ਕੀ ਤੁਸੀਂ ਘਰੇਲੂ ਧਾਰਮਿਕ-ਸਭਾ ਜਾਂ ਭਾਈਚਾਰੇ ਵਿੱਚ Through the Scriptures (TTS) ਸਕੂਲ ਸਥਾਪਿਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ? ਸ਼ੁਰੂਆਤ ਕਰਨ ਲਈ ਇਹ ਕੁਝ ਵਿਚਾਰ ਹਨ!
ਮੈਨੂੰ ਆਪਣੀ ਧਾਰਮਿਕ-ਸਭਾ ਜਾਂ ਭਾਈਚਾਰੇ ਵਿੱਚ ਸਥਾਨਕ Through the Scriptures ਸਕੂਲ ਕਿਉਂ ਸਥਾਪਿਤ ਕਰਨਾ ਚਾਹੀਦਾ ਹੈ?
ਜਦਕਿ Through the Scriptures, ਵਿਦਿਆਰਥੀ ਨੂੰ ਆਪਣੀ ਰਫਤਾਰ ‘ਤੇ ਅਧਿਐਨ ਕਰਨ ਦੇਣ ਵਾਸਤੇ ਤਿਆਰ ਕੀਤਾ ਗਿਆ ਹੈ, ਬਹੁਤੇ ਲੋਕਾਂ ਨੂੰ ਸਮੂਹ ਵਾਲੇ ਮਾਹੌਲ ਵਿੱਚ ਇਕੱਠਿਆਂ ਅਧਿਐਨ ਕਰਨ ਦਾ ਲਾਭ ਮਿਲਦਾ ਹੈ। ਨਾ ਸਿਰਫ ਮੇਲ-ਜੋਲ ਅਤੇ ਸਹਿਚਾਰ ਦਾ ਲਾਭ ਹੁੰਦਾ ਹੈ, ਬਲਕਿ ਸਮੂਹ ਗਤੀਸ਼ੀਲਤਾ ਲੋਕਾਂ ਨੂੰ ਅਜਿਹੇ ਤਰੀਕਿਆਂ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਹੈ ਜੋ ਵਿਅਕਤੀਗਤ ਅਧਿਐਨ ਨਹੀਂ ਕਰਦਾ। ਸਥਾਨਕ TTS ਸਥਾਪਿਤ ਕਰਨ ਨਾਲ ਮਨੁੱਖੀ ਤੱਤ ਮੁਹੱਈਆ ਹੋ ਸਕਦਾ ਹੈ ਜੋ ਵੱਡਾ ਅੰਤਰ ਲਿਆ ਸਕਦਾ ਹੈ।
ਸਕੂਲ ਸਥਾਪਿਤ ਕਰਨ ਲਈ ਵੱਖ-ਵੱਖ ਪਰਿਦ੍ਰਿਸ਼ ਕੀ ਹਨ?
- ਮਿਆਰੀ-ਰਫਤਾਰ ਵਾਲਾ ਸਕੂਲ ਸਥਾਪਿਤ ਕਰੋ ਜਿੱਥੇ ਚਰਚ ਮੈਂਬਰ ਪ੍ਰਤੀ ਕੋਰਸ ਨੂੰ 50 ਦਿਨਾਂ ਦੀ ਨਿਯਮਿਤ ਰਫਤਾਰ ‘ਤੇ ਸਮੁੱਚੇ ਬਾਇਬਲ ਨੂੰ ਕਵਰ ਕਰਨ ਦਾ ਜ਼ਿੰਮਾ ਲੈਂਦੇ ਹਨ। ਹੋਰ ਜਾਣਕਾਰੀ ਲਈ ਸਮੈਸਟਰ ਅਧਿਐਨ ਪੰਨਾ ਦੇਖੋ।
