ਉਤਪਤੀ 1—22

ਆਰੰਭਾਂ ਦੀ ਪਰਮੇਸ਼ੁਰ ਦੀ ਇਸ ਪੁਸਤਕ ਵਿਚ ਅਸੀਂ ਵਿਸਤ੍ਰਿਤ ਰੂਪ ਵਿਚ ਵੇਖਦੇ ਹਾਂ ਕਿ ਵਿਲੀਅਮ ਡਬਲਿਯੂ. ਗਰਾਸ਼ਮ (William W. Grasham) ਰਚਨਾ ਦੀ ਕਹਾਣੀ, ਅਬਰਾਹਾਮ ਅਤੇ ਉਸ ਦੀ ਅੰਸ ਦੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦੇ ਰੂਪ ਵਿਚ ਚੋਣ ਅਤੇ ਮਨੁੱਖਜਾਤੀ ਨੂੰ ਪਾਪ ਦੇ ਸਦੀਪਕ ਨਤੀਜਿਆਂ ਤੋਂ ਬਚਾਉਣ ਦੇ ਲਈ ਪਰਮੇਸ਼ੁਰ ਦੀ ਆਰੰਭਕ ਨਬੂਵਤ ਦਾ ਵਰਣਨ ਕਰਦਾ ਹੈ। ਵਿਅਕਤੀਗਤ ਜੀਵਨਾਂ ਦੇ ਬਿਰਤਾਂਤ ਦਿੰਦਿਆਂ, ਉਤਪਤ ਦੀ ਪੁਸਤਕ ਮਨੁੱਖਜਾਤੀ ਦੇ ਵੱਡੇ ਦਾਰਸ਼ਨਿਕ ਸਵਾਲਾਂ ਦਾ ਜਵਾਬ ਦਿੰਦੀ ਹੈ ਜਿਵੇਂ ਕਿ ਸਾਡਾ ਆਰੰਭ ਕਿੱਥੋਂ ਹੋਇਆ ਹੈ, ਅਸੀਂ ਇੱਥੇ ਕਿਉਂ ਹਾਂ ਅਤੇ ਅਸੀਂ ਕਿੱਧਰ ਨੂੰ ਜਾ ਰਹੇ ਹਾਂ।

ਪ੍ਰਾਚੀਨ ਸੰਸਾਰ ਦੇ ਵਾਸੀਆਂ ਦੇ ਇਸ ਇਤਹਾਸ ਵਿਚ ਮੁੱਖ ਵਿਸ਼ੇਸ਼ਤਾ ਉਨ੍ਹਾਂ ਦਾ ਪਰਮੇਸ਼ੁਰ ਨਾਲ ਸੰਬੰਧ ਹੈ। ਉਸ ਦੇ ਲੋਕਾਂ ਨਾਲ ਉਸ ਦੇ ਵਿਹਾਰ ਉਸ ਦੇ ਰੱਬੀ ਸੁਭਾਅ ਨੂੰ ਪਰਗਟ ਕਰਦੇ ਹਨ: ਉਸ ਦੀ ਧਾਰਮਿਕਤਾ ਅਤੇ ਕ੍ਰੋਧ, ਪ੍ਰਬੰਧ ਅਤੇ ਸਜ਼ਾ ਅਤੇ ਹਰ ਵਾਅਦੇ ਦੇ ਪ੍ਰਤੀ ਉਸ ਦੀ ਵਫ਼ਾਦਾਰੀ। ਇਹ ਇੱਕੋ ਸੱਚਾ ਪਰਮੇਸ਼ੁਰ ਹੈ ਜਿਹੜਾ ਅੱਜ ਹਰ ਵਿਅਕਤੀ ਦੇ ਜੀਵਨ ਵਿਚ ਮੁੱਖ ਭੂਮਿਕਾ ਦੇ ਯੋਗ ਹੈ। ਜੋ ਕੋਈ ਵੀ ਭਾਈ ਗਰਾਸ਼ਮ ਨਾਲ ਇਨ੍ਹਾਂ ਕਹਾਣੀਆਂ ਦੇ ਰਾਹੀਂ ਉਸ ਦਾ ਅਵਲੋਕਨ ਕਰਦਾ ਹੈ ਪਰਮੇਸ਼ੁਰ ਨੂੰ ਬਿਹਤਰ ਢੰਗ ਨਾਲ ਜਾਣ ਲਵੇਗਾ। ਜੋ ਲੋਕ ਪਰਚਾਰ ਕਰਦੇ ਹਨ ਅਤੇ ਸਿੱਖਿਆ ਦਿੰਦੇ ਹਨ, ਪ੍ਰਾਸੰਗਿਕਤਾਵਾਂ ਵਿਚ ਵੱਖ-ਵੱਖ ਉਦਾਹਰਣ ਅਤੇ ਉਪਦੇਸ਼ ਹਨ ਜੋ ਉਨ੍ਹਾਂ ਦੇ ਪਾਠਾਂ ਵਿਚ ਵਾਧਾ ਕਰਨਗੇ।


ਕੋਰਸ ਦੇ ਨਾਲ ਕੀ ਆਉਂਦਾ ਹੈ?

