੇ ਸਿੱਖਣ ਲਈ ਇੱਕ ਵੱਡਾ ਮੌਕਾ ਹੁੰਦਾ ਹੈ। ਅਧਿਐਨ ਟੈਕਸਟ ਦੇ ਉਸ ਹਿੱਸੇ ‘ਤੇ ਮੁੜ ਤੋਂ ਜਾ ਕੇ ਮੌਕੇ ਦੀ ਚੰਗੀ ਤਰ੍ਹਾਂ ਵਰਤੋਂ ਕਰੇ ਜਿੱਥੇ ਉੱਤਰ ਮਿਲ ਸਕਦਾ ਹੈ। ਇਹ ਗੱਲ ਵੀ ਯਾਦ ਰੱਖੋ ਕਿ ਉਹੀ ਪ੍ਰਸ਼ਨ ਵਿਆਪਕ ਟੈਸਟ ਵਿੱਚ ਦੁਬਾਰਾ ਆ ਸਕਦਾ ਹੈ।

ਪ੍ਰ. ਕੀ ਟੈਸਟ ਸਮਾਂ-ਬੱਧ ਹੋਣਗੇ?

ਨਹੀਂ। ਅਸੀਂ ਤੁਹਾਨੂੰ ਇਸ ਗੱਲ ਲਈ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਹਰੇਕ ਪ੍ਰਸ਼ਨ ‘ਤੇ ਧਿਆਨ ਨਾਲ ਵਿਚਾਰ ਕਰਨ ਲਈ ਆਪਣੀ ਲੋੜ ਅਨੁਸਾਰ ਸਮਾਂ ਲਵੋ।

ਪ੍ਰ. ਆਪਣੇ ਟੈਸਟਾਂ ਦੀ ਤਿਆਰੀ ਕਰਨ ਵਿੱਚ ਮਦਦ ਵਾਸਤੇ ਕੀ ਕੋਈ ਅਧਿਐਨ ਗਾਈਡ ਹੋਵੇਗੀ?

ਹਾਂ। ਅਜਿਹੀਆਂ ਪੰਜ ਅਧਿਐਨ ਗਾਈਡਾਂ ਹਨ ਜੋ ਮੁੱਖ ਪਰਿਭਾਸ਼ਕ-ਸ਼ਬਦਾਂ ਅਤੇ ਵਿਚਾਰਧਾਰਵਾਂ ਨੂੰ ਸ਼ਾਮਲ ਕਰਨਗੀਆਂ ਜਿਹਨਾਂ ਬਾਰੇ ਤੁਹਾਨੂੰ ਟੈਸਟਾਂ ਲਈ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਵਿਆਪਕ ਟੈਸਟ ਲਈ ਤਿਆਰੀ ਵਾਸਤੇ ਸਾਰੀਆਂ ਪੰਜ ਅਧਿਐਨ ਗਾਈਡਾਂ ਦਾ ਅਧਿਐਨ ਕਰਨ ਦੀ ਲੋੜ ਹੋਵੇਗੀ। ਨਮੂਨਾ ਅਧਿਐਨ ਗਾਈਡ ਦੇਖਣ ਲਈ ਸਾਡਾ ਨਮੂਨਾ ਕੋਰਸ ਸਮੱਗਰੀ ਪੰਨਾ ਦੇਖੋ।

ਪ੍ਰ. ਕੀ ਮੈਂ ਟੈਸਟ ਦੇਣ ਸਮੇਂ ਆਪਣੀ ਬਾਈਬਲ, ਟਿੱਪਣੀਆਂ ਦੀ ਵਰਤੋਂ ਕਰ ਸਕਦਾ/ਸਕਦੀ ਹਾਂ ਜਾਂ ਹੋਰ ਮਦਦ ਲੈ ਸਕਦਾ/ਸਕਦੀ ਹਾਂ?

ਨਹੀਂ, ਤੁਹਾਨੂੰ ਲਾਜ਼ਮੀ ਤੌਰ ‘ਤੇ ਟੈਸਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਬਾਈਬਲ, ਟਿੱਪਣੀਆਂ, ਅਤੇ ਅਧਿਐਨ ਸਮੱਗਰੀਆਂ ਨੂੰ ਪਰ੍ਹਾਂ ਰੱਖ ਦੇਣਾ ਚਾਹੀਦਾ ਹੈ।

ਪ੍ਰ. ਅਗਲੇ ਭਾਗ ਵੱਲ ਅੱਗੇ ਵਧਣ ਵਾਸਤੇ ਮੇਰੇ ਲਈ ਕਿੰਨੇ ਅੰਕ ਲੈਣੇ ਜ਼ਰੂਰੀ ਹਨ?