- ਫੁਲ ਟਾਈਮ ਸਕੂਲ ਸਥਾਪਿਤ ਕਰੋ ਜਿੱਥੇ ਵਿਦਿਆਰਥੀ ਦੋ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਬਾਇਬਲ ਦਾ ਅਧਿਐਨ ਕਰਨ ਲਈ ਆਪਣਾ ਪੂਰਾ ਸਮਾਂ ਦਿੰਦੇ ਹਨ। ਜੇ ਵਿਦਿਆਰਥੀ ਪ੍ਰਤੀ ਕੋਰਸ ਲਈ 14 ਦਿਨਾਂ ਦੀ ਰਫਤਾਰ ‘ਤੇ ਅੱਗੇ ਵੱਧਦੇ ਹਨ ਤਾਂ ਉਹ ਬਾਈਬਲ ਦੀ ਹਰੇਕ ਕਿਤਾਬ ਦੇ ਸਮੁੱਚੇ ਅਧਿਐਨ ਨੂੰ ਸਵਾ ਦੋ ਸਾਲ ਵਿੱਚ ਪੂਰਾ ਕਰ ਸਕਦੇ ਹਨ। ਇਸ ਲਈ ਵਿਦਿਆਰਥੀ ਤਰਫੋਂ ਸਮਰਪਣ ਦੀ ਲੋੜ ਹੋਵੇਗੀ, ਅਤੇ ਹਰੇਕ ਵਿਦਿਆਰਥੀ ਦੇ ਰਹਿਣ ਦੇ ਖਰਚਿਆਂ ਲਈ ਸਹਾਇਤਾ ਜ਼ਰੂਰੀ ਹੋ ਸਕਦੀ ਹੈ।
- ਕੋਰਸਾਂ ਨੂੰ ਲੋੜ ਅਨੁਸਾਰ ਅਧਾਰ ‘ਤੇ ਵਿਵਸਥਿਤ ਕਰੋ। ਕੀ ਕੋਈ ਮੈਂਬਰ ਹਿਬਰੂਜ਼ ਵਿੱਚ ਬਾਈਬਲ ਕਲਾਸ ਪੜ੍ਹਾਉਣ ਦੀ ਤਿਆਰੀ ਕਰ ਰਿਹਾ ਹੈ? ਉਸ ਨੂੰ ਹਿਬਰੂਜ਼ ਵਿੱਚ ਸਾਡੇ ਕੋਰਸ ਵਿੱਚ ਭਰਤੀ ਕਰੋ, ਅਤੇ ਫੇਰ ਕਲਾਸ ਨੂੰ ਅਨੁਪੂਰਕ ਬਣਾਉਣ ਲਈ ਗਹਿਰਾਈ ਵਾਲੇ ਅਧਿਐਨ ਵਾਸਤੇ ਸਾਈਨ-ਅੱਪ ਕਰਨ ਲਈ ਉਸ ਦੇ ਕਲਾਸ ਮੈਂਬਰਾਂ ਨੂੰ ਸੱਦਾ ਦੁਆਓ। ਕੀ ਧਾਰਮਿਕ ਸਭਾ ਨਵੇਂ ਆਗੂ ਨਿਯੁਕਤ ਕਰਨ ਜਾ ਰਹੀ ਹੈ? ਮੈਂਬਰਾਂ ਨੂੰ 1 ਅਤੇ 2 Timothy and Titus ਬਾਰੇ ਸਾਡੇ ਕੋਰਸ ਕਰਨ ਲਈ ਉਤਸ਼ਾਹਿਤ ਕਰੋ! ਕੀ ਤੁਸੀਂ ਨਵੇਂ ਈਸਾਈਆਂ ਵਿੱਚ ਬਾਈਬਲ ਦੇ ਅਧਿਐਨ ਦੀ ਉਮਰ ਭਰ ਦੀ ਆਦਤ ਪੈਦਾ ਕਰਨਾ ਚਾਹੁੰਦੇ ਹੋ? ਸਾਡੇ ‘ਯਿਸੂ ਦੀ ਜ਼ਿੰਦਗੀ’ ਅਤੇ ਕੰਮ ਕੋਰਸ ਸ਼ੁਰੂ ਕਰਨ ਲਈ ਬਿਹਤਰੀਨ ਸਥਾਨ ਹਨ!
