ਸਾਡੇ ਲੇਖਕਾਂ ਬਾਰੇ


ਐਡੀ ਕਲੋਅਰ (Eddie Cloer)

ਐਡੀ ਕਲੋਅਰ ਨੇ ਸਰਸੀ, ਅਰਕੰਸਾਸ ਵਿੱਚ ਹਾਰਡਿੰਗ ਯੂਨੀਵਰਸਿਟੀ; ਓਕਲਾਹੋਮਾ ਸਿਟੀ ਵਿੱਚ ਓਕਲਾਹਾਮਾ ਕ੍ਰਿਸ਼ਚੀਅਨ ਯੂਨੀਵਰਸਿਟੀ; ਅਤੇ ਮੈਂਫਿਸ, ਟੇਨੇਸੀ ਵਿੱਚ ਹਾਰਡਿੰਗ ਯੂਨੀਵਰਸਿਟੀ ਗ੍ਰੈਜੁਏਟ ਸਕੂਲ ਆਫ ਰਿਲੀਜਨ ਵਿੱਚ ਪੜ੍ਹਾਈ ਕੀਤੀ। ਉਹਨਾਂ ਕੋਲ B.A., M.Th. ਅਤੇ D.Min. ਦੀਆਂ ਡਿਗਰੀਆਂ ਹਨ। ਉਹਨਾਂ ਦਾ ਖੋਜ-ਪ੍ਰਬੰਧ ਇੰਜੀਲ ਦੇ ਪ੍ਰਚਾਰ ਤੇ ਕੇਂਦਰਿਤ ਸੀ। ਉਹਨਾਂ ਨੇ ਪੰਦਰਾਂ ਸਾਲਾਂ ਦੀ ਉਮਰ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਉਹਨਾਂ ਨੇ ਕਲਾਰਕਸਵਿਲੇ, ਹੌਟ ਸਪ੍ਰਿੰਗਸ ਅਤੇ ਬਲਾਈਥੈਵਿਲੀ, ਅਰਕੰਸਾਸ ਵਿੱਚ ਧਾਰਮਿਕ ਸਭਾਵਾਂ ਵਿੱਚ ਭਾਗ ਲੈ ਕੇ, ਚਾਲੀ ਤੋਂ ਵੱਧ ਸਾਲਾਂ ਤੱਕ ਇੰਜੀਲ ਦਾ ਪ੍ਰਚਾਰ ਕੀਤਾ। ਉਹਨਾਂ ਨੇ ਅਮਰੀਕਾ ਅਤੇ ਇੰਗਲੈਂਡ, ਸਿੰਗਾਪੁਰ, ਯੂਕ੍ਰੇਨ ਅਤੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਪੈਂਤੀ ਰਾਜਾਂ ਵਿੱਚ 850 ਤੋਂ ਵੱਧ ਇੰਜੀਲ ਸਭਾਵਾਂ ਵਿੱਚ ਉਪਦੇਸ਼ ਦਿੱਤਾ। ਕਲੋਅਰ ਹਾਰਡਿੰਗ ਯੂਨੀਵਰਸਿਟੀ ਵਿੱਚ ਬਾਈਬਲ ਪੜ੍ਹਾਉਂਦੇ ਹਨ ਅਤੇ ਕਲਾਸਾਂ ਵਿੱਚ ਸਿੱਖਿਆ ਦਿੰਦੇ ਹਨ। 1981 ਤੋਂ ਲੈ ਕੇ, ਕਲੋਅਰ ਨੇ Truth for Today ਨੂੰ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤਾ ਹੈ, ਜੋ ਉਪਦੇਸ਼ਕਾਂ ਅਤੇ ਅਧਿਆਪਕਾਂ ਲਈ ਇੱਕ ਮਾਸਿਕ ਪ੍ਰਕਾਸ਼ਨ ਹੈ। 1990 ਵਿੱਚ, ਵਰਲਡ ਬਾਈਬਲ ਸਕੂਲ ਦੇ ਅਧਿਆਪਕਾਂ ਅਤੇ ਹਾਉਸਟਨ, ਟੈਕਸਾਸ ਵਿੱਚ ਚੈਂਪੀਅੰਸ ਚਰਚ ਆਫ ਕ੍ਰਾਈਸਟ ਦੀ ਸਹਾਇਤਾ ਨਾਲ, ਉਹਨਾਂ ਨੇ Truth for Today ਸ਼ੁਰੂ ਕੀਤੀ। ਇਸਦੇ ਵਿਆਖਿਆਤਮਕ ਅਧਿਐਨ 140 ਤੋਂ ਵੱਧ ਦੇਸ਼ਾਂ ਵਿੱਚ ਲਗਭਗ 40,000 ਉਪਦੇਸ਼ਕਾਂ ਅਤੇ ਅਧਿਆਪਕਾਂ ਦੀ ਸਹਾਇਤਾ ਕਰਦੇ ਹਨ।
ਐਡੀ ਕਲੋਅਰ (Eddie Cloer)

ਸੈਲਰਸ ਐਸ. ਕ੍ਰੇਨ, ਜੂਨੀਅਰ (Sellers S. Crain, Jr.)

ਡਾ. ਸੈਲਰਸ ਐਸ. ਕ੍ਰੋਨ, ਜੂਨੀਅਰ ਨੇ ਪੰਜਾਹ ਸਾਲਾਂ ਤੱਕ ਅਧਿਆਪਨ ਕੀਤਾ ਅਤੇ ਪ੍ਰਚਾਰ ਕੀਤਾ ਅਤੇ ਲੁਈਸਿਆਨਾ, ਅਲਾਬਾਮਾ, ਕੈਂਟਕੀ ਅਤੇ ਟੇਨੇਸੀ ਵਿੱਚ ਧਾਰਮਿਕ ਸਭਾਵਾਂ ਵਿੱਚ ਕੰਮ ਕੀਤਾ। ਉਹ ਅਲਾਬਮਾ, ਕ੍ਰੇਨ ਵਿੱਚ ਐਥੰਸ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੁਏਟ ਹਨ ਅਤੇ ਉਹਨਾਂ ਕੋਲ ਅਲਾਬਮਾ ਕ੍ਰਿਸ਼ਚੀਅਨ ਸਕੂਲ ਆਫ ਰਿਲੀਜਨ (ਹੁਣ ਐਂਬ੍ਰਿਜ ਯੂਨੀਵਰਸਿਟੀ) ਅਤੇ ਲੁਥਰ ਰਾਈਸ ਸੈਮੀਨਰੀ ਤੋਂ ਮਾਸਟਰ ਡਿਗਰੀਆਂ ਹਨ। ਉਹਨਾਂ ਨੇ ਆਪਣੀ D.Min. ਡਿਗਰੀ ਡੀਅਰਫੀਲਡ, ਇਲਿਨੋਇਸ ਵਿੱਚ ਟ੍ਰਿਨਿਟੀ ਐਵਾਂਜੈਲੀਕਲ ਡਿਵਿਨਿਟੀ ਸਕੂਲ (ਹੁਣ ਟ੍ਰਿਨਿਟੀ ਇੰਟਰਨੈਸ਼ਨਲ ਯੂਨੀਵਰਸਿਟੀ) ਤੋਂ ਪ੍ਰਾਪਤ ਕੀਤੀ। ਕ੍ਰੇਨ ਗੁਇਨ, ਅਲਾਬਮਾ ਵਿੱਚ ਸਕੂਲ ਆਫ ਵਰਡ ਐਵਨਜੈਲਿਜਮ ਅਤੇ ਮੈਡੀਸਨ, ਟੇਨੇਸੀ ਵਿੱਚ ਮਿਡ-ਸਾਊਥ ਸਕੂਲ ਆਫ ਬਾਈਬਲੀਕਲ ਸਟਡੀਜ ਡਾਇਰੈਕਟਰ ਦੇ ਤੌਰ ਤੇ ਕੰਮ ਕਰਦੇ ਹੋਏ, ਟੇਨੇਸੀ ਪਬਲਿਕ ਸਕੂਲ ਸਿਸਟਮ ਅਤੇ ਕਈ ਬਾਈਬਲੀਕਲ ਅਧਿਐਨ ਸਕੂਲਾਂ ਵਿੱਚ ਇੱਕ ਅਧਿਆਪਕ ਰਹੇ ਹਨ। ਉਹਨਾਂ ਨੇ ਯੁਕ੍ਰੇਨ, ਯੂਨਾਨ, ਪੇਰੂ ਅਤੇ ਪਨਾਮਾ ਵਿੱਚ ਵੀ ਪੜ੍ਹਾਇਆ ਅਤੇ ਗਿਆਰਾਂ ਦੇਸ਼ਾਂ ਵਿੱਚ ਤੇਈ ਮਿਸ਼ਨ ਦੌਰੇ ਕੀਤੇ। ਇੱਕ ਰਚਨਾਤਮਕ ਲੇਖਕ ਦੇ ਤੌਰ ਤੇ, ਕ੍ਰੇਨ ਨੇ 1,500 ਤੋਂ ਵੱਧ ਲੇਖ ਅਤੇ ਪਾਠਕ੍ਰਮ ਸੰਬੰਧੀ ਸੈਂਤੀ ਕਿਤਾਬਾਂ ਲਿਖੀਆਂ। ਉਹਨਾਂ ਦੇ ਲੇਖ ਕਈ ਰਸਾਲਿਆਂ ਵਿੱਚ ਛਪੇ, ਜਿਹਨਾਂ ਵਿੱਚ ਸ਼ਾਮਲ ਹਨ Gospel Advocate ਅਤੇ Power for Today। ਪੰਜ ਸਾਲਾਂ ਤੱਕ, ਉਹਨਾਂ ਨੇGospel Advocate Companionਲਿਖੀ, ਜੋ ਇੱਕ ਸਾਲਾਨਾ ਬਾਲਿਗ ਪਾਠ ਸਮੀਖਿਆ ਸੀ। ਉਹਨਾਂ ਨੇ 21ਵੀਂ ਸਦੀ ਦੇ ਈਸਾਈਆਂ ਲਈ The World Evangelist ਅਤੇ ਜੂਨੀਅਰ ਅਤੇ ਸੀਨੀਅਰ ਬਾਈਬਲ ਕਲਾਸ ਸਮਗਰੀ ਦਾ ਸੰਪਾਦਨ ਕੀਤਾ।