ਵਿਦਿਆਰਥੀਆਂ ਨੂੰ ਕੋਰਸ ਦੇ ਅਗਲੇ ਭਾਗ ਵਿੱਚ ਜਾਣ ਲਈ ਟੈਸਟ ਵਿੱਚ ਘੱਟੋ-ਘੱਟ 70% ਅੰਕ ਜ਼ਰੂਰ ਲੈਣੇ ਚਾਹੀਦੇ ਹਨ। ਕਿਉਂਕਿ ਸਾਡੇ ਸਕੂਲ ਦਾ ਟੀਚਾ ਇਹ ਹੈ ਕਿ ਤੁਸੀਂ ਸਮੱਗਰੀ ਨੂੰ ਸਿੱਖੋ, ਇਸ ਲਈ ਜੇ ਤੁਹਾਡੇ 70% ਤੋਂ ਘੱਟ ਅੰਕ ਆਉਂਦੇ ਹਨ ਤਾਂ ਤੁਹਾਡੇ ਕੋਲ ਅੱਗੇ ਪੜ੍ਹਨ ਅਤੇ ਮੁੜ ਤੋਂ ਟੈਸਟ ਦੇਣ ਦਾ ਮੌਕਾ ਹੋਵੇਗਾ। ਹਰ ਵਾਰੀ ਜਦੋਂ ਤੁਸੀਂ ਟੈਸਟ ਦਿੰਦੇ ਹੋ, ਤਾਂ ਪ੍ਰਸ਼ਨਾਂ ਨੂੰ ਬਿਨਾਂ ਤਰਤੀਬ ਦੇ ਚੁਣਿਆ ਜਾਂਦਾ ਹੈ, ਇਸ ਲਈ ਕੁਝ ਪ੍ਰਸ਼ਨ ਉਹੀ ਨਹੀਂ ਹੋਣਗੇ ਜਦੋਂ ਤੁਸੀਂ ਪਹਿਲੀ ਵਾਰ ਟੈਸਟ ਦਿੱਤਾ ਸੀ। ਅਗਲੇ ਭਾਗ ਵਿੱਚ ਜਾਣ ਲਈ ਤੁਸੀਂ ਓਨੀ ਵਾਰੀ ਮੁੜ ਤੋਂ ਟੈਸਟ ਦੇ ਸਕੋਗੇ ਜਿੰਨੀ ਵਾਰੀ ਇਸ ਦੀ ਲੋੜ ਹੁੰਦੀ ਹੈ, ਪਰ ਅਸੀਂ ਤੁਹਾਨੂੰ ਮਿਹਨਤ ਨਾਲ ਅਧਿਐਨ ਕਰਨ ਅਤੇ ਪਹਿਲੀ ਵਾਰੀ ਵਿੱਚ ਹੀ ਇਸ ਨੂੰ ਪਾਸ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਕਿਉਂਕਿ ਸਿਸਟਮ ਇਸ ਬਾਰੇ ਨਜ਼ਰ ਰੱਖਦਾ ਹੈ ਕਿ ਤੁਸੀਂ ਕਿੰਨੀ ਵਾਰੀ ਮੁੜ ਤੋਂ ਟੈਸਟ ਦਿੰਦੇ ਹੋ। ਧਿਆਨ ਦਿਓ ਕਿ ਤੁਹਾਡੇ ਕੋਲ ਵਿਆਪਕ ਟੈਸਟ ਨੂੰ ਮੁੜ ਤੋਂ ਦੇਣ ਦਾ ਮੌਕਾ ਨਹੀਂ ਹੋਵੇਗਾ।

ਪ੍ਰ. ਕੀ ਮੈਂ ਉਹ ਟੈਸਟ ਦੁਬਾਰਾ ਦੇ ਸਕਦਾ/ਸਕਦੀ ਹਾਂ ਜਿਸ ਨੂੰ ਮੈਂ 70% ਜਾਂ ਇਸ ਤੋਂ ਵੱਧ ਅੰਕਾਂ ਨਾਲ ਪਾਸ ਕੀਤਾ ਹੈ?

ਨਹੀਂ। ਇੱਕ ਵਾਰੀ ਜਦੋਂ ਤੁਸੀਂ ਘੱਟੋ-ਘੱਟ 70% ਨਾਲ ਟੈਸਟ ਪਾਸ ਕਰ ਲੈਂਦੇ ਹੋ, ਤਾਂ ਗ੍ਰੇਡ ਅੰਤਿਮ ਹੁੰਦਾ ਹੈ।

ਪ੍ਰ. ਮੈਂ ਵਿਆਪਕ ਟੈਸਟ ਦੁਬਾਰਾ ਕਿਵੇਂ ਦੇ ਸਕਦਾ/ਸਕਦੀ ਹਾਂ?

ਸਮੱਗਰੀ ਨੂੰ ਸਿੱਖਣ ਵਿੱਚ ਤੁਹਾਡੀ ਮਦਦ ਲਈ ਅਸੀਂ ਤੁਹਾਨੂੰ ਉਦੋਂ ਤਕ ਪੰਜ ਭਾਗਾਂ ਦੇ ਟੈਸਟ ਮੁੜ ਤੋਂ ਦੇਣ ਦਾ ਮੌਕਾ ਦਿੰਦੇ ਹਾਂ ਜਦੋਂ ਤਕ ਤੁਸੀਂ ਪਾਸ ਨਹੀਂ ਹੋ ਜਾਂਦੇ। ਪਰ, ਤੁਸੀਂ ਵਿਆਪਕ ਟੈਸਟ ਦੁਬਾਰਾ ਨਹੀਂ ਦੇ ਸਕਦੇ, ਭਾਵੇਂ ਤੁਸੀਂ 70% ਤੋਂ ਘੱਟ ਅੰਕ ਪ੍ਰਾਪਤ ਕੀਤੇ ਸਨ। ਤੁਸੀਂ ਕੋਰਸ ਤੋਂ ਜੋ ਲਿਆ ਹੈ ਇਹ ਅੰਤਿਮ ਟੈਸਟ ਉਸ ਦੀ ਅਸਲ ਪੈਮਾਇਸ਼ ਹੈ।

ਪ੍ਰ. ਜੇ ਟੈਸਟ ਦੌਰਾਨ ਮੇਰਾ ਕੰਪਿਊਟਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਇੰਟਰਨੈੱਟ ਸੰਪਰਕ ਟੁੱਟ ਜਾਂਦਾ ਹੈ ਤਾਂ ਕੀ ਹੁੰਦਾ ਹੈ?

