ਸਾਡੇ ਸਕੂਲ ਵਿੱਚ ਜੀ ਆਇਆਂ ਨੂੰ

ਤੁਹਾਨੂੰ ਇੱਥੇ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਅਤੇ ਅਸੀਂ ThroughTheScriptures.com ‘ਤੇ ਤੁਹਾਡਾ ਸੁਆਗਤ ਕਰਦੇ ਹਾਂ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਲਈ ਇਹ ਸਫਰ ਦਿਲਚਸਪ, ਜਾਣਕਾਰੀ ਭਰਪੂਰ, ਅਤੇ ਸੰਤੁਸ਼ਟੀ ਦੇਣ ਵਾਲਾ ਹੋਵੇਗਾ। ਮੈਥਿਊ 28 ਵਿੱਚ, ਯਿਸੂ ਆਪਣੇ ਸ਼ਾਗਿਰਦਾਂ ਨੂੰ ਕਹਿੰਦੇ ਹਨ, “ਇਸ ਲਈ ਜਾਓ ਅਤੇ ਸਾਰੇ ਰਾਸ਼ਟਰਾਂ ਦੇ ਸ਼ਾਗਿਰਦ ਬਣਾਓ, ਪਿਤਾ ਅਤੇ ਬੇਟੇ ਅਤੇ ਪਵਿੱਤਰ ਆਤਮਾ ਦੇ ਨਾਮ ‘ਤੇ ਉਹਨਾਂ ਨੂੰ ਬਪਤਿਸਮਾ ਦਿਓ।” ਜਾਣ ਦਾ ਆਦੇਸ਼ ਕਈ ਤਰੀਕਿਆਂ ਨਾਲ ਪੂਰਾ ਕੀਤਾ ਗਿਆ ਹੈ। ਸ਼ੁਰੂ ਵਿੱਚ, ਜਾਣ ਦਾ ਆਦੇਸ਼ ਬਸ ਪੈਦਲ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਜਾਣ ਅਤੇ ਸੁਨੇਹਾ ਪਹੁੰਚਾਉਣ ਅਤੇ ਇਸ ਦਾ ਪ੍ਰਚਾਰ ਕਰਨ ਦੁਆਰਾ ਪੂਰਾ ਕੀਤਾ ਗਿਆ ਸੀ। ਬਾਅਦ ਵਿੱਚ, ਕੁਝ ਸਮੁੰਦਰੀ ਜਹਾਜ਼ਾਂ ਦੇ ਦੁਆਰਾ ਸਮੁੰਦਰ ਵਿੱਚ ਗਏ ਅਤੇ ਪ੍ਰਮਾਤਮਾ ਦੇ ਸ਼ਬਦਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਇੱਕ ਤੱਟ ਤੋਂ ਦੂਜੇ ਤੱਟ ‘ਤੇ ਗਏ। ਦੂਜਿਆਂ ਨੇ ਚਿੱਠੀਆਂ ਲਿਖੀਆਂ ਜੋ ਪਹੁੰਚਾਈਆਂ ਗਈਆਂ ਸਨ ਅਤੇ ਸੰਦੇਸ਼ਵਾਹਕ ਦੁਆਰਾ ਸਥਾਨਾਂ ‘ਤੇ ਪੜ੍ਹ ਕੇ ਸੁਣਾਈਆਂ ਗਈਆਂ ਸਨ। ਬਾਅਦ ਦੇ ਸਮੇਂ ਵਿੱਚ, ਅਸੀਂ ਸ਼ਬਦ ਲਿਖੇ ਹਨ—ਬਾਈਬਲ, ਵਿਆਖਿਆ, ਅਤੇ ਬਾਈਬਲ ਸਬੰਧੀ ਹੋਰ ਸਮੱਗਰੀ ਨੂੰ ਦੁਨੀਆਂ ਭਰ ਦੇ ਲੋਕਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਉਹ ਯਿਸੂ ਬਾਰੇ ਜਾਣ ਸਕਣ। ਅੱਜ, ਅਸੀਂ ਔਨਲਾਈਨ ਬਾਈਬਲ ਅਧਿਐਨ ਦੇ ਮਾਧਿਅਮ ਨਾਲ ਹਰ ਜਗ੍ਹਾ ‘ਤੇ ਲੋਕਾਂ ਦੇ ਘਰਾਂ ਅਤੇ ਦਿਲਾਂ ਤਕ ਪਹੁੰਚ ਸਕਦੇ ਹਾਂ।