ਇਸਤੋਂ ਇਲਾਵਾ, ਉਹਨਾਂ ਨੇ ਕਈ ਲੈਕਚਰਾਰਸ਼ਿਪ, ਇੰਜੀਲ ਸਭਾਵਾਂ ਅਤੇ ਖ਼ਾਸ ਸੰਮੇਲਨਾਂ ਵਿੱਚ ਭਾਸ਼ਣ ਦਿੱਤਾ। ਉਹਨਾਂ ਦੇ ਉਪਦੇਸ਼ ਰੇਡੀਓ ਅਤੇ ਟੈਲੀਵਿਜਨ ਪ੍ਰੋਗਰਾਮਾਂ ਤੇ ਵੀ ਪ੍ਰਸਾਰਿਤ ਹੋਏ।

ਸੈਲਰਸ ਅਤੇ ਉਹਨਾਂ ਦੀ ਪਤਨੀ ਵਾਂਡਾ ਦਾ ਵਿਆਹ 1961 ਵਿੱਚ ਹੋਇਆ ਸੀ। ਉਹਨਾਂ ਦੇ ਤਿੰਨ ਬੱਚੇ ਅਤੇ ਚਾਰ ਪੋਤੇ-ਪੋਤੀਆਂ ਹਨ।

ਸੈਲਰਸ ਐਸ. ਕ੍ਰੇਨ, ਜੂਨੀਅਰ (Sellers S. Crain, Jr.)

ਅਰਲ ਡੀ. ਐਡਵਰਡਸ (Earl D. Edwards)

ਡਾ. ਅਰਲ ਡੀ ਐਡਵਰਡਸ ਨੇ ਆਪਣਾ ਪੂਰਾ ਜੀਵਨ ਉਪਦੇਸ਼ਾਂ, ਮਿਸ਼ਨਾਂ ਵਿੱਚ ਅਤੇ ਗਿਆਨ ਦਿੰਦੇ ਹੋਏ ਪਰਮਾਤਮਾ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਉਹਨਾਂ ਨੇ ਸੈਂਟਰਲ ਕ੍ਰਿਸ਼ਚੀਅਨ ਕਾਲੇਜ (ਹੁਣ ਓਕਲਾਹਾਮਾ ਕ੍ਰਿਸ਼ਚੀਅਨ ਯੂਨੀਵਰਸਿਟੀ ਆਫ ਸਾਇੰਸ ਐਂਡ ਆਰਟਸ) ਵਿੱਚ ਪੜ੍ਹਾਈ ਕੀਤੀ ਅਤੇ ਡੈਵਿਡ ਲਿਪਸਕੌਂਬ ਕਾਲੇਜ ਤੋਂ ਕਮਿਊਨੀਕੇਸ਼ਨ ਵਿੱਚ B.A. ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੇ ਹਾਰਡਿੰਗ ਗ੍ਰੈਜੁਏਟ ਸਕੂਲ ਤੋਂ M.Th. ਦੀ ਡਿਗਰੀ ਪ੍ਰਾਪ੍ਤ ਕੀਤੀ ਅਤੇ ਡਿਗਰੀ ਡੀਅਰਫੀਲਡ, ਇਲਿਨੋਇਸ ਵਿੱਚ ਟ੍ਰਿਨਿਟੀ ਐਵਾਂਜੈਲੀਕਲ ਡਿਵਿਨਿਟੀ ਸਕੂਲ ਤੋਂ ਆਪਣੀ D.Miss. ਪੂਰੀ ਕੀਤੀ। ਐਡਵਰਡ ਨੇ 1952 ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਕੰਸਾਸ, ਅਰਕੰਸਾਸ, ਸਿਕਿਲੀ ਅਤੇ ਫਲੋਰੈਂਸ, ਇਟਲੀ (1960-1976) ਵਿੱਚ ਮੰਤਰੀ ਦੇ ਰੂਪ ਵਿੱਚ ਸੇਵਾ ਕੀਤੀ। ਉਹਨਾਂ ਨੇGospel Advocate, Spiritual Swordਅਤੇ ਹੋਰ ਰਸਾਲਿਆਂ ਲਈ ਲਿਖਿਆ ਅਤੇ ਉਹProtecting Our “Blind Side” ਦੇ ਲੇਖਕ ਵੀ ਹਨ। ਐਡਵਰਡ ਨੇ 1976 ਤੋਂ 1977 ਤੱਕ ਹਾਰਡਿੰਗ ਯੂਨੀਵਰਸਿਟੀ ਵਿੱਚ ਮਿਸ਼ਨਾਂ ਦੇ ਵਿਜਿਟਿੰਗ ਪ੍ਰੋਫੈਸਰ ਦੇ ਤੌਰ ਤੇ ਪੜ੍ਹਾਇਆ। 1982 ਵਿੱਚ, ਉਹਨਾਂ ਨੇ ਫ੍ਰੀਡ-ਹਾਰਡਮੈਨ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਜਿੱਥੇ ਉਹਨਾਂ ਨੇ 1991 ਤੋਂ 1993 ਤੱਕ ਸਕੂਲ ਆਫ ਬਾਈਬਲੀਕਲ ਸਟਡੀਜ ਵਿੱਚ ਡੀਨ ਦੇ ਤੌਰ ਤੇ ਅਤੇ 1989 ਤੋਂ 2008 ਤੱਕ ਗ੍ਰੈਜੁਏਟ ਸਟਡੀਜ ਇਨ ਬਾਈਬਲ ਦੇ ਡਾਇਰੈਕਟਰ ਦੇ ਤੌਰ ਤੇ ਨੌਕਰੀ ਕੀਤੀ। ਉਹਨਾਂ ਦੇ ਸ਼ਾਨਦਾਰ ਅਧਿਆਪਨ ਲਈ ਉਹਨਾਂ ਨੂੰ ਫ੍ਰੀਡ-ਹਾਰਡਮੈਨ ਵੱਲੋਂ ਕਈ ਵਾਰ ਸਨਮਾਨ ਦਿੱਤਾ ਗਿਆ। ਓਕਲਾਹਾਮਾ ਕ੍ਰਿਸ਼ਚੀਅਨ ਵੱਲੋਂ 1998 ਵਿੱਚ ਕਾਲੇਜ ਆਫ ਬਾਈਬਲੀਕਲ ਸਟਡੀਜ ਲਈ ਸਾਲ ਦੇ ਖ਼ਾਸ ਵਿਦਿਆਰਥੀ ਦੇ ਤੌਰ ਤੇ ਉਹਨਾਂ ਦੀ ਚੋਣ ਕੀਤੀ ਗਈ। 2004 ਵਿੱਚ, ਉਹ ਸਾਲਾਨਾ FHU ਲੈਕਚਰਾਰਸ਼ਿਪ ਵਿੱਚ ਸ਼ਲਾਘਾ ਡਿਨਰ ਦੇ ਸਨਮਾਨਿਤ ਵਿਅਕਤੀ ਸਨ।

