ਪਰਕਾਸ਼ ਦੀ ਪੋਥੀ 1—11

ਪਰਕਾਸ਼ ਦੀ ਪੋਥੀ, ਇਸ ਦੀ ਸਪੱਸ਼ਟ ਅਲੰਕਰਤ ਭਾਸ਼ਾ ਅਤੇ ਅਤੀ ਪ੍ਰਤੀਕਾਤਮਕ ਚਿੰਨ੍ਹਵਾਦ ਦੇ ਨਾਲ, ਸਭ ਤੋਂ ਉੱਤਮ ਮਸੀਹੀ ਵਿਦਵਾਨਾਂ ਨੂੰ ਇਸ ਦੀ ਵਿਆਖਿਆ ਸੰਬੰਧੀ ਚੁਣੌਤੀ ਪੇਸ਼ ਕਰਦੀ ਹੈ। ਫਿਰ ਵੀ, ਡੇਵਿਡ ਐਲ. ਰੋਪਰ ਪਰਕਾਸ਼ ਦੀ ਪੋਥੀ ਤੇ ਤਿਆਰ ਕੀਤੇ ਗਏ ਆਪਣੇ ਦੋ ਸੰਸਕਰਣਾਂ ਵਿੱਚ ਇਸ ਪੁਸਤਕ ਦੇ ਲਈ ਸਭ ਤੋਂ ਵੱਧ ਸਹਾਇਕ ਅਤੇ ਅਸਾਨੀ ਨਾਲ ਸਮਝਣ ਵਾਲੇ ਅਧਿਐਨਾਂ ਵਿੱਚੋਂ ਇੱਕ ਅਧਿਐਨ ਪ੍ਰਦਾਨ ਕਰਦਾ ਹੈ। ਇਸ ਕੋਰਸ ਵਿੱਚ, ਉਹ ਇੱਕ ਰੋਮਾਂਚਕਾਰੀ ਅਧਿਐਨ ਵਿੱਚ 1 ਤੋਂ 11 ਅਧਿਆਵਾਂ ਦਾ ਵਰਣਨ ਕਰਦਾ ਜੋ ਕਿ ਪਾਠਕ ਨੂੰ ਮਸੀਹ ਵਿੱਚ ਜਿੱਤ ਤੇ ਅਨੰਦ ਮਨਾਉਣ ਵੱਲ ਲੈ ਕੇ ਜਾਂਦਾ ਹੈ।

ਰੋਪਰ ਉੱਤਮ ਜਾਣ-ਪਛਾਣ ਨਾਲ ਸ਼ੁਰੂ ਕਰਦਾ ਹੈ ਜੋ ਪਿਛੋਕੜ ਮੁੱਦਿਆਂ, ਵਿਆਖਿਆ ਕਰਨ ਦੇ ਵੱਖ-ਵੱਖ ਤਰੀਕਿਆਂ ਅਤੇ ਚਿੰਨ੍ਹਵਾਦ ਦੀ ਵਿਆਖਿਆ ਕਰਦੀ ਹੈ। ਆਪਣੀਆਂ ਟਿੱਪਣੀਆਂ ਵਿੱਚ, ਉਹ ਆਤਮਿਕ ਪ੍ਰੇਰਣਾ ਤੇ ਜ਼ੋਰ ਦਿੰਦਿਆਂ ਜੋ ਉਨ੍ਹਾਂ ਨੇ ਪੁਸਤਕ ਤੋਂ ਪ੍ਰਾਪਤ ਕੀਤੀ ਹੋਵੇਗੀ, ਪਾਠਕ ਨੂੰ ਪਹਿਲੀ ਸਦੀ ਵਿੱਚ ਸਤਾਏ ਗਏ ਮਸੀਹੀ ਲੋਕਾਂ ਦੇ ਇਤਹਾਸਕ ਹਾਲਾਤਾਂ ਤੇ ਵਿਚਾਰ ਕਰਨ ਦੀ ਚੁਣੌਤੀ ਦਿੰਦਾ ਹੈ। ਰੋਪਰ ਨਿਰਾਧਾਰ ਅਨੁਮਾਨ ਦਾ ਸਾਹਮਣਾ ਵੀ ਕਰਦਾ ਹੈ ਜਿਸ ਨੇ ਅੱਜ ਪਰਕਾਸ਼ ਦੀ ਪੋਥੀ ਨੂੰ ਘੇਰਿਆ ਹੋਇਆ ਹੈ।


ਕੋਰਸ ਦੇ ਨਾਲ ਕੀ ਆਉਂਦਾ ਹੈ?