ਸਮੱਸਿਆ ਦਾ ਨਿਪਟਾਰਾ ਹੋਣ ‘ਤੇ ਤੁਸੀਂ ਟੈਸਟ ਨੂੰ ਮੁੜ ਤੋਂ ਸ਼ੁਰੂ ਕਰ ਸਕੋਗੇ। ਜੇ ਤੁਹਾਡਾ ਇੰਟਰਨੈੱਟ ਕਨੈਕਸ਼ਨ ਰੁੱਕ-ਰੁੱਕ ਕੇ ਚਲਦਾ ਹੈ, ਤਾਂ ਤੁਸੀਂ ਇਸ ਦੇ ਔਫਲਾਈਨ ਹੋਣ ਸਮੇਂ ਟੈਸਟ ਦੇਣਾ ਜਾਰੀ ਰੱਖ ਸਕਦੇ ਹੋ ਅਤੇ ਫੇਰ ਇੱਕ ਵਾਰੀ ਕਨੈਕਸ਼ਨ ਵਾਪਸ ਜੁੜਨ ‘ਤੇ ਆਪਣੇ ਉੱਤਰ ਜਮਾਂ ਕਰ ਸਕਦੇ ਹੋ।


ਤਕਨੀਕੀ ਪ੍ਰਸ਼ਨ

ਪ੍ਰ. ਇਸ ਵੈਬਸਾਈਟ ਨੂੰ ਵਰਤਣ ਲਈ ਕੰਪਿਊਟਰ ਸਬੰਧੀ ਘੱਟੋ-ਘੱਟ ਲੋੜਾਂ ਕੀ ਹਨ?

ਸਾਡੀ ਵੈਬਸਾਈਟ ਨੂੰ ਮੁੱਖ ਬ੍ਰਾਊਜ਼ਰਾਂ (Google Chrome, Firefox, Internet Explorer, Opera, ਜਾਂ Safari) ਵਿੱਚੋਂ ਹਰੇਕ ਦੇ ਘੱਟੋ-ਘੱਟ ਤਿੰਨ ਨਵੀਨਤਮ ਸੰਸਕਰਨਾਂ ਦੇ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਜਾਂਦਾ ਹੈ। ਜੇ ਤੁਹਾਡਾ ਕੰਪਿਊਟਰ ਇਹਨਾਂ ਬ੍ਰਾਊਜ਼ਰਾਂ ਵਿੱਚੋਂ ਕਿਸੇ ਇੱਕ ਦੇ ਅਨੁਕੂਲ ਹੈ, ਤਾਂ ਤੁਸੀਂ ਔਨਲਾਈਨ ਸਕੂਲ ਤੱਕ ਪਹੁੰਚ ਕਰ ਸਕੋਗੇ। ਆਮ ਸੰਕੇਤ ਵੱਜੋਂ, ਜੇ ਤੁਸੀਂ ਆਪਣੇ ਕੰਪਿਊਟਰ ਨਾਲ ਇਸ ਸਾਈਟ ਦੇ ਜਨਤਕ ਸਫਿਆਂ ਨੂੰ ਦੇਖ ਸਕਦੇ ਹੋ, ਅਤੇ ਜੇ ਤੁਸੀਂ ਨਮੂਨਾ ਕੋਰਸ ਸਮੱਗਰੀਆਂ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ, ਤਾਂ ਤੁਹਾਨੂੰ ਆਪਣੇ ਕੰਪਿਊਟਰ ਨਾਲ ਔਨਲਾਈਨ ਸਕੂਲ ਤੱਕ ਪਹੁੰਚ ਸਕੋਗੇ।

ਪ੍ਰ. ਕੀ ਮੈਂ ਉਸ ਸਮੇਂ ਅਧਿਐਨ ਕਰ ਸਕਦਾ/ਸਕਦੀ ਹਾਂ ਜਦੋਂ ਮੈਂ ਇੰਟਰਨੈੱਟ ਕਨੈਕਸ਼ਨ ਤੋਂ ਦੂਰ ਹੁੰਦਾ/ਹੁੰਦੀ ਹਾਂ?