ਐਡਵਰਡ ਨੇ ਗਨੈਨਡੋਲਿਨ ਹਾਲ ਨਾਲ ਵਿਆਹ ਕੀਤਾ, ਜੋ 1953 ਤੋਂ ਲੈ ਕੇ 1986 ਵਿੱਚ ਆਪਣੀ ਮੌਤ ਤੱਕ ਉਹਨਾਂ ਦੀ ਪਤਨੀ ਸੀ। ਉਹਨਾਂ ਦੇ ਦੋ ਬੱਚੇ ਟੈਰੀ ਅਤੇ ਕਰੇਨ ਅਤੇ ਅੱਠ ਪੋਤੇ-ਪੋਤੀਆਂ ਸਨ। ਐਡਵਰਡ ਨੇ 1988 ਵਿੱਚ ਪੂਰਵ ਲੋਰਾ ਯੰਗ ਨਾਲ ਦੁਬਾਰਾ ਵਿਆਹ ਕੀਤਾ।

ਅਰਲ ਡੀ. ਐਡਵਰਡਸ (Earl D. Edwards)

ਵਿਲੀਅਮ ਡਬਲਯੂ. ਗ੍ਰਾਸ਼ਮ (William W. Grasham)

ਡਾ. ਵਿਲੀਅਮ ਡਬਲਯੂ. ਗ੍ਰਾਸ਼ਮ ਨੇ ਟੈਕਸਾਸ, ਕੈਲੀਫੋਰਨੀਆ, ਐਰੀਜ਼ੋਨਾ, ਜਰਮਨੀ ਅਤੇ ਸਕੌਟਲੈਂਡ ਵਿੱਚ ਸੱਠ ਤੋਂ ਵੱਧ ਸਾਲਾਂ ਤੱਕ ਉਪਦੇਸ਼ ਦਿੱਤਾ। ਉਹਨਾਂ ਨੇ ਪੈਪਰਡਾਈਨ ਯੂਨੀਵਰਸਿਟੀ ਤੋਂ 1962 ਵਿੱਚ B.A. ਦੀ ਡਿਗਰੀ ਅਤੇ 1968 ਵਿੱਚ M.A. ਦੀ ਡਿਗਰੀ ਪ੍ਰਾਪਤ ਕੀਤੀ ਅਤੇ 1975 ਵਿੱਚ ਐਬੀਲੀਨ ਕ੍ਰਿਸ਼ਚੀਅਨ ਯੂਨੀਵਰਸਿਟੀ ਤੋਂ M.Div. ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੂੰ ਉਹ ਖੋਜ-ਪ੍ਰਬੰਧ, ਜਿਸ ਵਿੱਚ ਕੁਮਰਾਨ ਸਮੁਦਾਏ, ਡੈਡ ਸੀ ਸਕ੍ਰੌਲਸ ਦੀ ਪ੍ਰਕਿਰਤੀ ਦੀ ਪੜਚੋਲ ਕੀਤੀ ਗਈ ਸੀ, ਨੂੰ ਪੂਰਾ ਕਰਨ ਤੇ, ਸਕੌਟਲੈਂਡ ਵਿੱਚ ਯੂਨੀਵਰਸਿਟੀ ਆਫ ਅਬੇਰਦੀਨ ਤੋਂ 1985 ਵਿੱਚ Ph.D. ਦੀ ਡਿਗਰੀ ਪ੍ਰਦਾਨ ਕੀਤੀ ਗਈ। 1975 ਤੋਂ 1978 ਤੱਕ, ਗ੍ਰਾਸ਼ਮ ਅਤੇ ਉਹਨਾਂ ਦਾ ਪਰਿਵਾਰ ਕੈਸਰਸਲੌਟਰਨ, ਜਰਮਨੀ ਵਿੱਚ ਰਿਹਾ, ਜਿੱਥੇ ਉਹਨਾਂ ਨੇ ਅਮਰੀਕਨ ਮਿਲਟ੍ਰੀ ਦੀ ਸਭਾ ਲਈ ਉਪਦੇਸ਼ ਦਿੱਤਾ। ਫਿਰ ਉਹ ਅਬੇਰਦੀਨ, ਸਕੌਟਲੈਂਡ ਚਲੇ ਗਏ, ਇਸਲਈ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਉੱਥੇ ਰਹਿੰਦੇ ਸਮੇਂ, ਉਹਨਾਂ ਨੇ ਹਜ਼ਰਤ ਈਸਾ ਦੇ ਗਿਰਜਾਘਰ ਵਿੱਚ ਇੱਕ ਸਥਾਨਕ ਧਾਰਮਿਕ ਸਭਾ ਦੀ ਸਥਾਪਨਾ ਕਰਨ ਵਿੱਚ ਸਹਾਇਤਾ ਕੀਤੀ। ਗ੍ਰਾਸ਼ਮ ਨੇ ਹਿਬਰੀ ਯੂਨੀਵਰਸਿਟੀ ਆਫ ਜੇਰੂਸਲੇਮ ਤੋਂ ਪੋਸਟ-ਡੌਕਟਰਲ ਸਟਡੀਜ ਕੀਤੀ ਅਤੇ ਇਜਰਾਈਲ ਵਿੱਚ ਟੈਲ ਡੋਰ ਵਿਖੇ ਪੁਰਾਤਤਵ ਖੁਦਾਈ ਵਿੱਚ ਵੀ ਭਾਗ ਲਿਆ। ਪੰਦਰਾਂ ਤੋਂ ਵੱਧ ਸਾਲਾਂ ਤੱਕ, ਉਹਨਾਂ ਨੇ ਡਲਾਸ, ਟੈਕਸਾਸ ਵਿੱਚ ਸੈਂਟਰ ਫੌਰ ਕ੍ਰਿਸ਼ਚੀਅਨ ਐਜੂਕੇਸ਼ਨ ਵਿਖੇ ਪੁਰਾਣੇ ਅਤੇ ਨਵੇਂ ਧਰਮ ਨੇਮ ਅਤੇ ਬਾਈਬਲ ਸੰਬੰਧੀ ਧਰਮ ਸ਼ਾਸਤਰ ਕੋਰਸ ਪੜ੍ਹਾਏ। ਉਹ 2005 ਵਿੱਚ ਰਿਟਾਇਰ ਹੋ ਗਏ ਸਨ ਪਰੰਤੂ ਉਹਨਾਂ ਨੇ ਬਾਈਬਲ ਅਤੇ ਪੁਰਾਤਤਵ ਬਾਰੇ ਅਤੇ ਪੁਰਾਣੇ ਧਰਮ ਨੇਮ ਵਿੱਚ ਇੰਜੀਲ ਬਾਰੇ ਗ੍ਰੈਜੁਏਟ ਵਿਦਿਆਰਥੀਆਂ ਲਈ ਵਿਚਾਰ ਗੋਸ਼ਟੀਆਂ ਪੇਸ਼ ਕਰਨੀਆਂ ਜਾਰੀ ਰੱਖੀਆਂ।