50 ਦਿਨਾਂ ਦੇ ਕੋਰਸ ਵਿੱਚ ਉਹ ਸਭ ਕੁਝ ਆਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਜੇ ਤੁਹਾਨੂੰ ਇਹ ਕੋਰਸ ਪੂਰਾ ਕਰਨ ਲਈ ਹੋਰ ਸਮੇਂ ਦੀ ਲੋੜ ਹੋਵੇ, ਤਾਂ ਤੁਸੀਂ ਆਪਣੇ ਕੋਰਸ ਨੂੰ ਵਾਧੀ 30 ਦਿਨਾਂ ਲਈ ਵਧਾ ਸਕਦੇ ਹੋ। ਕੁਝ ਨਮੂਨਾ ਕੋਰਸ ਸਮੱਗਰੀ ਦੇਖਣ ਲਈ ਇੱਥੇ ਕਲਿਕ ਕਰੋ।

ਡਿਜੀਟਲ ਕਿਤਾਬ

ਕਿਤਾਬ ਪਰਕਾਸ਼ ਦੀ ਪੋਥੀ 1-11 ਜੋ ਕਿ ਡੇਵਿਡ ਐਲ. ਰੋਪਰ ਦੁਆਰਾ ਲਿਖੀ ਗਈ ਹੈ, ਇੱਕ ਡਿਜੀਟਲ ਕਾਪੀ ਕੋਰਸ ਲਈ ਤੁਹਾਡਾ ਅਧਿਆਪਕ ਹੋਵੇਗੀ, ਅਤੇ ਕੋਰਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ।

ਪੰਜ ਅਧਿਐਨ ਗਾਈਡਾਂ

ਇਹ ਪੜ੍ਹਨ ਵੇਲੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਵਾਲੇ ਮੁੱਖ ਸ਼ਬਦ, ਸਿਧਾਂਤ, ਲੋਕ, ਅਤੇ ਸਥਾਨ ਮੁਹੱਈਆ ਕਰ ਕੇ ਟੈਸਟਾਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੇ।

ਛੇ ਟੈਸਟ

ਤੁਹਾਨੂੰ ਅੜਚਣ ਪਾਉਣ ਦੀ ਬਜਾਏ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ, ਹਰੇਕ ਟੈਸਟ ਵਿੱਚ ਪੰਜਾਹ ਪ੍ਰਸ਼ਨ ਸ਼ਾਮਲ ਹਨ ਜੋ ਸੌਂਪੇ ਗਏ ਪੜ੍ਹਨ ਦੇ ਕੰਮ ਵਿੱਚੋਂ ਲਏ ਗਏ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਉਹ ਸਮਝਦੇ ਹੋ ਜੋ ਪੜ੍ਹਾਇਆ ਜਾ ਰਿਹਾ ਹੈ। ਆਖਰੀ ਟੈਸਟ ਵਿਆਪਕ ਹੈ।

ਪੜ੍ਹਨ ਦੀ ਰਫਤਾਰ ਬਾਰੇ ਗਾਈਡ

ਆਪਣੀ ਪੜ੍ਹਨ ਦੀ ਰਫਤਾਰ ਦੀ ਗਾਈਡ ਦੇ ਨਾਲ ਆਪਣੇ ਪੜ੍ਹਨ ਦੇ ਕਾਰਜਕ੍ਰਮ 'ਤੇ ਬਣੇ ਰਹੋ। ਇਹ ਗਾਈਡ ਤੁਹਾਨੂੰ ਦੱਸਦੀ ਹੈ ਕਿ ਕੋਰਸ ਨੂੰ ਇੱਛਿਤ ਸਮੇਂ ਦੇ ਅੰਦਰ ਖ਼ਤਮ ਕਰਨ ਲਈ ਤੁਹਾਨੂੰ ਹਰ ਰੋਜ਼ ਕਿਹੜੇ ਪੰਨੇ ਪੜ੍ਹਨ ਦੀ ਲੋੜ ਹੈ।

ਅਧਿਐਨ ਵਿੱਚ ਮਦਦ

ਕੋਰਸ ਵਿੱਚ ਤੁਹਾਡੀ ਪੜ੍ਹਾਈ ਦੇ ਪੂਰਕ ਦੇ ਰੂਪ ਵਿੱਚ ਇਸ ਕੋਰਸ ਦੇ ਨਾਲ ਵਾਧੂ ਅਧਿਐਨ ਸਮੱਗਰੀ ਆਉਂਦੀ ਹੈ।