ਤੁਹਾਨੂੰ ਫਾਇਲਾਂ ਡਾਊਨਲੋਡ ਕਰਨ, ਟੈਸਟ ਦੇਣ, ਅਤੇ ਕੋਰਸ ਵਿੱਚ ਅੱਗੇ ਵਧਣ ਲਈ ਇੰਟਰਨੈੱਟ ਕਨੈਕਸ਼ਨ ਦੀ ਲੋੜ ਪਵੇਗੀ। ਤੁਸੀਂ ਆਪਣਾ ਜ਼ਿਆਦਾਤਰ ਸਮਾਂ ਅਧਿਐਨ ਟੈਕਸਟ ਨੂੰ ਪੜ੍ਹਨ ਅਤੇ ਟੈਸਟ ਲਈ ਤਿਆਰੀ ਕਰਨ ਵਿੱਚ ਬਿਤਾਓਗੇ, ਅਤੇ ਤੁਸੀਂ ਕਿਸੇ ਖਾਸ ਭਾਗ ਲਈ ਅਧਿਐਨ ਟੈਕਸਟ ਅਤੇ ਅਧਿਐਨ ਗਾਈਡ ਨੂੰ ਇੱਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਔਫਲਾਈਨ ਕਰ ਸਕਦੇ ਹੋ।

ਪ੍ਰ. ਕੀ ਮੈਂ Through the Scripture ਦਾ ਅਧਿਐਨ ਕਰ ਲਈ ਆਪਣੇ ਟੈਬਲੇਟ ਜਾਂ ਮੋਬਾਇਲ ਉਪਕਰਨਾਂ ਦੀ ਵਰਤੋਂ ਕਰ ਸਕਦਾ/ਸਕਦੀ ਹਾਂ?

ਸਾਡੀ ਵੈਬਸਾਈਟ ਨੂੰ ਮੁੱਖ ਮੋਬਾਇਲ ਆਪਰੇਟਿੰਗ ਸਿਸਟਮਾਂ (ਜਿਵੇਂ ਕਿ Android ਅਤੇ iOS) ਦੇ ਘੱਟੋ-ਘੱਟ ਤਿੰਨ ਨਤੀਨਤਮ ਸੰਸਕਰਨਾਂ ਦੇ ਅਨੁਕੂਲ ਹੋਣ ਲਈ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ PDF ਫਾਇਲਾਂ ਦੇਖਣ ਦੀ ਲੋੜ ਹੋਵੇਗੀ, ਜਿਸ ਲਈ ਕਈ ਐਪਸ ਉਪਲਬਧ ਹਨ, ਜਿਹਨਾਂ ਵਿੱਚੋਂ ਬਹੁਤ ਸਾਰੇ ਮੁਫਤ ਹਨ। ਜੇ ਤੁਹਾਡਾ ਸਮਾਰਟਫੋਨ ਜਾਂ ਟੈਬਲੇਟ ਇਹਨਾਂ ਯੋਗਤਾਵਾਂ ਨੂੰ ਪੂਰਾ ਕਰਦੇ ਹਨ, ਤਾਂ ਤੁਸੀਂ ਇਸ ਔਨਲਾਈਨ ਸਕੂਲ ਲਈ ਇਸ ਦੀ ਵਰਤੋਂ ਕਰ ਸਕੋਗੇ। ਆਮ ਸੰਕੇਤ ਵੱਜੋਂ, ਜੇ ਤੁਸੀਂ ਆਪਣੇ ਡਿਵਾਈਸ ਨਾਲ ਇਸ ਸਾਈਟ ਦੇ ਜਨਤਕ ਸਫਿਆਂ ਨੂੰ ਦੇਖ ਸਕਦੇ ਹੋ, ਅਤੇ ਜੇ ਤੁਸੀਂ ਨਮੂਨਾ ਕੋਰਸ ਸਮੱਗਰੀਆਂ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ, ਤਾਂ ਤੁਹਾਨੂੰ ਆਪਣੇ ਡਿਵਾਈਸ ਨਾਲ ਔਨਲਾਈਨ ਸਕੂਲ ਤੱਕ ਪਹੁੰਚ ਸਕੋਗੇ।

ਪ੍ਰ. ਕੀ ਮੈਂ ਆਪਣੇ ਖਾਤੇ ਨਾਲ ਸਬੰਧਤ ਪਾਸਵਰਡ ਜਾਂ ਈਮੇਲ ਪਤਾ ਬਦਲ ਸਕਦਾ/ਸਕਦੀ ਹਾਂ?

ਤੁਸੀਂ ਇੱਥੇ ਆਪਣਾ ਈਮੇਲ ਪਤਾ ਜਾਂ ਪਾਸਵਰਡ ਬਦਲ ਸਕਦੇ ਹੋ।

ਪ੍ਰ. ਮੈਂ ਅਧਿਐਨ ਟੈਕਸਟ ਨਹੀਂ ਦੇਖ ਸਕਦਾ/ਸਕਦੀ, ਜਾਂ ਇਹ ਸਹੀ ਤਰੀਕੇ ਨਾਲ ਨਹੀਂ ਦਿਖਾਇਆ ਜਾਂਦਾ। ਮੈਨੂੰ ਕੀ ਕਰਨਾ ਚਾਹੀਦਾ ਹੈ?

ਡਿਜੀਟਲ ਅਧਿਐਨ ਟੈਕਸਟਾਂ ਨੂੰ PDF ਫਾਰਮੇਟ ਵਿੱਚ ਉਪਲਬਧ ਕਰਾਇਆ ਜਾਂਦਾ ਹੈ। ਇਹਨਾਂ ਫਾਇਲਾਂ ਨੂੰ ਖੋਲ੍ਹਣ ਲਈ ਤੁਹਾਨੂੰ PDF ਰੀਡਰ ਦੀ ਲੋੜ ਪਵੇਗੀ। ਜੇ ਤੁਹਾਨੂੰ PDF ਨੂੰ ਖੋਲ੍ਹਣ ਵਿੱਚ ਮੁਸ਼ਕਿਲ ਹੋ ਰਹੀ ਹੈ, ਜਾਂ ਜੇ ਤੁਹਾਨੂੰ ਡਿਸਪਲੇ ਸਬੰਧੀ ਤਰੁੱਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਸਫੈਦ ਖਾਨੇ ਟੈਕਸਟ ਨੂੰ ਢੱਕ ਰਹੇ ਹਨ, ਤਾਂ ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਇੱਥੋਂ ਮੁਫਤ Adobe Reader ਦਾ ਵਰਤਮਾਨ ਸੰਸਕਰਨ ਡਾਊਨਲੋਡ ਕਰੋ।