ThroughTheScriptures.com ਬਾਈਬਲ ਦੇ ਪ੍ਰਸਿੱਧ ਵਿਦਵਾਨਾਂ ਦੁਆਰਾ ਤਿਆਰ ਕੀਤੀ ਗਈ ਬਾਈਬਲ ਅਧਿਐਨ ਸਮੱਗਰੀ ਪੇਸ਼ ਕਰਦੀ ਹੈ। ਇਹ ਬਾਈਬਲ ਦੀ ਹਰੇਕ ਕਿਤਾਬ, ਨਵੀਂ ਟੈਸਟਾਮੇਂਟ ਅਤੇ ਪੁਰਾਣੀ ਟੈਸਟਾਮੇਂਟ, ਦਾ ਅਧਿਐਨ ਕਰਨ ਦਾ ਸਪੱਸ਼ਟ ਅਤੇ ਤਰਕ ਪੂਰਨ ਤਰੀਕਾ ਪੇਸ਼ ਕਰਦੀ ਹੈ। ਇਹ ਇਸ ਮਾਮਲੇ ਵਿੱਚ ਵਿਲੱਖਣ ਹੈ ਕਿ ਇਹ ਤੇਈ ਵੱਖ-ਵੱਖ ਭਾਸ਼ਾਵਾਂ ਵਿੱਚ ਪੇਸ਼ ਕੀਤਾ ਗਿਆ ਬਾਈਬਲ ਦਾ ਡੂੰਘਾ ਅਧਿਐਨ ਹੈ। ThroughTheScriptures.com ਸ਼ਾਨਦਾਰ ਮੁੱਲ ਪੇਸ਼ ਕਰਦੀ ਹੈ। ਛੋਟੀ ਜਿਹੀ ਰਜਿਸਟ੍ਰੇਸ਼ਨ ਫੀਸ ਨਾਲ, ਤੁਹਾਨੂੰ ਸਬੰਧਤ ਬਾਈਬਲ ਅਧਿਐਨ ਸਮੱਗਰੀ, ਉਸ ਸਮੱਗਰੀ ਬਾਰੇ ਮਾਹਰਾਂ ਦੀਆਂ ਟਿੱਪਣੀਆਂ, ਸਵੈ ਮੁਲਾਂਕਣ ਅਭਿਆਸ ਤਾਂ ਜੋ ਤੁਸੀਂ ਜਾਣ ਸਕੋ ਕਿ ਤੁਸੀਂ ਉਸ ਸਮੱਗਰੀ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਸਿੱਖ ਰਹੇ ਹੋ, ਅਤੇ ਕੋਰਸਾਂ ਦੇ ਹਰੇਕ ਸਮੂਹ ਤੋਂ ਬਾਅਦ ਇੱਕ ਸਰਟੀਫਿਕੇਟ ਮਿਲਦਾ ਹੈ। ਫੇਰ ਸਮਾਪਤੀ ‘ਤੇ, ਤੁਹਾਡੇ ਕੋਲ ਬਾਈਬਲ ਦੀ ਇੱਕ ਬਹੁਮੁੱਲੀ ਹਵਾਲਾ ਲਾਇਬ੍ਰੇਰੀ ਹੁੰਦੀ ਹੈ। ਪਰ ਉਸ ਤੋਂ ਵੀ ਵੱਧ ਕੇ, ਪ੍ਰਮਾਤਮਾ ਦੇ ਸ਼ਬਦਾਂ ਨੂੰ ਸਿੱਖਣ ਦੇ ਇਲਾਵਾ, ThroughTheScriptures.com ਤੁਹਾਨੂੰ ਪ੍ਰਮਾਤਮਾ ਦੇ ਸ਼ਬਦਾਂ ਨਾਲ ਜਿਉਣ, ਪ੍ਰਮਾਤਮਾ ਦੀ ਸੱਚਾਈ ਵਿੱਚ ਜਿਉਣ, ਅਤੇ ਪ੍ਰਮਾਤਮਾ ਦੀ ਬਖ਼ਸ਼ਿਸ਼ ਨਾਲ ਜਿਉਣ ਲਈ ਉਤਸ਼ਾਹਿਤ ਕਰੇਗੀ। ਇਹ ਕਰ ਕੇ, ਪ੍ਰਮਾਤਮਾ ਨੇ ਇੱਥੇ ਇਸ ਧਰਤੀ ‘ਤੇ ਇੱਕ ਭਰਪੂਰ ਅਤੇ ਸੰਤੁਸ਼ਟ ਜ਼ਿੰਦਗੀ ਅਤੇ ਇੱਥੇ ਸਾਡਾ ਸਮਾਂ ਸਮਾਪਤ ਹੋਣ ਤੋਂ ਬਾਅਦ ਸੁਰਗ ਵਿੱਚ ਇੱਕ ਸਦੀਵੀ ਜ਼ਿੰਦਗੀ ਦਾ ਵਾਅਦਾ ਕੀਤਾ ਹੈ। ਤੁਹਾਨੂੰ ThroughTheScriptures.com ‘ਤੇ ਦੇਖ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ, ਅਤੇ ਇਸ ਸਫਰ ਵਿੱਚ ਤੁਹਾਡੇ ਲਈ ਪ੍ਰਮਾਤਮਾ ਦੀ ਮਿਹਰ ਦੀ ਕਾਮਨਾ ਕਰਦੇ ਹਾਂ।