- ਇਸ ਦੀ ਵਰਤੋਂ ਔਰਤਾਂ ਦੀਆਂ ਕਲਾਸਾਂ ਵਿੱਚ ਕਰੋ ਜਿਹਨਾਂ ਵਿੱਚ ਆਪਣੇ ਬਾਈਬਲ ਅਧਿਐਨ ਵਾਸਤੇ ਜ਼ਿਆਦਾ ਗਹਿਰਾਈ ਵਿੱਚ ਜਾਣ ਦੀ ਤਾਂਘ ਹੁੰਦੀ ਹੈ।
- ਇਸ ਨੂੰ ਗਰਮੀਆਂ ਵਿੱਚ ਹਾਈ ਸਕੂਲ ਸਮੂਹਾਂ ਨਾਲ ਵਰਤੋਂ, ਸ਼ਾਇਦ ਥੋੜ੍ਹੇ ਜਿਹੇ ਦੋਸਤਾਨਾ ਮੁਕਾਬਲੇ ਨਾਲ ਜਾਂ ਕਿਸੇ ਖਾਸ ਗ੍ਰੇਡ ਨਾਲ ਪਾਸ ਕਰਨ ਲਈ ਕਿਸੇ ਤਰ੍ਹਾਂ ਦੀ ਪ੍ਰੇਰਣਾ ਨਾਲ। ਇਸ ਉਮਰ ਲਈ ਅਸੀਂ Gospels ਜਾਂ Acts ਬਾਰੇ ਕੋਰਸਾਂ ਦੀ ਸਿਫਾਰਸ਼ ਕਰਦੇ ਹਾਂ।
- ਵਿਆਹੁਤਾ ਜੋੜਿਆਂ ਅਤੇ ਵੱਡੇ ਬੱਚਿਆਂ ਵਾਲੇ ਪਰਿਵਾਰ ਇਕੱਠੇ ਕੋਰਸ ਕਰ ਸਕਦੇ ਹਨ ਅਤੇ ਅਧਿਐਨ ਅਤੇ ਵਿਚਾਰ-ਵਟਾਂਦਰੇ ਲਈ ਅਕਸਰ ਇਕੱਠੇ ਆ ਸਕਦੇ ਹਨ।
- ਇਸ ਨੂੰ ਸਥਾਨਕ ਅੰਜੀਲਵਾਦ ਲਈ ਸੰਪਰਕ ਬਿੰਦੂ ਵੱਜੋਂ ਵਰਤੋ। ਕਈ ਵਾਰੀ ਲੋਕ “ਅਧਿਐਨ ਸਮੂਹ” ਦਾ ਹਿੱਸਾ ਬਣਨਾ ਪਸੰਦ ਕਰਨਗੇ ਜੋ ਉਂਝ ਸ਼ੁਰੂ ਵਿੱਚ ਬਾਈਬਲ ਦੇ ਨਿੱਜੀ ਅਧਿਐਨ ਵਿੱਚ ਜਾਂ ਕਿਸੇ ਖਾਸ ਪ੍ਰਾਰਥਨਾ ਰਸਮ ਵਿੱਚ ਦਿਲਚਸਪੀ ਨਹੀਂ ਦਿਖਾਉਣਗੇ। ਇਸ ਤਰੀਕੇ ਨਾਲ, ਉਹ ਕੋਰਸਾਂ ਵਿੱਚ ਪੜ੍ਹਾਈਆਂ ਜਾਂਦੀਆਂ ਗੱਲਾਂ ਨੂੰ ਸਿੱਖਣਗੇ, ਮੀਟਿੰਗਾਂ ਦੌਰਾਨ ਵਿਚਾਰ-ਵਟਾਂਦਰਿਆਂ ਵਿੱਚ ਸ਼ਾਮਲ ਹੋਣਗੇ, ਅਤੇ ਹੋਰਨਾਂ ਲੋਕਾਂ ਨਾਲ ਮੇਲ-ਜੋਲ ਵਧਾਉਣਗੇ, ਜੋ ਅਗਲੇਰੇ ਅਧਿਐਨ ਵੱਲ ਲਿਜਾ ਸਕਦੇ ਹਨ। ਭਾਈਚਾਰੇ ਤੋਂ ਉਹਨਾਂ ਲੋਕਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕਰੋ ਜਿਹਨਾਂ ਦੀ ਬਾਈਬਲ ਦੇ ਗਹਿਰਾਈ ਵਾਲੇ ਕੋਰਸਾਂ ਵਿੱਚ ਦਿਲਚਸਪੀ ਹੋਵੇਗੀ। ਉਹਨਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਜਨਤਕ ਸਥਾਨਾਂ ਵਰਗੀਆਂ “ਨਿਰਪੱਖ” ਥਾਂਵਾਂ ‘ਤੇ ਆਪਣੀਆਂ ਮੀਟਿੰਗਾਂ ਕਰਨ ਬਾਰੇ ਵਿਚਾਰ ਕਰੋ ਜੋ ਹੋ ਸਕਦਾ ਹੈ ਕਿਸੇ ਖਾਸ ਚਰਚ ਦੀ ਇਮਾਰਤ ਵਿੱਚ ਆਉਣ ਤੋਂ ਝਿਜਕਦੇ ਹੋਣ।
- ਇਹਨਾਂ ਕੋਰਸਾਂ ਦੀ ਮਿਸ਼ਨ ਖੇਤਰ ਵਿੱਚ ਬਿਹਤਰੀਨ ਵਰਤੋਂ ਕੀਤੀ ਜਾ ਸਕਦੀ ਹੈ। ਅਕਸਰ ਧਾਰਮਿਕ ਸਿਖਲਾਈ ਨਾਕਾਫੀ ਹੁੰਦੀ ਹੈ ਜਾਂ ਬਹੁਤੀਆਂ ਥਾਂਵਾਂ ‘ਤੇ ਉਪਲਬਧ ਨਹੀਂ ਹੁੰਦੀ, ਪਰ ਇਹ ਪ੍ਰੋਗਰਾਮ ਦੁਨੀਆਂ ਭਰ ਵਿੱਚ 23 ਭਾਸ਼ਾਵਾਂ ਵਿੱਚ ਉਪਲਬਧ ਹੈ। ਨੌਜਵਾਨ ਸ਼ਰਧਾਲੂਆਂ ਨੂੰ ਬਾਇਬਲ ਦੇ ਉਸ ਗਹਿਰਾਈ ਵਾਲੇ ਅਧਿਐਨ ਤੋਂ ਬਹੁਤ ਫਾਇਦਾ ਹੋਵੇਗਾ ਜੋ ਸਾਡੇ ਕੋਰਸ ਮੁਹੱਈਆ ਕਰਦੇ ਹਨ। ਸਥਾਨਕ ਸਕੂਲ ਸਥਾਪਿਤ ਕਰਨ ਨਾਲ ਖਾਸ ਤੌਰ ‘ਤੇ ਉਹਨਾਂ ਨੂੰ ਅਧਿਐਨ ਦੀਆਂ ਚੰਗੀਆਂ ਆਦਤਾਂ ਪੈਦਾ ਕਰਨ ਵਾਸਤੇ ਪ੍ਰੇਰਿਤ ਕਰਨ ਵਿੱਚ ਮਦਦ ਮਿਲੇਗੀ। ਜਿਹਨਾਂ ਮਿਸ਼ਨਰੀਆਂ ਦੀ ਤੁਸੀਂ ਸਹਾਇਤਾ ਕਰਦੇ ਹੋ ਉਹਨਾਂ ਨੂੰ ਇਸ ਪ੍ਰੋਗਰਾਮ ਬਾਰੇ ਦੱਸਣਾ ਯਕੀਨੀ ਬਣਾਓ!
- ਸਾਡੇ ਕੋਰਸਾਂ ਨੂੰ ਹੋਰਨਾਂ ਪ੍ਰੋਗਰਾਮਾਂ ਦੇ ਅਨੁਪੂਰਕ ਬਣਾਉਣ ਲਈ ਪਾਠਕ੍ਰਮ ਵੱਜੋਂ ਵੀ ਵਰਤਿਆ ਜਾ ਸਕਦਾ ਹੈ। ਮਿਸਾਲ ਲਈ, ਵਿਦੇਸ਼ੀ ਮੁਲਕ ਵਿੱਚ ਉਪਦੇਸ਼ਕ ਸਿਖਲਾਈ ਪ੍ਰੋਗਰਾਮ ਇਹ ਮੰਗ ਕਰ ਸਕਦਾ ਹੈ ਕਿ ਉਹਨਾਂ ਦੇ ਵਿਦਿਆਰਥੀਆਂ ਉਸ ਪ੍ਰੋਗਰਾਮ ਵਿੱਚ ਸਮੁੱਚੀ ਪੜ੍ਹਾਈ ਦੇ ਤਜਰਬੇ ਨੂੰ ਪੂਰਾ ਕਰਨ ਲਈ ਸਾਡੇ ਕੋਰਸਾਂ ਦਾ ਕੁਝ ਹਿੱਸਾ ਪੂਰਾ ਕਰਨ।
ਮੈਂ ਸ਼ੁਰੂਆਤ ਕਿਵੇਂ ਕਰਾਂ?