ਪ੍ਰ. ਵੈਬਸਾਈਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ Google Chrome, Firefox, Safari, ਜਾਂ Opera ਦਾ ਨਵੀਨਤਮ ਸੰਸਕਰਨ ਚਲਾ ਰਹੇ ਹੋ। ਜੇ ਸਮੱਸਿਆ ਜਾਰੀ ਰਹਿੰਦੀ ਹੈ, ਤਾਂ ਕਿਰਪਾ ਕਰਕੇ ਸਾਡੇ ਸਹਾਇਤਾ ਪੰਨੇ ‘ਤੇ ਤਰੁੱਟੀ ਦੀ ਰਿਪੋਰਟ ਕਰੋ। ਕਿਰਪਾ ਕਰਕੇ ਤਰੁੱਟੀ ਦੀ ਰਿਪੋਰਟ ਕਰਨ ਸਮੇਂ ਸਪੱਸ਼ਟ ਬਣੋ। ਤੁਸੀਂ ਜਿਹੜਾ ਬ੍ਰਾਊਜ਼ਰ ਵਰਤ ਰਹੇ ਹੋ ਉਸ ਦੇ ਸੰਸਕਰਨ, ਕੰਪਿਊਟਰ ਦੇ ਆਪਰੇਟਿੰਗ ਸਿਸਟਮ (ਮਿਸਾਲ ਲਈ, Windows 8 ਜਾਂ Mac OS 10.10 Yosemite), ਸਮੱਸਿਆ ਖੜੀ ਕਰਨ ਵਾਲੇ ਪੰਨੇ ਦਾ ਵੈਬ ਪਤੇ, ਸਮੱਸਿਆ ਦਾ ਵਿਵਰਨ, ਅਤੇ ਕੋਈ ਵੀ ਅਜਿਹੀਆਂ ਕਾਰਵਾਈਆਂ ਸ਼ਾਮਲ ਕਰੋ ਜੋ ਤੁਸੀਂ ਕੀਤੀਆਂ ਹੋਣ ਅਤੇ ਜਿਹਨਾਂ ਕਾਰਨ ਸਮੱਸਿਆ ਪੈਦਾ ਹੋ ਸਕਦੀ ਹੈ।

ਪ੍ਰ. ਕੀ ਮੇਰੀ ਨਿੱਜੀ ਜਾਣਕਾਰੀ ਦੀ ਰੱਖਿਆ ਕੀਤੀ ਜਾ ਰਹੀ ਹੈ?

ਇਹ ਯਕੀਨੀ ਬਣਾਉਣ ਲਈ ਅਸੀਂ ਹਰੇਕ ਉਪਾਅ ਕਰਦੇ ਹਾਂ ਕਿ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਿਆ ਜਾਵੇ। ਸਾਡੀ ਵੈਬਸਾਈਟ ਤੱਕ ਤੁਹਾਡੇ ਕੰਪਿਊਟਰ ਦੇ ਡੈਟਾ ਕਨੈਕਸ਼ਨ ਨੂੰ ਏਨਕ੍ਰਿਪਟ ਕੀਤਾ ਜਾਂਦਾ ਹੈ ਅਤੇ SSL ਤਕਨਾਲੋਜੀ ਰਾਹੀਂ ਸੁਰੱਖਿਅਤ ਬਣਾਇਆ ਜਾਂਦਾ ਹੈ। ਤੁਹਾਡੀ ਵਿੱਤੀ ਜਾਣਕਾਰੀ ਨੂੰ ਕਦੇ ਵੀ ਸਾਡੇ ਸਰਵਰਾਂ ‘ਤੇ ਸਟੋਰ ਨਹੀਂ ਕੀਤਾ ਜਾਂਦਾ, ਅਤੇ ਤੁਹਾਡੇ ਭੁਗਤਾਨ ਦਾ ਪ੍ਰਬੰਧਨ ਇੱਕ ਭਰੋਸੇਮੰਦ, ਉਦਯੋਗਿਕ ਮਿਆਰ ਵਾਲੇ ਪੇਮੈਂਟ ਪ੍ਰੋਸੈਸਰ ਰਾਹੀਂ ਕੀਤਾ ਜਾਂਦਾ ਹੈ।


ਸਹਾਇਤਾ ਬਾਰੇ ਪ੍ਰਸ਼ਨ

ਪ੍ਰ. ਮੈਂ ਆਪਣੇ ਦੁਆਰਾ ਸ਼ੁਰੂ ਕੀਤੇ ਕੋਰਸ ਨੂੰ ਮੁੜ ਤੋਂ ਸ਼ੁਰੂ ਕਿਵੇਂ ਕਰ ਸਕਦਾ/ਸਕਦੀ ਹਾਂ?