ਉਹਨਾਂ ਦੇ ਆਪਣੀ ਪਤਨੀ ਐਲੀਨੋਰ ਤੋਂ ਚਾਰ ਬੱਚੇ, ਸਤਾਰਾਂ ਪੋਤੇ-ਪੋਤੀਆਂ ਅਤੇ ਗਿਆਰਾਂ ਪੜਪੋਤੇ-ਪੜਪੋਤੀਆਂ ਹਨ।

ਵਿਲੀਅਮ ਡਬਲਯੂ. ਗ੍ਰਾਸ਼ਮ (William W. Grasham)

ਡੇਟੋਨ ਕੀਸੀ (Dayton Keesee)

ਡੇਟੋਨ ਕੀਸੀ ਨੇ ਐਬੀਲੀਨ ਕ੍ਰਿਸ਼ਚੀਅਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਅਤੇ ਉਹਨਾਂ ਨੇ ਆਪਣੀ M.A. ਦੀ ਡਿਗਰੀ ਬਟਲਰ ਯੂਨੀਵਰਸਿਟੀ ਇਨ ਇੰਡੀਆਨਾਪੋਲਿਸ, ਇੰਡੀਆਨਾ ਤੋਂ ਪ੍ਰਾਪਤ ਕੀਤੀ ਅਤੇ ਭਾਸ਼ਾ ਅਤੇ ਕਾਉਂਸਲਿੰਗ ਦੀ ਪੜ੍ਹਾਈ ਵੀ ਕੀਤੀ। ਉਹਨਾਂ ਨੇ ਇੰਡੀਆਨਾ, ਲੁਈਸੀਅਨਾ, ਟੈਕਸਾਸ ਅਤੇ ਓਕਲਾਹਾਮਾ ਵਿੱਚ ਪੂਰਨ ਕਾਲੀ ਉਪਦੇਸ਼ਕ ਦੇ ਤੌਰ ਤੇ ਨੌਕਰੀ ਕੀਤੀ ਅਤੇ ਨਾਈਜੀਰੀਆ, ਅਫਰੀਕਾ ਵਿੱਚ ਵਿੱਚ ਬਾਈਬਲ-ਟ੍ਰੇਨਿੰਗ ਸਕੂਲਾਂ ਅਤੇ ਉਪਦੇਸ਼ ਵਿਚਾਰ ਗੋਸ਼ਟੀਆਂ ਦਾ ਸੰਚਾਲਨ ਕੀਤਾ। ਆਪਣੇ ਅਧਿਆਪਨ ਅਤੇ ਮਿਸ਼ਨ ਦੇ ਕੰਮ ਲਈ ਉਹ ਕੈਨੇਡਾ, ਯੁਕ੍ਰੇਨ, ਭਾਰਤ, ਦੱਖਣੀ ਅਫਰੀਕਾ, ਤ੍ਰਿਨਿਦਾਦ ਅਤੇ ਰੂਸ ਵੀ ਗਏ। ਇੱਕੀ ਸਾਲਾਂ ਤੱਕ, ਉਹਨਾਂ ਨੇ ਲਬੋਕ, ਟੈਕਸਾਸ ਵਿੱਚ ਸਨਸੈਟ ਸਕੂਲ ਆਫ ਪ੍ਰੀਚਿੰਗ (ਹੁਣ ਸਨਸੈਟ ਇੰਟਰਨੈਸ਼ਨ ਬਾਈਬਲ ਇੰਸਟੀਟਿਊਟ) ਵਿਖੇ ਸਿਖਿਅਕ ਦੇ ਤੌਰ ਤੇ ਕੰਮ ਕੀਤਾ। ਇਸ ਦੌਰਾਨ, ਉਹਨਾਂ ਨੇ ਘੱਟੋ-ਘੱਟ ਪੈਂਤੀ ਰਾਜਾਂ ਵਿੱਚ ਇੰਜੀਲ ਸੰਬੰਧੀ ਸਭਾਵਾਂ, ਲੀਡਰਸ਼ਿਪ ਵਰਕਸ਼ਾਪਾਂ, ਈਸਾਈ ਹੋਮ ਵਿਚਾਰ ਗੋਸ਼ਟੀਆਂ ਅਤੇ ਅਧਿਆਪਕ-ਟ੍ਰੇਨਿੰਗ ਕੋਰਸਾਂ ਦਾ ਸੰਚਾਲਨ ਕੀਤਾ। ਕਲਾਸਰੂਮ ਅਧਿਆਪਕ ਦੇ ਤੌਰ ਤੇ ਬ੍ਰਦਰ ਕੀਸੀ ਦੇ ਕੰਮ ਦਾ ਵਿਸਤਾਰ ਸਨਸੈਟ ਦੇ ਸੈਟੇਲਾਈਟ ਸਕੂਲ ਪ੍ਰੋਗਰਾਮ ਵਿੱਚ ਹੋ ਗਿਆ, ਜਿਸ ਵਿੱਚ ਈਸਾਈ ਹੋਮ ਅਤੇ ਜੇਰੇਮਿਆਹ ਦੀ ਕਿਤਾਬ ਤੇ ਉਹਨਾਂ ਦੇ ਟੇਪ ਕੀਤੇ ਕੋਰਸਾਂ ਨੂੰ ਪੇਸ਼ ਕੀਤਾ ਜਾਂਦਾ ਸੀ। ਇੱਕ ਲੇਖਕ ਦੇ ਤੌਰ ਤੇ, ਉਹਨਾਂ ਦੀਆਂ Restoration Revival: The Way (Back) to God, Hebrews: A Heavenly Homily, A Re-Evaluation of the Eldership, Teacher Training Tools, A Chronological Survey of the Old Testament ਅਤੇ The Churches of Christ during the Civil Warਤੇ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਹਨ।

ਉਹਨਾਂ ਦੇ ਆਪਣੀ ਪਤਨੀ ਰੂਥ ਤੋਂ ਤਿੰਨ ਬਾਲਿਗ ਬੱਚੇ ਹਨ: ਹਵਾਈ ਵਿੱਚ ਡੀਟਾ ਸਿਮੀਓਨਾ, ਅਲਾਸਕਾ ਵਿੱਚ ਟੋਂਜਾ ਰੈਂਬੋ ਅਤੇ ਟੈਕਸਾਸ ਵਿੱਚ ਡੈਰੇਨ ਕੀਸੀ।

ਡੇਟੋਨ ਕੀਸੀ (Dayton Keesee)

ਜੈ ਲੋਖਾਰਟ (Jay Lockhart)

ਜੈ ਲੋਖਾਰਟ, ਪੱਛਮੀ ਵਰਜੀਨੀਆ ਦੇ ਮੂਲ ਨਿਵਾਸੀ ਹਨ, ਉਹਨਾਂ ਨੇ ਫ੍ਰੀਡ-ਹਾਰਡਮੈਨ ਯੂਨੀਵਰਸਿਟੀ ਅਤੇ ਲਿਪਸਕੋਂਬ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ, ਜਿੱਥੇ ਉਹਨਾਂ ਨੇ ਬਾਈਬਲ ਵਿੱਚ B.A. ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੇ ਹਾਰਡਿੰਗ ਗ੍ਰੈਜੁਏਟ ਸਕੂਲ ਆਫ ਰਿਲੀਜਨ ਤੋਂ ਨਵੇਂ ਧਰਮ ਨੇਮ ਵਿੱਚ ਲਗਨ ਨਾਲ M.A. ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੇ ਟ੍ਰਿਨਿਟੀ ਥਿਓਲੌਜੀਕਲ ਸੈਮੀਨਾਰੀ ਵਿਖੇ ਗਿਰਜਾਘਰ ਪ੍ਰਸ਼ਾਸਨ ਵਿੱਚ ਉਚੇਰੀ ਪੜ੍ਹਾਈ ਪੂਰੀ ਕੀਤੀ। ਲੋਕਹਾਰਟ ਨੇ ਟਾਇਲਰ, ਟੈਕਸਾਸ ਵਿੱਚ ਤੇਈ ਸਾਲਾਂ ਤੱਕ ਪਾਦਰੀ ਵਰਗ ਦੇ ਮੰਤਰੀ ਦੇ ਤੌਰ ਤੇ ਕੰਮ ਕੀਤਾ ਅਤੇ ਹੁਣ ਉਹ ਬੈਨਟਨ, ਕੈਂਟਕੀ ਵਿੱਚ ਗਿਰਜਾਘਰ ਵਿੱਚ ਕੰਮ ਕਰਦੇ ਹਨ। ਉਹਨਾਂ ਨੇ ਟੈਲੀਵਿਜਨ ਅਤੇ ਰੇਡੀਓ ਪ੍ਰੋਗਰਾਮ ਪੇਸ਼ ਕੀਤੇ ਅਤੇ ਕਈ ਈਸਾਈ ਪ੍ਰਕਾਸ਼ਨਾਂ ਲਈ ਲਿਖਿਆ ਹੈ। ਉਹਨਾਂ ਨੇ 1997 ਤੋਂ ਫ੍ਰੀਡ-ਹਾਰਡਮੈਨ ਯੂਨੀਵਰਸਿਟੀ ਵਿੱਚ ਬੋਰਡ ਆਫ ਟ੍ਰਸਟੀਜ ਦੇ ਤੌਰ ਤੇ ਸੇਵਾ ਕੀਤੀ। ਲੋਕਹਾਰਟ ਅਤੇ ਉਹਨਾਂ ਦੀ ਪਤਨੀ ਅਰਲੀਨ ਦੇ ਤਿੰਨ ਬੱਚੇ ਅਤੇ ਛੇ ਪੋਤੇ-ਪੋਤੀਆਂ ਹਨ।
ਜੈ ਲੋਖਾਰਟ (Jay Lockhart)

ਜੈਕ ਮੈਕਿਨੀ (Jack McKinney)

ਜੌਨ (ਜੈਕ) ਟੀ‍‍‍ ਮੈਕਿਨੀ ਦਾ ਜਨਮ ਸਵੀਨੀ, ਟੈਕਸਸ ਵਿਚ 1927 ਵਿਚ ਹੋ‌ਇਆ। ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ (1947) ਉਨ੍ਹਾਂ ਨੇ ਦੂਜੇ ਵਿਸਵਯੁੱਧ ਦੇ ਆਖਰੀ ਦਿਨਾਂ ਵਿਚ ਯੂ ਐਸ ਨੇਵੀ ਵਿਚ ਪ੍ਰਸ਼ਾਂਤ ਮਹਾਸਾਗਰ ਵਿਚ ਸੇਵਾ ਕੀਤੀ। ‌ਡਿਯੂਟੀ ਦੇ ਆਪਣੇ ਦੌਰੇ ਦੇ ਬਾਅਦ ਜੈਕ ਨੇ ਅਬਿਲੇਨ, ਟੇਕਸਸ ਦੇ ਅਬਿਲੇਨ ‌ਕ੍ਰਿਸਚਿਅਨ ਕਾਲਜ ‌ਵਿੱਚੋਂ ਡਿਗਰੀ ਪ੍ਰਾਪਤ ਕੀਤੀ (1949)। ਪੈਰਿਸ ਵਿਚ ਉਨ੍ਹਾਂ ਨੇ ਯੂਨੀਵਰਸਿਨਟੀ ਆਫ ਹੇਡਲਬਰਗ ਵਿਚ ਜਰਮਨ ਅਤੇ ਫ੍ਰੈਂਚ ਭਾਸਾ ਸਿੱਖੀ।

ਅਮਰੀਕਾ ਵਿਚ ਪਰਤਣ ਤੋਂ ਬਾਅਦ ਜੈਕ ਨੇ ਆਸਟਿਨ ਅਤੇ ਸੈਨ ਐਂਜਲੋ, ਟੇਕਸਸ ਦੀਆਂ ਮੰਡਲੀਆਂ ਦੇ ਨਾਲ ਕੰਮ ਕੀਤਾ ਅਤੇ ਯੂਨੀਵਰਸਿਟੀ ਆਫ਼ ‍ਟੈਕਸਸ ਵਿਚ ਉਹ ਜਰਮਨ ਵਿਚ ਟੀਚਿੰਗ ਅਸਿਸਟੈਂਟ ਰਹੇ। ਬਾਅਦ ਵਿਚ ਉਨ੍ਹਾਂ ਨੇ ਅਬਿਲੇਨ ਕ੍ਰਿਸਚਿਅਨ ਕਾਲਜ ਵਿਚ ਫ੍ਰੈਂਚ ਅਤੇ ਜਰਮਨ ਦੋਵੇਂ ਭਾਸਾਵਾਂ ਪੜ੍ਹਾਈਆਂ। ਉਨ੍ਹਾਂ ਨੇ ਜਰਮਨੀ ਵਿਚ ਫਰੈਂਕਫਰਟ ਅਤੇ ਸਵਿਟਜ਼ਰਲੈਂਡ ਵਿਚ ਮਿਸ਼ਨ ਕਾਰਜ ਕੀਤਾ। ਜੈਕ ਅਬਿਲੇਨ ਕ੍ਰਿਸਚਿਅਨ ਕਾਲਜ ਵਿਚ ਮੁੜ ਆਏ ਜਿੱਥੋਂ ਉਨ੍ਹਾਂ ਨੇ ਮਾਸਟਰ ਡਿਗਰੀ ਹਾਸਲ ਕੀਤੀ (1966)। ਉਸ ਦੌਰਾਨ ਉਨ੍ਹਾਂ ਨੇ ਟੈਕਸਸ ਸਟੇਟ ਦੇ ਟਰੈਂਟ ਨਾਮਕ ਇਲਾਕੇ ਵਿਚ ਚਰਚ ਆਫ਼ ਕ੍ਰਾਈਸਟ ਲਈ ਪ੍ਰਚਾਰ ਕੀਤਾ। ਫਿਰ ਉਨ੍ਹਾਂ ਦਾ ਪਰਿਵਾਰ ਮਿਸ਼ਨ ਕਾਰਜ ਲਈ ਜ਼ਯੂਰਿਕ ਵਿਚ ਮੁੜ ਗਿਆ (1966-1974)। ਉਸ ਸਮੇਂ ਦੇ ਅੰਤ ਦੇ ਨੇੜੇ ਜੈਕ ਨੇ ਹੇਡਲਬਰਗ ਦੀ ਪੇਪਰਡਾਈਨ ਯੂਨੀਵਰਸਟੀ ਦੀ ਬਾਈਬਲ ਇੰਸਟ੍ਰਕਟਰ ਦੇ ਰੂਪ ਵਿਚ ਵੀ ਸੇਵਾ ਕੀਤੀ। ਅਗਲੇ ਲਗਭਗ 20 ਸਾਲਾਂ ਤਕ ਜੈਕ ਨੇ ਆਰਕੈਂਸਾ ਸਟੇਟ ਵਿਚ ਸਰਸੀ ਦੀ ਹਾਰਡਿੰਗ ਯੂਨੀਵਰਸਿਟੀ ਵਿਚ ਬਾਈਬਲ ਅਤੇ ਬਿਬਲੀਕਲ ਲੈਂਗਜੈਜਸ ਪੜ੍ਹਾਈਆਂ (1974-1992) ਛਿਆਸੀ ਸਾਲ ਦੀ ਉਮਰ ਵਿਚ, 2014 ਵਿਚ ਉਹ ਪ੍ਰਭੂ ਕੋਲ ਬੁਲਾ ਲਿਆ ਗਿਆ।