ਸਮੂਹ ਦੇ “ਡੀਨ” ਵੱਜੋਂ ਸੇਵਾ ਨਿਭਾਉਣ ਲਈ ਅਜਿਹੇ ਕਿਸੇ ਵਿਅਕਤੀ ਦੀ ਭਾਲ ਕਰੋ (ਸ਼ਾਇਦ ਤੁਸੀਂ ਖੁਦ) ਜੋ Through the Scriptures ਨਾਲ ਬਾਈਬਲ ਦੇ ਅਧਿਐਨ ਬਾਰੇ ਸੰਗਠਿਤ, ਪ੍ਰੇਰਿਤ, ਅਤੇ ਰੋਮਾਂਚਤ ਹੋਵੇ। ਡੀਨ ਦੇ ਚਾਰ ਕੰਮ ਹੁੰਦੇ ਹਨ:
- ਸਮੂਹ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਭਰਤੀ ਕਰਨਾ।
- ਸਮੂਹ ਮੀਟਿੰਗਾਂ ਦਾ ਆਯੋਜਨ ਕਰਨਾ।
- ਸਮੂਹ ਨੂੰ ਕੰਮ ‘ਤੇ ਬਣੇ ਰਹਿਣ ਲਈ ਪ੍ਰੇਰਿਤ ਕਰਨਾ।
- ਜਦੋਂ ਲੋੜ ਪੈਂਦੀ ਹੈ ਤਾਂ ਸਮੂਹ ਮੈਂਬਰਾਂ ਦੀ ਕੋਰਸਾਂ ਵਿੱਚ ਮਦਦ ਕਰਨੀ, ਜਿਵੇਂ ਕਿ ਕੰਪਿਊਟਰ ਦੀ ਵਰਤੋਂ ਕਰਨ, ThroughTheScriptures.com ‘ਤੇ ਖਾਤਾ ਬਣਾਉਣ, ਜਾਂ ਹੋਰ ਔਨਲਾਈਨ ਕੰਮਾਂ ਵਿੱਚ ਮਦਦ ਕਰਨੀ।
ਮੈਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਕਿਵੇਂ ਸ਼ਾਮਲ ਕਰਾਂ?
ਲੋਕਾਂ ਨੂੰ ਦੱਸਣ ਲਈ ਪ੍ਰਚਾਰ ਕਰੋ। ਸਭਾ ਵਿੱਚ ਐਲਾਨ ਕਰੋ ਅਤੇ ਘੋਸ਼ਣਾਵਾਂ ਨੂੰ ਚਰਚ ਬੁਲੇਟਨਾਂ, ਪਾਵਰਪੁਆਇੰਟ ਘੋਸ਼ਣਾਵਾਂ, ਅਤੇ ਆਪਣੀ ਚਰਚ ਦੀ ਵੈਬਸਾਈਟ ‘ਤੇ ਲਗਾਓ। ਲੋਕਾਂ ਨੂੰ ਸ਼ਾਮਲ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਉਹਨਾਂ ਲੋਕਾਂ ਨਾਲ ਵਿਅਕਤੀਗਤ ਤੌਰ ‘ਤੇ ਗੱਲਬਾਤ ਕਰੋ ਜੋ ਸੰਭਾਵੀ ਤੌਰ ‘ਤੇ ਦਿਲਚਸਪੀ ਰੱਖਦੇ ਹੋਣਗੇ।
ਹੋਰਨਾਂ ਧਾਰਮਿਕ-ਸਭਾਵਾਂ ਤੱਕ ਵੀ ਪਹੁੰਚ ਕਰੋ। ਜੇ ਸੰਭਵ ਹੋਵੇ, ਤਾਂ ਹਰੇਕ ਧਾਰਮਿਕ-ਸਭਾ ਵਿੱਚ ਕਿਸੇ ਅਜਿਹੇ ਵਿਅਕਤੀ ਦੀ ਭਾਲ ਕਰੋ ਜੋ ਆਪਣੀ ਧਾਰਮਿਕ-ਸਭਾ ਵਿੱਚ ਸੰਦੇਸ਼ ਫੈਲਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਪ੍ਰੇਰਿਤ ਹੋਵੇਗਾ। ਤੁਸੀਂ ਚਰਚ ਤੋਂ ਬਾਹਰ ਲੋਕਾਂ ਨੂੰ ਸੱਦਾ ਦੇਣ ਬਾਰੇ ਵੀ ਇੱਛੁਕ ਹੋ ਸਕਦੇ ਹੋ। ਅਜਿਹੇ ਬਹੁਤ ਲੋਕ ਹਨ ਜਿਹਨਾਂ ਦੀ ਇਸ ਤਰ੍ਹਾਂ ਦੇ ਬਾਈਬਲ ਅਧਿਐਨ ਵਿੱਚ ਦਿਲਚਸਪੀ ਹੋਵੇਗੀ ਜੋ ਲੌਰਡਜ਼ ਚਰਚ ਦੇ ਮੈਂਬਰ ਨਹੀਂ ਹੁੰਦੇ, ਅਤੇ ਇਹ ਉਹਨਾਂ ਨੂੰ ਤੁਹਾਡੇ ਨਾਲ ਸੁਵਿਧਾਜਨਕ ਢੰਗ ਨਾਲ ਬਾਈਬਲ ਦਾ ਅਧਿਐਨ ਕਰਵਾਉਣ ਦਾ ਬਿਲਕੁਲ ਸਹੀ ਮੌਕਾ ਹੋ ਸਕਦਾ ਹੈ।
ਚਰਚ ਦੇ ਕਿਸੇ ਇੱਕ ਬਜ਼ੁਰਗ ਦੀ ਭਾਲ ਕਰੋ ਜੋ ਖਾਸ ਤੌਰ ‘ਤੇ ਬਾਈਬਲ ਦੇ ਅਧਿਐਨ ਵਿੱਚ ਦਿਲਚਸਪੀ ਦਿਖਾਉਂਦਾ ਹੈ, ਅਤੇ ਉਸ ਨੂੰ ਆਪਣੇ ਲਈ ਇੱਕ ਕੋਰਸ ਕਰਨ ਅਜ਼ਮਾਉਣ ਦਾ ਸੱਦਾ ਦਿਓ। ਜੇ ਉਹ ਇੱਕ ਕੋਰਸ ਪੂਰਾ ਕਰ ਲੈਂਦਾ ਹੈ, ਤਾਂ ਸਕੂਲ ਨੂੰ ਸਥਾਪਿਤ ਕਰਨ ਵਿੱਚ ਸ਼ਾਇਦ ਉਹ ਤੁਹਾਡੇ ਸਭ ਤੋਂ ਵੱਡੇ ਸਮਰਥਕਾਂ ਵਿੱਚੋਂ ਇੱਕ ਬਣੇਗਾ।
ਇੱਕ ਧਾਰਮਿਕ-ਸਭਾ ਆਪਣੇ ਮੈਂਬਰਾਂ ਵਿੱਚੋਂ ਉਹਨਾਂ ਕੁਝ ਲੋਕਾਂ ਲਈ ਜਾਂ ਸਾਰਿਆਂ ਲਈ, ਜੋ ਭਾਗ ਲੈਣ ਦੇ ਇੱਛੁਕ ਹੁੰਦੇ ਹਨ, ਪਹਿਲੇ ਕੋਰਸ ਲਈ ਭੁਗਤਾਨ ਕਰਨ ਦੀ ਪੇਸ਼ਕਸ਼ ਕਰ ਸਕਦੀ ਹੈ। ਇਹ ਉਹਨਾਂ ਲੋਕਾਂ ਲਈ ਸੰਭਾਵੀ ਰੁਕਾਵਟ ਨੂੰ ਖਤਮ ਕਰ ਸਕਦਾ ਹੈ ਜਿਹਨਾਂ ‘ਤੇ ਵਿੱਤੀ ਬੋਝ ਹੁੰਦਾ ਹੈ। ਧਾਰਮਿਕ-ਸਭਾ ਉਹਨਾਂ ਲੋਕਾਂ ਲਈ ਕੋਰਸਾਂ ਵਾਸਤੇ ਭੁਗਤਾਨ ਕਰਨਾ ਵੀ ਜਾਰੀ ਰੱਖ ਸਕਦੀ ਹੈ ਜੋ ਇੱਕ ਖਾਸ ਗ੍ਰੇਡ ਨਾਲ ਹਰੇਕ ਕੋਰਸ ਪਾਸ ਕਰਦੇ ਹਨ, ਜੋ ਕਿ ਬਾਈਬਲ ਅਧਿਐਨ ਵਿੱਚ ਨਿਰੰਤਰ ਮਿਹਨਤ ਕਰਨ ਨੂੰ ਪ੍ਰੇਰਿਤ ਕਰੇਗੀ।
ਜਦੋਂ ਮੈਂ ਉਹਨਾਂ ਲੋਕਾਂ ਨੂੰ ਲੱਭ ਲੈਂਦਾ/ਲੈਂਦੀ ਹਾਂ ਜਿਹਨਾਂ ਦੀ ਦਿਲਚਸਪੀ ਹੁੰਦੀ ਹੈ, ਤਾਂ ਫੇਰ ਅਸੀਂ ਕੀ ਕਰੀਏ?