ਜੇ ਤੁਸੀਂ ਅਜੇ ਲੌਗ ਇਨ ਨਹੀਂ ਕੀਤਾ ਹੈ, ਤਾਂ ਇਸ ਵੈਬਪੇਜ ਦੇ ਸੱਜੇ ਪਾਸੇ ਸਭ ਤੋਂ ਉਪਰ ਲੌਗ-ਇਨ ਰੋ ਲਿੰਕ ਦੀ ਵਰਤੋਂ ਕਰਦੇ ਹੋਏ ਅਜਿਹਾ ਕਰੋ, ਜਾਂ ਜੇਕਰ ਤੁਸੀਂ ਪਹਿਲਾਂ ਤੋਂ ਹੀ ਲੌਗ ਇਨ ਕੀਤਾ ਹੋਇਆ ਹੈ, ਤਾਂ ਇਸ ਵੈਬਪੇਜ ਦੇ ਸੱਜੇ ਪਾਸੇ ਸਭ ਤੋਂ ਉਪਰ ਮੇਰਾ ਖਾਤਾ ‘ਤੇ ਕਲਿੱਕ ਕਰੋ। ਮੇਰਾ ਖਾਤਾ ਸਫੇ ਤੋਂ, ਉਸ ਲਾਲ ਬਟਨ ਨੂੰ ਕਲਿੱਕ ਕਰੋ ਜੋ ਕਹਿੰਦਾ ਹੈ ਕੋਰਸ ਜਾਰੀ ਰੱਖੋ। ਇਸ ਨਾਲ ਤੁਸੀਂ ਆਪਣੇ ਵਰਤਮਾਨ ਕੋਰਸ ਦੇ ਪਹਿਲੇ ਪੰਨੇ ‘ਤੇ ਪਹੁੰਚ ਜਾਵੋਗੇ। ਇਸ ਜਗ੍ਹਾ ਤੋਂ, ਤੁਸੀਂ ਉਸ ਕਦਮ ਨੂੰ ਚੁਣ ਸਕਦੇ ਹੋ ਜਿੱਥੋਂ ਤੁਸੀਂ ਇਸ ਨੂੰ ਛੱਡਿਆ ਸੀ।

ਪ੍ਰ. ਕੀ ਮੈਂ ਉਸ ਕੋਰਸ ਨੂੰ ਦੁਬਾਰਾ ਦੇ ਸਕਦਾ/ਸਕਦੀ ਹਾਂ ਜੋ ਮੈਂ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ?

ਨਹੀਂ। ਪਰ ਅਸੀਂ ਤੁਹਾਨੂੰ ਇਸ ਗੱਲ ਲਈ ਉਤਸ਼ਾਹਿਤ ਕਰਦੇ ਹਾਂ ਕਿ ਜਦੋਂ ਕਦੇ ਵੀ ਤੁਸੀਂ ਪਹਿਲਾਂ ਪੜ੍ਹੀਆਂ ਗੱਲਾਂ ਨੂੰ ਤਾਜ਼ਾ ਕਰਨਾ ਚਾਹੋ ਤਾਂ ਤੁਸੀਂ ਅਧਿਐਨ ਟੈਕਸਟ ‘ਤੇ ਮੁੜ ਵਾਪਸ ਜਾਓ।

ਪ੍ਰ. ਮੈਂ ਅਧਿਐਨ ਟੈਕਸਟ ਦੀ ਆਪਣੀ ਡਿਜੀਟਲ ਕਾਪੀ ਗੁਆ ਲਈ ਹੈ। ਮੈਂ ਇੱਕ ਹੋਰ ਕਾਪੀ ਕਿਵੇਂ ਡਾਊਨਲੋਡ ਕਰ ਸਕਦਾ/ਸਕਦੀ ਹਾਂ?

ਜਦੋਂ ਤੁਸੀਂ ਕੋਰਸ ਵਿੱਚ ਵਰਤਮਾਨ ਸਮੇਂ ਵਿੱਚ ਭਰਤੀ ਹੋ ਤਾਂ ਤੁਹਾਡੀ ਸਾਰੀ ਕੋਰਸ ਸਮੱਗਰੀ ਤੱਕ ਪੂਰੀ ਪਹੁੰਚ ਹੁੰਦੀ ਹੈ। ਤੁਸੀਂ ਆਪਣੇ ਮੌਜੂਦਾ ਕੋਰਸ ਦੇ ਸ਼ੁਰੂਆਤ ਕਰਨੀ ਸਫੇ ਤੋਂ ਅਧਿਐਨ ਟੈਕਸਟ ਨੂੰ ਦੁਬਾਰਾ ਡਾਊਨਲੋਡ ਕਰ ਸਕਦੇ ਹੋ। ਯਕੀਨੀ ਬਣਾਓ ਕਿ ਤੁਸੀਂ ਆਪਣੀਆਂ ਡਾਊਨਲੋਡ ਕੀਤੀਆਂ ਫਾਇਲਾਂ ਨੂੰ ਆਪਣੇ ਕੰਪਿਊਟਰ ‘ਤੇ ਮਹਿਫ਼ੂਜ਼ ਥਾਂ ‘ਤੇ ਸੁਰੱਖਿਅਤ ਕਰਦੇ ਹੋ ਤਾਂ ਜੋ ਉਹਨਾਂ ਤੱਕ ਪਹੁੰਚ ਦੀ ਤੁਹਾਡੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਉਹ ਤੁਹਾਡੇ ਕੋਲ ਰਹਿਣਗੀਆਂ। ਅਸੀਂ ਤੁਹਾਨੂੰ ਇਹ ਸਿਫਾਰਸ਼ ਵੀ ਕਰਦੇ ਹਾਂ ਕਿ ਕੰਪਿਊਟਰ ਦੇ ਨਕਾਰਾ ਹੋਣ ਦੀ ਸੂਰਤ ਵਿੱਚ ਨੁਕਸਾਨ ਤੋਂ ਬਚਣ ਲਈ ਤੁਸੀਂ ਬੈਕਅੱਪ ਕਾਪੀਆਂ ਬਣਾਓ।