ਜੈਕ ਅਤੇ ਉਨ੍ਹਾਂ ਦੀ ਪਤਨੀ ਪੋਰਮਲ ਜਵਾਨ ਵਿਲਕੈਨਸਨ ਨੂੰ ਚਾਰ ਬੱਚਿਆਂ, ਅੱਠ ਦੋਤ ਪੋਤ ਅਤੇ ਛੇ ਲੱਕੜ-ਦੋਤ ਪੋਤ ਦੀ ਬਰਕਤ ਮਿਲੀ।

Jack McKinney

ਬ੍ਰੂਸ ਮੈਕਲਾਰਟੀ (Bruce McLarty)

ਬ੍ਰੂਸ ਮੈਕਲਾਰਟੀ ਹਾਰਡਿੰਗ ਯੂਨੀਵਰਸਿਟੀ ਦੇ ਪ੍ਰੈਜੀਡੈਂਟ ਹਨ। ਉਹਨਾਂ ਨੇ ਹਾਰਡਿੰਗ ਯੂਨੀਵਰਸਿਟੀ ਤੋਂ ਬਾਈਬਲ ਵਿੱਚ B.A. ਕੀਤੀ ਅਤੇ ਹਾਰਡਿੰਗ ਯੂਨੀਵਰਸਿਟੀ ਗ੍ਰੈਜੁਏਟ ਸਕੂਲ ਆਫ ਰਿਲੀਜਨ ਤੋ M.Th. ਦੀ ਡਿਗਰੀ ਪ੍ਰਾਪਤ ਕੀਤੀ। ਉਹਨਾਂ ਨੇ ਐਸ਼ਲੈਂਡ, ਓਹਿਓ ਵਿੱਚ ਐਸ਼ਲੈਂਡ ਥਿਓਲੌਜੀਕਲ ਸੈਮੀਨਾਰੀ ਤੋਂ D.Min. ਦੀ ਡਿਗਰੀ ਪ੍ਰਾਪ੍ਤ ਕੀਤੀ। 1999 ਵਿੱਚ, ਉਹਨਾਂ ਨੂੰ ਬਾਈਬਲ ਵਿੱਚ ਹਾਰਡਿੰਗ ਦੇ “ਸ਼ਾਨਦਾਰ ਵਿਦਿਆਰਥੀ” ਦਾ ਸਨਮਾਨ ਪ੍ਰਾਪਤ ਹੋਇਆ। ਮੈਕਲਾਰਟੀ ਨੇ ਇਸ ਸੀਰੀਜ ਵਿੱਚ ਮੰਤਰਾਲੇ ਦੇ ਅਨੁਭਵ ਨੂੰ ਵੱਧ ਬਿਹਤਰ ਬਣਾਇਆ। ਉਹਨਾਂ ਨੇ ਅਰਕੰਸਾਸ, ਮਿਸਿਪੀ ਅਤੇ ਟੇਨੇਸੀ ਦੇ ਗਿਰਜਾਘਰਾਂ ਵਿੱਚ ਉਪਦੇਸ਼ ਦਿੱਤੇ। ਦੋ ਸਾਲਾਂ ਤੱਕ, ਉਹ ਅਤੇ ਉਹਨਾਂ ਦਾ ਪਰਿਵਾਰ ਮੇਰੂ, ਕੇਨਿਆ ਵਿੱਚ ਮਿਸ਼ਨਰੀਆਂ ਦੇ ਤੌਰ ਤੇ ਰਿਹਾ। 1991 ਤੋਂ 2005 ਤੱਕ, ਉਹਨਾਂ ਨੇ ਸਰਸੀ, ਅਰਕੰਸਾਸ ਵਿੱਚ ਕਾਲੇਜ ਚਰਚ ਆਫ ਕ੍ਰਾਈਸਟ ਲਈ ਪਾਦਰੀ ਵਰਗ ਦੇ ਮੰਤਰੀ ਦੇ ਤੌਰ ਤੇ ਕੰਮ ਕੀਤਾ। ਉਹਨਾਂ ਦੇ ਆਪਣੀ ਪਤਨੀ ਐਨ ਤੋਂ ਦੋ ਬੇਟੀਆਂ ਚੈਰਿਟੀ ਅਤੇ ਜੈਸਿਕਾ ਹਨ।
ਬ੍ਰੂਸ ਮੈਕਲਾਰਟੀ (Bruce McLarty)

ਐਡਵਰਡ ਪੀ. ਮਾਇਰਸ (Edward P. Myers)

ਐਡਵਰਡ ਪੀ. ਮਾਇਰਸ ਸਰਸੀ, ਅਰਕੰਸਾਸ ਵਿੱਚ ਹਾਰਡਿੰਗ ਯੂਨੀਵਰਸਿਟੀ ਵਿਖੇ ਬਾਈਬਲ ਐਂਡ ਕ੍ਰਿਸ਼ਚੀਅਨ ਡੌਕਟਰੇਨ ਦੇ ਪ੍ਰੋਫੈਸਰ ਹਨ। ਉਹਨਾਂ ਨੇ ਟੈਕਸਾਸ, ਓਕਲਾਹਾਮਾ, ਓਹਿਓ, ਪੱਛਮੀ ਵਰਜੀਨੀਆ, ਟੇਨੇਸੀ ਅਤੇ ਅਰਕੰਸਾਸ ਵਿੱਚ ਧਾਰਮਿਕ ਸਭਾਵਾਂ ਦੇ ਮੰਤਰੀ ਦੇ ਤੌਰ ਤੇ ਕੰਮ ਕੀਤਾ। ਉਹਨਾਂ ਨੇ ਲੁਥਰ ਰਾਈਸ ਸੈਮੀਨਾਰੀ ਤੋਂ D.Min. ਕੀਤੀ ਅਤੇ ਡ੍ਰਿਉ ਯੂਨੀਵਰਸਿਟੀ ਤੋਂ Ph.D. ਕੀਤੀ। ਉਹਨਾਂ ਨੇ ਕਈ ਕਿਤਾਬਾਂ ਲਿਖੀਆਂ, ਜਿਹਨਾਂ ਵਿੱਚ ਸ਼ਾਮਲ ਹਨ A Study of Angels, Evil and Suffering, and After These Things I Saw: A Study of Revelation. ਉਹਨਾਂ ਦੇ ਆਪਣੀ ਪਤਨੀ ਜੈਨਿਸ ਤੋਂ ਤਿੰਨ ਬੇਟੀਆਂ, ਕੈਂਡੀ, ਕ੍ਰਾਈਸਟੀ ਅਤੇ ਕੈਰੋਲਿਨ ਹਨ।
ਐਡਵਰਡ ਪੀ. ਮਾਇਰਸ (Edward P. Myers)

ਓਵੈਨ ਡੀ. ਓਲਬ੍ਰਿਰਚਟ (Owen D. Olbricht)