ਇਸ ਬਾਰੇ ਸਹਿਮਤੀ ਬਣਾਓ ਕਿ TTS ਕੋਰਸਾਂ ਵਿੱਚੋਂ ਕਿਹੜੇ ਕੋਰਸ ਨੂੰ ਸਮੂਹ ਇਕੱਠਿਆਂ ਕਰੇਗਾ, ਅਤੇ ਇੱਕ ਖਾਸ ਦਿਨ ਦਾ ਇੰਤਜ਼ਾਮ ਕਰੋ ਜਿਸ ਦਿਨ ਹਰੇਕ ਵਿਅਕਤੀ ਕੋਰਸ ਦੀ ਸ਼ੁਰੂਆਤ ਕਰੇਗਾ ਤਾਂ ਜੋ ਤੁਸੀਂ ਇਕੱਠੇ ਅਧਿਐਨ ਕਰ ਸਕੋਗੇ। ਇਹ ਦੱਸਣਾ ਯਕੀਨੀ ਬਣਾਓ ਕਿ ਕਿਵੇਂ ਸਾਈਨ-ਅੱਪ ਕਰਨਾ ਹੈ ਅਤੇ ਉਹਨਾਂ ਕਿਸੇ ਵੀ ਲੋਕਾਂ ਦੀ ਮਦਦ ਕਰੋ ਜਿਹਨਾਂ ਨੂੰ ਮੁਸ਼ਕਿਲ ਹੋ ਸਕਦੀ ਹੈ।
ਹਫਤਾਵਾਰੀ ਮੀਟਿੰਗ ਕਰਵਾਉਣ ਦਾ ਇੰਤਜ਼ਾਮ ਕਰੋ। ਕੁਝ ਸਮੂਹ ਚਰਚ ਦੀ ਪ੍ਰਾਰਥਨਾ ਰਸਮ ਤੋਂ ਇੱਕ ਘੰਟਾ ਪਹਿਲਾਂ ਮਿਲਣ ਦੀ ਚੋਣ ਕਰਦੇ ਹਨ। ਦੂਜੇ ਸਮੂਹ ਵੀਕਨਾਈਟ ਜਾਂ ਕਿਸੇ ਹੋਰ ਸਮੇਂ ਦੀ ਚੋਣ ਕਰਦੇ ਹਨ। ਅਜਿਹੇ ਸਮੇਂ ਦੀ ਭਾਲ ਕਰਨ ਦੀ ਕੋਸ਼ਿਸ਼ ਕਰੋ ਜੋ ਭਾਗ ਲੈਣ ਵਾਲੇ ਲੋਕਾਂ ਲਈ ਸਭ ਤੋਂ ਵੱਧ ਢੁਕਵਾਂ ਹੋਵੇ। ਜਗ੍ਹਾ ਲਈ ਵੀ ਇਹੀ ਗੱਲ ਲਾਗੂ ਹੁੰਦੀ ਹੈ: ਕੁਝ ਲੋਕ ਚਰਚ ਦੀ ਇਮਾਰਤ ਵਿੱਚ ਮਿਲਣਾ ਚਾਹੁੰਦੇ ਹਨ, ਜਦਕਿ ਹੋਰ ਲੋਕ ਮੈਂਬਰਾਂ ਦੇ ਘਰਾਂ ਜਾਂ ਕਿਸੇ ਹੋਰ ਥਾਂ ‘ਤੇ ਮਿਲਣਾ ਚਾਹੁੰਦੇ ਹਨ।
ਹਫਤਾਵਾਰੀ ਮੀਟਿੰਗਾਂ ਵਿੱਚ ਅਸੀਂ ਕੀ ਕਰੀਏ?