ਪ੍ਰ. ਮੈਂ ਅਧਿਐਨ ਟੈਕਸਟ ਦੀ ਆਪਣੀ ਡਿਜੀਟਲ ਕਾਪੀ ਗੁਆ ਲਈ ਹੈ ਅਤੇ ਮੇਰੇ ਕੋਰਸ ਦੀ ਪਹੁੰਚ ਦੀ ਮਿਆਦ ਪੂਰੀ ਹੋ ਚੁੱਕੀ ਹੈ। ਮੈਂ ਇੱਕ ਹੋਰ ਕਾਪੀ ਕਿਵੇਂ ਡਾਊਨਲੋਡ ਕਰ ਸਕਦਾ/ਸਕਦੀ ਹਾਂ?

ਕੋਰਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਸਮੱਗਰੀ ਤੱਕ ਪਹੁੰਚਣ ਦਾ ਇੱਕੋ ਤਰੀਕਾ ਹੈ ਕਿ ਮਾਮੂਲੀ ਫੀਸ ਨਾਲ ਕੋਰਸ ਨੂੰ ਨਵਿਆਉਣਾ। ਤੁਸੀਂ ਮੇਰਾ ਖਾਤਾ ਸਫੇ ਤੋਂ ਅਜਿਹਾ ਕਰ ਸਕਦੇ ਹੋ। ਜੇ ਇਸ ਸਮੇਂ ਤੁਸੀਂ ਕਿਸੇ ਹੋਰ ਕੋਰਸ ਵਿੱਚ ਭਰਤੀ ਹੋ, ਤਾਂ ਕਿਸੇ ਹੋਰ ਕੋਰਸ ਨੂੰ ਨਵਿਆ ਸਕਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਕੋਰਸ ਨੂੰ ਪੂਰਾ ਕਰੋ, ਕਿਉਂਕਿ ਤੁਹਾਨੂੰ ਇੱਕ ਸਮੇਂ ਵਿੱਚ ਸਿਰਫ ਇੱਕ ਕੋਰਸ ਲਈ ਹੀ ਭਰਤੀ ਕੀਤਾ ਜਾ ਸਕਦਾ ਹੈ। ਇੱਕ ਵਾਰੀ ਜਦੋਂ ਤੁਸੀਂ ਆਪਣਾ ਕੋਰਸ ਨਵਿਆ ਲੈਂਦੇ ਹੋ, ਤਾਂ ਤੁਸੀਂ ਉਹਨਾਂ ਫਾਇਲਾਂ ਨੂੰ ਡਾਊਨਲੋਡ ਕਰਨ ਲਈ ਕੋਰਸ ਅੰਦਰਲੇ ਕਿਸੇ ਵੀ ਅਜਿਹੇ ਸਫਿਆਂ ‘ਤੇ ਮੁੜ ਤੋਂ ਜਾ ਸਕਦੇ ਹੋ ਜਿਹਨਾਂ ਨੂੰ ਤੁਸੀਂ ਗੁਆ ਲਿਆ ਹੈ।

ਪ੍ਰ. ਮੈਂ ਆਪਣਾ ਪਾਸਵਰਡ ਭੁੱਲ ਗਿਆ/ਗਈ। ਮੈਂ ਆਪਣੇ ਖਾਤੇ ਵਿੱਚ ਵਾਪਸ ਕਿਵੇਂ ਜਾ ਸਕਦਾ/ਸਕਦੀ ਹਾਂ?

ਤੁਸੀਂ ਇੱਥੇ ਆਪਣਾ ਪਾਸਵਰਡ ਮੁੜ ਤੋਂ ਸੈੱਟ ਕਰ ਸਕਦੇ ਹੋ। ਇੱਕ ਵਾਰੀ ਜਦੋਂ ਤੁਸੀਂ ਆਪਣਾ ਈਮੇਲ ਪਤਾ ਜਾਂ ਉਪਯੋਗਕਰਤਾ ਨਾਮ ਦਰਜ ਕਰਦੇ ਹੋ, ਅਸੀਂ ਤੁਹਾਡੇ ਪਾਸਵਰਡ ਨੂੰ ਮੁੜ ਤੋਂ ਸੈੱਟ ਕਰਨ ਲਈ ਲਿੰਕ ਦੇ ਨਾਲ ਇੱਕ ਈਮੇਲ ਭੇਜਾਂਗੇ।

ਪ੍ਰ. ਮੇਰੀ ਉਸ ਈਮੇਲ ਖਾਤੇ ਤੱਕ ਹੁਣ ਪਹੁੰਚ ਨਹੀਂ ਰਹੀ ਹੈ ਜਿਸ ਨੂੰ ਮੈਂ ਸਾਈਨ-ਅੱਪ ਕਰਨ ਸਮੇਂ ਵਰਤਿਆ ਸੀ। ਮੈਂ ਆਪਣੇ ਖਾਤੇ ਵਿੱਚ ਵਾਪਸ ਕਿਵੇਂ ਜਾ ਸਕਦਾ/ਸਕਦੀ ਹਾਂ?