  • ਨਿੱਜੀ ਚੋਣ
  • ਨਿੱਜੀ ਚੋਣ
  • ਕਿਸੇ ਵੀ ਸਮੇਂ, ਕੋਈ ਵੀ ਕਿਤਾਬ ਚੁਣੋ! ਸਾਡੇ ਵੱਖ-ਵੱਖ ਕੋਰਸ ਬਾਈਬਲ ਦੀ ਕਿਸੇ ਖਾਸ ਕਿਤਾਬ ਵਿੱਚ ਗਹਿਰਾਈ ਤੱਕ ਜਾਣ ਦਾ ਬਿਲਕੁਲ ਸਹੀ ਮੌਕਾ ਦਿੰਦੇ ਹਨ ਜਿਸ ਨੇ ਤੁਹਾਡੇ ਵਿੱਚ ਦਿਲਚਸਪੀ ਪੈਦਾ ਕੀਤੀ ਹੈ।
  • ਸਮੈਸਟਰ ਅਧਿਐਨ
  • ਸਮੈਸਟਰ ਅਧਿਐਨ
  • ਸਮੁੱਚੇ ਧਾਰਮਿਕ-ਗ੍ਰੰਥਾਂ ਦਾ ਅਧਿਐਨ ਕਰੋ, ਸ਼ੁਰੂ ਤੋਂ ਲੈ ਕੇ ਆਖਰ ਤੱਕ। ਸਾਡਾ ਸਕੂਲ ਆਰਡਰ ਕੀਤੇ ਕੋਰਸਾਂ ਨਾਲ ਵਿਦਿਆਰਥੀਆਂ ਨੂੰ ਸਿੱਖਣ ਲਈ ਆਦਰਸ਼ ਮੰਚ ਦਿੰਦਾ ਹੈ ਜੋ ਬਾਈਬਲ ਦੀ ਹਰੇਕ ਕਿਤਾਬ ਦਾ ਸਮੁੱਚਾ ਵਿਸ਼ਲੇਸ਼ਣ ਮੁਹੱਈਆ ਕਰਦਾ ਹੈ।
  • ਕੋਈ ਸਕੂਲ ਕਿਵੇਂ ਸ਼ੁਰੂ ਕਰਨਾ ਹੈ।
  • ਕੋਈ ਸਕੂਲ ਕਿਵੇਂ ਸ਼ੁਰੂ ਕਰਨਾ ਹੈ।
  • ਦੂਜਿਆਂ ਨਾਲ ਮਿਲ ਕੇ ਬਾਈਬਲ ਦਾ ਅਧਿਐਨ ਕਰਨਾ ਚਾਹੁੰਦੇ ਹੋ? ਇੱਕ ਗਰੁੱਪ ਨੂੰ ਇੱਕਠਾ ਕਰੋ ਅਤੇ ਬਾਇਬਲ ਸਬੰਧੀ ਆਪਣੀ ਸਮਝ ਵਿੱਚ ਇਕੱਠੇ ਮਿਲ ਕੇ ਵਾਧਾ ਕਰਨ ਲਈ ਅਧਿਐਨ ਗਰੁੱਪ ਬਣਾਉਣ ਬਾਰੇ ਸਾਡੇ ਸੁਝਾਆਂ ਅਤੇ ਬਿਹਤਰੀਨ ਵਿਹਾਰਾਂ ਤੋਂ ਸਿੱਖੋ।