50 ਦਿਨਾਂ ਦੇ ਕੋਰਸ ਵਿੱਚ ਉਹ ਸਭ ਕੁਝ ਆਉਂਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਜੇ ਤੁਹਾਨੂੰ ਇਹ ਕੋਰਸ ਪੂਰਾ ਕਰਨ ਲਈ ਹੋਰ ਸਮੇਂ ਦੀ ਲੋੜ ਹੋਵੇ, ਤਾਂ ਤੁਸੀਂ ਆਪਣੇ ਕੋਰਸ ਨੂੰ ਵਾਧੀ 30 ਦਿਨਾਂ ਲਈ ਵਧਾ ਸਕਦੇ ਹੋ। ਕੁਝ ਨਮੂਨਾ ਕੋਰਸ ਸਮੱਗਰੀ ਦੇਖਣ ਲਈ ਇੱਥੇ ਕਲਿਕ ਕਰੋ।

ਡਿਜੀਟਲ ਕਿਤਾਬ

ਕਿਤਾਬ ਉਤਪਤ 1-22 ਜੋ ਕਿ ਵਿਲੀਅਮ ਡਬਲਿਯੂ. ਗਰਾਸ਼ਮ (William W. Grasham) ਦੁਆਰਾ ਲਿਖੀ ਗਈ ਹੈ, ਇੱਕ ਡਿਜੀਟਲ ਕਾਪੀ ਕੋਰਸ ਲਈ ਤੁਹਾਡਾ ਅਧਿਆਪਕ ਹੋਵੇਗੀ, ਅਤੇ ਕੋਰਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕੋਲ ਰੱਖ ਸਕਦੇ ਹੋ।

ਪੰਜ ਅਧਿਐਨ ਗਾਈਡਾਂ

ਇਹ ਪੜ੍ਹਨ ਵੇਲੇ ਤੁਹਾਨੂੰ ਜ਼ਿਆਦਾ ਧਿਆਨ ਦੇਣ ਵਾਲੇ ਮੁੱਖ ਸ਼ਬਦ, ਸਿਧਾਂਤ, ਲੋਕ, ਅਤੇ ਸਥਾਨ ਮੁਹੱਈਆ ਕਰ ਕੇ ਟੈਸਟਾਂ ਲਈ ਤਿਆਰੀ ਕਰਨ ਵਿੱਚ ਮਦਦ ਕਰਨਗੇ।

ਛੇ ਟੈਸਟ

ਤੁਹਾਨੂੰ ਅੜਚਣ ਪਾਉਣ ਦੀ ਬਜਾਏ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ, ਹਰੇਕ ਟੈਸਟ ਵਿੱਚ ਪੰਜਾਹ ਪ੍ਰਸ਼ਨ ਸ਼ਾਮਲ ਹਨ ਜੋ ਸੌਂਪੇ ਗਏ ਪੜ੍ਹਨ ਦੇ ਕੰਮ ਵਿੱਚੋਂ ਲਏ ਗਏ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਉਹ ਸਮਝਦੇ ਹੋ ਜੋ ਪੜ੍ਹਾਇਆ ਜਾ ਰਿਹਾ ਹੈ। ਆਖਰੀ ਟੈਸਟ ਵਿਆਪਕ ਹੈ।

ਪੜ੍ਹਨ ਦੀ ਰਫਤਾਰ ਬਾਰੇ ਗਾਈਡ

ਆਪਣੀ ਪੜ੍ਹਨ ਦੀ ਰਫਤਾਰ ਦੀ ਗਾਈਡ ਦੇ ਨਾਲ ਆਪਣੇ ਪੜ੍ਹਨ ਦੇ ਕਾਰਜਕ੍ਰਮ 'ਤੇ ਬਣੇ ਰਹੋ। ਇਹ ਗਾਈਡ ਤੁਹਾਨੂੰ ਦੱਸਦੀ ਹੈ ਕਿ ਕੋਰਸ ਨੂੰ ਇੱਛਿਤ ਸਮੇਂ ਦੇ ਅੰਦਰ ਖ਼ਤਮ ਕਰਨ ਲਈ ਤੁਹਾਨੂੰ ਹਰ ਰੋਜ਼ ਕਿਹੜੇ ਪੰਨੇ ਪੜ੍ਹਨ ਦੀ ਲੋੜ ਹੈ।