ਮਰਕੁਸ 1—8
ਇੰਜੀਲ ਦੀਆਂ ਕਿਤਾਬਾਂ ਪੜ੍ਹ ਕੇ ਸਾਨੂੰ ਜੋਸ਼ ਆਉਣਾ ਚਾਹੀਦਾ ਹੈ। ਇੰਜੀਲ ਦੇ ਵਿਰਤਾਂਤਾਂ ਨੂੰ ਜਾਣੇ ਬਗੈਰ ਯਿਸੂ ਦੇ ਮਨ ਵਿੱਚ ਗਹਿਰਾਈ ਨਾਲ ਝਾਕਣ ਦਾ ਸਾਡੇ ਇਸ ਨਾਲੋਂ ਵਧੀਆ ਤਰੀਕਾ ਨਹੀਂ ਹੈ । ਸਾਡੇ ਪ੍ਰਭੂ ਦੀ ਜ਼ਿੰਦਗੀ ਦਾ ਇਹ ਵਿਰਤਾਂਤ ਨਵੀਂ ਰੋਸ਼ਨੀ ਪਾਉਣ ਅਤੇ ਨਵੇਂ ਮਿਲੇ ਆਤਮਿਕ ਗਿਆਨ ‘ਤੇ ਅਨੰਦ ਦਾ ਜ਼ਬਰਦਸਤ ਜ਼ਰੀਆ ਹਨ।
ਮਰਕੁਸ ਯਿਸੂ ਨੂੰ ਦੀਨ ਸੇਵਕ ਦੇ ਤੌਰ ਤੇ, ਭਾਵ ਗੱਲਾਂ ਕਰਨ ਵਾਲਾ ਘੱਟ ਅਤੇ ਕੰਮ ਕਰਨ ਵਾਲਾ ਵੱਧ ਵਿਖਾਉਂਦਾ ਹੈ। ਜਿਸ ਕਰਕੇ, ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਦੀ ਇਸ ਕਿਤਾਬ ਵਿਚ ਉਸ ਦੀਆਂ ਸਿੱਖਿਆਵਾਂ ਉੱਤੇ ਨਹੀਂ ਬਲਕਿ ਦੇ ਕੰਮਾਂ ਤੇ ਜੋਰ ਦਿੱਤਾ ਗਿਆ ਹੈ।
ਮਰਕੁਸ ਅਨੁਸਾਰ ਇੰਜੀਲ ਦਾ ਧਿਆਨ ਨਾਲ ਅਧਿਐਨ ਕਰਨ ਨਾਲ ਤੁਹਾਡੀ ਅਤੇ ਦੂਜਿਆਂ ਦੀ ਜ਼ਿੰਦਗੀ ਬਦਲ ਜਾਵੇਗੀ। ਸਾਡੇ ਪ੍ਰਭੂ ਦੀ ਜ਼ਿੰਦਗੀ ਦੇ ਇਸ ਵਿਰਤਾਂਤ ਵਿਚਲੇ ਸੰਦੇਸ਼ ਸਾਡੇ ਦਿਲਾਂ ਨੂੰ ਵਿੰਨ੍ਹ ਸਕਦੇ ਹਨ ਜਿਸ ਨਾਲ ਅਸੀਂ ਖੁਦਾ ਦੇ ਭੈ ਵਿਚ ਰਹਿ ਕੇ ਦੂਜਿਆਂ ਨਾਲ ਖੁਸ਼ਖਬਰੀ ਸਾਂਝੀ ਕਰਨ ਦਾ ਜਨੂੰਨ ਆ ਸਕੇ।