ਸਮੁੱਚਾ ਟੀਚਾ ਕੋਰਸਾਂ ਦਾ ਅਧਿਐਨ ਕਰਨ ਲਈ ਸਹਾਇਤਾ ਕਰਨਾ ਅਤੇ ਉਤਸ਼ਾਹਿਤ ਕਰਨਾ ਹੈ। ਤੁਹਾਨੂੰ ਟੈਸਟਾਂ ਦੀ ਤਿਆਰੀ ਕਰਨ ਲਈ ਅਧਿਐਨ ਗਾਈਡਾਂ ਦੀ ਘੋਖ ਕਰਨੀ ਚਾਹੀਦੀ ਹੈ, ਉਹਨਾਂ ਵਿਸ਼ਿਆਂ ਨੂੰ ਸਮਝਣ ਲਈ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜੋ ਸਮਝਣ ਵਿੱਚ ਹੋ ਸਕਦਾ ਹੈ ਕਿ ਮੁਸ਼ਕਿਲ ਰਹੇ ਹੋਣ।
ਜ਼ਿਆਦਾਤਰ ਸਮੂਹ ਧਾਰਮਿਕ ਸੰਦੇਸ਼ ਨੂੰ ਸ਼ਾਮਲ ਕਰਨ ਲਈ ਇਸ ਸਮੇਂ ਦੀ ਇਕੱਠੇ ਵਰਤੋਂ ਕਰਦੇ ਹਨ, ਆਦਰਸ਼ਕ ਰੂਪ ਵਿੱਚ ਇਹ ਉਸ ਤੋਂ ਲਿਆ ਜਾਂਦਾ ਹੈ ਜੋ ਸਮੂਹ ਨੇ ਉਸ ਹਫਤੇ ਕੋਰਸ ਤੋਂ ਅਧਿਐਨ ਕੀਤਾ ਹੁੰਦਾ ਹੈ। ਵੱਖ-ਵੱਖ ਲੋਕ ਹਰੇਕ ਹਫਤੇ ਵਾਰੋ-ਵਾਰੀ ਧਾਰਮਿਕ ਸੰਦੇਸ਼ ਪੇਸ਼ ਕਰ ਸਕਦੇ ਹਨ।
ਤੁਹਾਡੀਆਂ ਹਫਤਾਵਾਰੀ ਮੀਟਿੰਗਾਂ ਲਈ ਸਭ ਤੋਂ ਅਹਿਮ ਕਾਰਨਾਂ ਵਿੱਚੋਂ ਇੱਕ ਕਾਰਨ ਮੇਲ-ਜੋਲ ਅਤੇ ਸਹਿਚਾਰ ਨੂੰ ਉਤਸ਼ਾਹਿਤ ਕਰਨਾ ਹੈ, ਇਸ ਲਈ ਤੁਸੀਂ ਕਦੇ-ਕਦਾਈਂ ਹੋਰ ਗਤੀਵਿਧੀਆਂ ਵੀ ਸ਼ਾਮਲ ਕਰਨਾ ਚਾਹ ਸਕਦੇ ਹੋ, ਜਿਵੇਂ ਕੌਫੀ, ਸਨੈਕ,ਜਾਂ ਸ਼ਾਇਦ ਕੋਰਸ ਦੇ ਮੁਕੰਮਲ ਹੋਣ ਤੋਂ ਬਾਅਦ ਜਸ਼ਨ ਲਈ ਭੋਜਨ ਸ਼ਾਮਲ ਹੋ ਸਕਦਾ ਹੈ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਇਹਨਾਂ ਵਾਧੂ ਚੀਜ਼ਾਂ ਲਈ ਇੰਤਜ਼ਾਮ ਤੁਹਾਡੀ ਮੀਟਿੰਗ ਦੇ ਮੁਢਲੇ ਉਦੇਸ਼ ਤੋਂ ਧਿਆਨ ਪਰ੍ਹਾਂ ਨਾ ਕਰਨ ਜਾਂ ਉਸ ਹੱਦ ਤੱਕ ਚੁਣੌਤੀਪੂਰਨ ਨਾ ਬਣਨ ਜਿੱਥੇ ਲੋਕ ਛੱਡ ਕੇ ਜਾਣ ਲੱਗਦੇ ਹਨ।
ਇਹ ਵਿਚਾਰ ਮਹਿਜ਼ ਸੁਝਾਅ ਹਨ। ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਹੈ ਕਿ ਅਸੀਂ ਮੂਲ ਸਮੱਗਰੀ ਮੁਹੱਈਆ ਕਰਦੇ ਹਾਂ ਜਦਕਿ ਤੁਸੀਂ ਸਥਾਨਕ ਸਕੂਲ ਨੂੰ ਆਪਣੀਆਂ ਲੋੜਾਂ ਮੁਤਾਬਕ ਮੁਆਫਕ ਬਣਾ ਸਕਦੇ ਹੋ।
ਕੀ ਸਾਡੇ ਵਿਚਾਰਾਂ ਵਿੱਚੋਂ ਕੋਈ ਜਾਂ ਤੁਹਾਡੇ ਆਪਣੇ ਵਿਚਾਰਾਂ ਵਿੱਚੋਂ ਕੋਈ ਖਾਸ ਤੌਰ ‘ਤੇ ਸਫਲ ਰਿਹਾ ਹੈ। ਅਸੀਂ ਇਸ ਬਾਰੇ ਸੁਣਨਾ ਪਸੰਦ ਕਰਾਂਗੇ! ਕਿਰਪਾ ਕਰਕੇ ਸਾਨੂੰ ਸਾਡੇ ਫੀਡਬੈਕ ਪੰਨੇ ਰਾਹੀਂ ਦੱਸੋ।