ਓਵੈਨ ਡੀ. ਓਲਬ੍ਰਿਚਟ ਦਾ ਜਨਮ ਥੈਅਰ, ਮਿਸੂਰੀ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਹਾਰਡਿੰਗ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ, ਜਿੱਥੋਂ ਉਹਨਾਂ ਨੇ ਸਪੀਚ ਵਿੱਚ B.A. ਦੀ ਡਿਗਰੀ ਪ੍ਰਾਪ੍ਤ ਕੀਤੀ। ਉਹਨਾਂ ਨੇ ਹਾਰਡਿੰਗ ਯੂਨੀਵਰਸਿਟੀ ਗ੍ਰੈਜੁਏਟ ਸਕੂਲ ਆਫ ਰਿਲੀਜਨ ਤੋਂ M.A. ਅਤੇ M.R.E. ਦੀ ਡਿਗਰੀ ਪ੍ਰਾਪਤ ਕੀਤੀ। 1980 ਵਿੱਚ ਹਾਰਡਿੰਗ ਯੂਨੀਵਰਸਿਟੀ ਨੇ ਉਹਨਾਂ ਨੂੰ ਬਾਈਬਲ ਵਿੱਚ “ਸ਼ਾਨਦਾਰ ਵਿਦਿਆਰਥੀ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਓਲਬ੍ਰਿਚਟ ਨੇ ਆਪਣਾ ਪੂਰਾ ਜੀਵਨ ਮੰਤਰਾਲੇ ਵਿੱਚ ਕੰਮ ਕੀਤਾ। ਉਹਨਾਂ ਨੇ ਅਰਕੰਸਾਸ, ਮਿਸੂਰੀ ਅਤੇ ਨਿਊ ਜਰਸੀ ਵਿੱਚ ਗਿਰਜਾਘਰਾਂ ਲਈ ਸਥਾਨਕ ਮੰਤਰਾਲੇ ਵਿੱਚ ਕੰਮ ਕੀਤਾ। 1964 ਵਿੱਚ, ਉਹਨਾਂ ਨੇ ਅਮਰੀਕਾ ਵਿੱਚ ਕੈਂਪੇਨਸ ਨੌਰਥਈਸਟ/ਸਾਊਥਈਸਟ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਹਨਾਂ ਯਤਨਾਂ ਦੇ ਸਿੱਟੇ ਵਜੋਂ ਤਿੰਨ ਹਜ਼ਾਰ ਤੋਂ ਵੱਧ ਮੁਹਿੰਮਾਂ ਅਤੇ ਤਿੰਨ ਹਜ਼ਾਰ ਬਪਤਿਸਮਾ ਹੋਏ। ਸਾਰਿਆਂ ਨੂੰ ਮਿਲਾ ਕੇ, ਉਹਨਾਂ ਨੇ ਇੰਗਲੈਂਡ, ਯੁਕ੍ਰੇਨ, ਰੂਸ, ਕੈਨੇਡਾ, ਮੈਕਸੀਕੋ, ਹੈਤੀ, ਜਮੈਕਾ, ਵੈਨੇਜ਼ੁਏਲਾ ਅਤੇ ਅਮਰੀਕਾ ਦੇ ਤੀਹ ਰਾਜਾਂ ਵਿੱਚ ਇੰਜੀਲ ਸੰਬੰਧੀ ਸਰਗਰਮੀਆਂ ਦੀ ਅਗਵਾਈ ਕੀਤੀ।
ਓਵੈਨ ਡੀ. ਓਲਬ੍ਰਿਰਚਟ (Owen D. Olbricht)

ਮਾਰਟਲ ਪੇਸ (Martel Pace)

ਮਾਰਟਲ ਪੇਸ ਦਾ ਜਨਮ ਅਰਕੰਸਾਸ ਵਿੱਚ ਹੋਇਆ ਸੀ ਅਤੇ ਉਹਨਾਂ ਦਾ ਪਾਲਣ-ਪੋਸਣ ਫਲਿੰਟ, ਮਿਚੀਗਨ ਵਿੱਚ ਹੋਇਆ ਸੀ। ਉਹਨਾਂ ਨੇ 1952 ਵਿੱਚ, ਸਤਾਰਾਂ ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਅਤੇ 1956 ਵਿੱਚ ਪੂਰਨ ਕਾਲੀ ਸਿੱਖਿਆ ਦੇਣੀ ਸ਼ੁਰੂ ਕੀਤੀ। ਸਿੱਖਿਆ ਦੇਣ ਦੇ ਆਪਣੇ ਪੰਜਾਹ ਤੋਂ ਵੱਧ ਸਾਲਾਂ ਵਿੱਚ, ਪੇਸ ਨੇ ਅਰਕੰਸਾਸ, ਮਿਚੀਗਨ, ਮਿਸੂਰੀ ਅਤੇ ਅਲਾਬਮਾ ਵਿੱਚ ਧਾਰਮਿਕ ਸਭਾਵਾਂ ਵਿੱਚ ਕੰਮ ਕੀਤਾ। ਵਰਤਮਾਨ ਵਿੱਚ ਉਹ ਮੋਂਟਗੋਮੈਰੀ, ਅਲਾਬਮਾ ਵਿੱਚ ਯੂਨੀਵਰਸਿਟੀ ਚਰਚ ਆਫ ਕ੍ਰਾਈਸਟ ਵਿਖੇ ਸ਼ਮੂਲੀਅਤ ਮੰਤਰੀ ਦੇ ਤੌਰ ਤੇ ਕੰਮ ਕਰਦੇ ਹਨ ਅਤੇ ਮੋਂਟਗੋਮੈਰੀ, ਅਲਾਬਮਾ ਵਿੱਚ ਫੌਲਕਨੇਰ ਯੂਨੀਵਰਸਿਟੀ ਵਿਖੇ ਵੀ.ਪੀ. ਬਲੈਕ ਕਾਲੇਜ ਆਫ ਬਾਈਬਲੀਕਲ ਸਟਡੀਜ ਵਿੱਚ ਅੰਸ਼ਿਕ ਤੌਰ ਤੇ ਪੜ੍ਹਾਉਂਦੇ ਹਨ। ਪੇਸ ਨੇ ਹੈਂਡਰਸਨ, ਟੇਨੇਸੀ ਵਿੱਚ ਫ੍ਰੀਡ-ਹਾਰਡਮੈਨ ਯੂਨੀਵਰਸਿਟੀ ਵਿਖੇ; ਸਰਸੀ, ਅਰਕੰਸਾਸ ਵਿੱਚ ਹਾਰਡਿੰਗ ਯੂਨੀਵਰਸਿਟੀ; ਮੈਂਫਿਸ, ਟੇਨੇਸੀ ਵਿੱਚ ਹਾਰਡਿੰਗ ਯੂਨੀਵਰਸਿਟੀ ਗ੍ਰੈਜੁਏਟ ਸਕੂਲ ਆਫ ਰਿਲੀਜਨ; ਅਤੇ ਮੋਂਟਗੋਮੈਰੀ, ਅਲਾਬਮਾ ਵਿੱਚ ਰਿਲੀਜੰਸ ਯੂਨੀਵਰਸਿਟੀ (ਜੋ ਪਹਿਲਾਂ ਸਾਊਥਰਨ ਕ੍ਰਿਸ਼ਚੀਅਨ ਯੂਨੀਵਰਸਿਟੀ) ਸੀ, ਵਿਖੇ ਪੜ੍ਹਾਈ ਕੀਤੀ। ਉਹਨਾਂ ਕੋਲ B.A., M.A. ਅਤੇ M.Div. ਦੀਆਂ ਡਿਗਰੀਆਂ ਹਨ। ਉਹThe Third Incarnation ਦੇ ਲੇਖਕ ਹਨ। ਮਾਰਟੈਲ ਅਤੇ ਉਹਨਾਂ ਦੀ ਪਤਨੀ ਡੋਰਿਸ ਦੇ ਤਿੰਨ ਬੱਚੇ ਅਤੇ ਨੌ ਪੋਤੇ-ਪੋਤੀਆਂ ਹਨ।
ਮਾਰਟਲ ਪੇਸ (Martel Pace)

ਡੈਨੀ ਪੈਟਰਿਲੋ (Denny Petrillo)