ਭਾਵੇ ਤੁਹਾਡੀ ਆਪਣੇ ਪੁਰਾਣੇ ਈਮੇਲ ਖਾਤੇ ਤੱਕ ਪਹੁੰਚ ਨਹੀਂ ਰਹੀ ਹੈ, ਪਰ ਤੁਸੀਂ ਅਜੇ ਵੀ ਆਪਣੇ ਪੁਰਾਣੇ ਈਮੇਲ ਪਤੇ ਨੂੰ ਦਰਜ ਕਰਕੇ ਵੈਬਸਾਈਟ ਵਿੱਚ ਲੌਗ-ਇਨ ਕਰ ਸਕਦੇ ਹੋ। ਫੇਰ ਮੇਰਾ ਖਾਤਾ ਸਫੇ ਤੋਂ, ਆਪਣੇ ਖਾਤੇ ਨੂੰ ਨਵੇਂ ਈਮੇਲ ਪਤੇ ‘ਤੇ ਤਬਦੀਲ ਕਰਨ ਲਈ ਆਪਣਾ ਪਾਸਵਰਡ ਅਤੇ ਖਾਤਾ ਵੇਰਵਿਆਂ ਨੂੰ ਸੰਪਾਦਿਤ ਕਰੋ ਦੀ ਚੋਣ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ ਨਵੇਂ ਈਮੇਲ ਪਤੇ ਦੀ ਵਰਤੋਂ ਕਰਦੇ ਹੋਏ ਵੈਬਸਾਈਟ ‘ਤੇ ਲੌਗ-ਇਨ ਕਰੋਗੇ।

ਪ੍ਰ. ਕੀ ਮੈਂ ਆਪਣੇ ਖਾਤੇ ਨੂੰ ਕਿਸੇ ਹੋਰ ਨਾਲ ਸਾਂਝਾ ਕਰ ਸਕਦਾ/ਸਕਦੀ ਹਾਂ?

ਨਹੀਂ। ਹਰੇਕ ਵਿਅਕਤੀ ਨੂੰ ਆਪਣੇ ਖੁਦ ਦੇ ਖਾਤੇ ਦੀ ਲੋੜ ਹੋਵੇਗੀ।

ਪ੍ਰ. ਕੀ ਮੈਂ ਆਪਣੇ ਖਾਤੇ ਨੂੰ ਕਿਸੇ ਹੋਰ ਵਿਅਕਤੀ ਦੇ ਨਾਮ ਤਬਦੀਲ ਕਰ ਸਕਦਾ/ਸਕਦੀ ਹਾਂ?

ਨਹੀਂ। ਹਰੇਕ ਵਿਅਕਤੀ ਨੂੰ ਆਪਣੇ ਖੁਦ ਦੇ ਖਾਤੇ ਦੀ ਲੋੜ ਹੋਵੇਗੀ।

ਪ੍ਰ. ਮੈਨੂੰ ਸਹਾਇਤਾ ਕਿੱਥੋਂ ਮਿਲ ਸਕਦੀ ਹੈ?

ਇਹ ਯਕੀਨੀ ਬਣਾਉਣ ਲਈ ਕਿ ਅਸੀਂ ਤੁਹਾਡੇ ਪ੍ਰਸ਼ਨ ਦਾ ਪਹਿਲਾਂ ਹੀ ਉੱਤਰ ਨਹੀਂ ਦਿੱਤਾ ਹੈ, ਕਿਰਪਾ ਕਰਕੇ ਇਸਨੂੰ ਇਹਨਾਂ ਵਾਰ-ਵਾਰ ਪੁੱਛੇ ਜਾਂਦੇ ਪ੍ਰਸ਼ਨਾਂ ਵਿੱਚ ਲੱਭੋ। ਜੇ ਤੁਸੀਂ ਸਥਾਨਕ TTS ਸਕੂਲ ਜਾਂ ਅਧਿਐਨ ਗਰੁੱਪ ਦਾ ਹਿੱਸਾ ਹੋ, ਤਾਂ ਤੁਸੀਂ ਗਰੁੱਪ ਦੇ ਡੀਨ ਜਾਂ ਕਿਸੇ ਹੋਰ ਗਰੁੱਪ ਮੈਂਬਰ ਤੋਂ ਮਦਦ ਮੰਗ ਸਕਦੇ ਹੋ। ਜੇ ਤੁਹਾਨੂੰ ਅਜੇ ਵੀ ਮਦਦ ਦੀ ਲੋੜ ਹੈ, ਤਾਂ ਤੁਸੀਂ ਸਾਡੇ ਸਹਾਇਤਾ ਸਫੇ ਤੋਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਕਿਰਪਾ ਕਰਕੇ ਸਾਨੂੰ ਜਵਾਬ ਦੇਣ ਲਈ ਕਈ ਦਿਨ ਦਿਓ, ਖਾਸ ਤੌਰ ‘ਤੇ ਉਸ ਸਮੇਂ ਜੇ ਤੁਸੀਂ ਸਾਨੂੰ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਲਿਖਦੇ ਹੋ।