Through the Scriptures ਦਾ ਧਿਆਨ ਨਾਲ ਅਧਿਐਨ ਕਰਨਾ

Through the Scriptures ਦਾ ਉਦੇਸ਼ ਹੈ ਬਾਈਬਲ ਦੀ ਪੜ੍ਹਾਈ ਨੂੰ ਦੁਨੀਆ ਭਰ ਵਿੱਚ ਹਰੇਕ ਲਈ ਉਪਲਬਧ ਕਰਵਾਉਣਾ। ਹਰ ਕੋਈ ਜੋ ਇਹ ਜਾਣਨਾ ਚਾਹੁੰਦਾ ਹੈ ਕਿ ਬਾਈਬਲ ਵਿੱਚ ਕੀ ਲਿਖਿਆ ਹੈ, ਇਸ ਬਾਰੇ ਸਿੱਖਣ ਦਾ ਹੱਕਦਾਰ ਹੈ। ਸਾਡਾ ਟੀਚਾ ਹੈ ਇਹ ਜਿੰਨਾ ਹੋ ਸਕੇ ਵੱਧ ਤੋਂ ਵੱਧ ਲੋਕਾਂ ਨੂੰ ਇਹ ਮੌਕਾ ਮੁਹੱਈਆ ਕਰਨਾ, ਆਪਣੇ ਕੋਰਸਾਂ ਨੂੰ ਦੁਨੀਆ ਭਰ ਵਿੱਚ 23 ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣਾ। ਇਸ ਕੋਰਸ ਵਿੱਚ ਭਰਤੀ ਕੀਤੇ ਜਾਣ ਤੋਂ ਮਿਲੇ ਹਰੇਕ ਡਾਲਰ ਨੂੰ ਸਿੱਧਾ ਇਸ ਟੀਚੇ ਨੂੰ ਪੂਰਾ ਕਰਨ ਲਈ ਵਰਤਿਆ ਜਾਵੇਗਾ।

ਟੀਟੀਐਸ ਸਕਾਲਰਸ਼ਿਪ ਪ੍ਰੋਗਰਾਮ

ਮੁਫ਼ਤ ਸਕਾਲਰਸ਼ਿਪ ਦਾਖਲੇ ਲਈ ਇੱਥੇ ਕਲਿੱਕ ਕਰੋ
ਨਿੱਜੀ ਅਧਿਐਨ ਜਾਂ ਬਾਈਬਲ ਸਿੱਖਿਆ ਕੇਂਦਰ

ਕੇਵਲ ਅਮਰੀਕਾ ਤੋਂ ਬਾਹਰ