ਡੈਨੀ ਪੈਟਰਿਲੋ ਡੈਨਵਰ ਤੇ ਬੀਅਰ ਵੈਲੇ ਬਾਈਬਲ ਇੰਸਟੀਟਿਊਟ ਦੇ ਪ੍ਰੈਜੀਡੈਂਟ ਹਨ। ਉਹ ਉੱਥੇ ਪੜ੍ਹਾਈ ਕਰਦੇ ਸਨ ਅਤੇ ਉਹਨਾਂ ਨੇ ਯੌਰਕ ਕਾਲੇਜ, ਹਾਰਡਿੰਗ ਯੂਨੀਵਰਸਿਟੀ ਅਤੇ ਹਾਰਡਿੰਗ ਯੂਨੀਵਰਸਿਟੀ ਗ੍ਰੈਜੁਏਟ ਸਕੂਲ ਆਫ ਰਿਲੀਜਨ ਵਿੱਚ ਵੀ ਪੜ੍ਹਾਈ ਕੀਤੀ ਅਤੇ A.A., B.A. ਅਤੇ M.A. ਡਿਗਰੀਆਂ ਪ੍ਰਾਪਤ ਕੀਤੀਆਂ। ਉਹਨਾਂ ਨੇ ਯੂਨੀਵਰਸਿਟੀ ਆਫ ਨੈਬਰਾਸਕਾ ਤੋਂ ਧਾਰਮਿਕ ਸਿੱਖਿਆ ਵਿੱਚ ਆਪਣੀ Ph.D. ਦੀ ਡਿਗਰੀ ਪ੍ਰਾਪਤ ਕੀਤੀ। ਪੈਟਰਿਲੋ ਨੇ ਆਪਣਾ ਕੈਰੀਅਰ ਪ੍ਰਚਾਰ ਕਰਨ ਅਤੇ ਪੜ੍ਹਾਉਣ ਵਿੱਚ ਸਮਰਪਿਤ ਕਰ ਦਿੱਤਾ। ਉਹਨਾਂ ਨੇ ਮਿਸੀਪੀ ਵਿੱਚ ਪੂਰਨ ਕਾਲੀ ਤੌਰ ਤੇ ਸਿੱਖਿਆ ਦਿੱਤੀ ਅਤੇ ਅਮਰੀਕਾ ਅਤੇ ਜਰਮਨੀ, ਸਪੇਨ, ਪਨਾਮਾ, ਅਰਜਨਟੀਨਾ, ਅਫਰੀਕਾ ਅਤੇ ਯੁਕ੍ਰੇਨ ਸਮੇਤ ਕਈ ਵਿਦੇਸ਼ਾਂ ਵਿੱਚ 300 ਤੋਂ ਵੱਧ ਇੰਜੀਲ ਸਭਾਵਾਂ ਅਤੇ ਵਿਚਾਰ ਗੋਸ਼ਟੀਆਂ ਆਯੋਜਿਤ ਕੀਤੀਆਂ। ਡਾ. ਪੈਟਰਿਲੋ ਨੇ ਮੈਗਨੋਲੀਆ ਬਾਈਬਲ ਕਾਲੇਜ ਯੌਰਕ ਕਾਲੇਜ ਅਤੇ ਬੀਅਰ ਵੈਲੇ ਬਾਈਬਲ ਇੰਸਟੀਟਿਊਟ ਆਫ ਡੈਨਵਰ ਵਿਖੇ ਬਾਈਬਲ ਪੜ੍ਹਾਈ। ਪੈਟਰਿਲੋ ਦੀਆਂ ਕਿਰਤਾਂ ਵਿੱਚ ਸ਼ਾਮਲ ਹਨ Ezekiel, 1, 2 Timothy ਅਤੇ Titus ਅਤੇ Minor Prophets Study Guideਦੀਆਂ ਕਿਤਾਬਾਂ ਤੇ ਸਮੀਖਿਆਵਾਂ।

ਉਹਨਾਂ ਦੇ ਆਪਣੀ ਪਤਨੀ ਕੈਥੀ ਤੋਂ ਤਿੰਨ ਬੱਚੇ, ਲੈਂਸ, ਬ੍ਰੈਟ ਅਤੇ ਲੌਰਾ ਹਨ।

ਡੈਨੀ ਪੈਟਰਿਲੋ (Denny Petrillo)

ਨੀਲ ਟੀ. ਪ੍ਰਾਈਅਰ (Neale T. Pryor)

ਸੁਰਗਵਾਸੀ ਨੀਲ ਟੀ. ਪ੍ਰਾਈਅਰ ਨੇ ਨਿਊ ਓਰਲੀਂਸ ਬੈਪਟਿਸਟ ਸੈਮੀਨਾਰੀ ਤੋਂ Th.D. ਦੀ ਡਿਗਰੀ ਪ੍ਰਾਪਤ ਕੀਤੀ। ਉਹ ਪੈਂਤਾਲੀ ਸਾਲਾਂ ਤੱਕ ਹਾਰਡਿੰਗ ਵਿਖੇ ਉੱਘੇ ਪ੍ਰੋਫੈਸਰ ਸਨ ਅਤੇ ਉਹਨਾਂ ਨੇ ਕਦੇ-ਕਦਾਈਂ ਬਾਈਬਲ ਡਿਪਾਰਟਮੈਂਟ ਵਿੱਚ ਚੇਅਰਮੈਨ ਅਤੇ ਅਕੈਡਮਿਕ ਅਫੇਅਰਸ ਲਈ ਵਾਈਸ ਪ੍ਰੈਜੀਡੈਂਟ ਦੇ ਤੌਰ ਤੇ ਕੰਮ ਕੀਤਾ। ਪ੍ਰਾਈਅਰ ਨੇ ਕਿਤਾਬ You Can Trust Your Bibleਲਿਖੀ। ਇਸ ਦੌਰਾਨ ਉਹਨਾਂ ਨੇ ਚਾਲੀ ਰਾਜਾਂ ਵਿੱਚ ਪੰਜ ਹਜ਼ਾਰ ਤੋਂ ਵੱਧ ਇੰਜੀਲ ਸਭਾਵਾਂ ਵਿੱਚ ਉਪਦੇਸ਼ ਦਿੱਤੇ। ਉਹ ਸਰਸੀ ਵਿੱਚ ਕਾਲੇਜ ਚਰਚ ਆਫ ਕ੍ਰਾਈਸਟ ਵਿੱਚ ਸੀਨੀਅਰ ਸਨ। ਉਹਨਾਂ ਦਾ ਵਿਆਹ ਟਰੇਵਾ ਨਾਲ ਹੋਇਆ ਅਤੇ ਉਹ ਦੋਵੇਂ ਇਕਵੰਜਾ ਸਾਲਾਂ ਤੱਕ ਨਾਲ ਰਹੇ। ਉਹਨਾਂ ਦੇ ਦੋ ਬੱਚੇ ਅਲਾਨ (ਸੁਰਗਵਾਸੀ) ਅਤੇ ਲੋਰੀ ਹਨ।
ਨੀਲ ਟੀ. ਪ੍ਰਾਈਅਰ (Neale T. Pryor)

ਡੈਵਿਡ ਆਰ. ਰੈਚਟਿਨ (David R. Rechtin)

ਡੈਵਿਡ ਆਰ. ਰੈਚਟਿਨ ਪੈਂਤਾਲੀ ਸਾਲਾਂ ਤੋਂ ਪ੍ਰਚਾਰ ਕਰ ਰਹੇ ਹਨ ਅਤੇ ਪਿਛਲੇ ਤੀਹ ਸਾਲਾਂ ਤੋਂ ਡੁਨਕੈਨਵਾਈਲ, ਟੈਕਸਾਸ ਵਿੱਚ ਕਲਾਰਕ ਰੋਡ, ਪਹਿਲਾਂ ਸੈਨੇਰ ਅਵੈਨਿਊ ਚਰਚ ਆਫ ਕ੍ਰਾਈਸਟ ਵਿਖੇ ਕੰਮ ਕਰ ਰਹੇ ਹਨ। ਉਹਨਾਂ ਨੇ ਬਾਈਬਲ ਸੰਬੰਧੀ ਅਧਿਐਨ ਤੇ ਜ਼ੋਰ ਦਿੰਦੇ ਹੋਏ, ਐਬੀਲੀਨ ਕ੍ਰਿਸ਼ਚੀਅਨ ਯੂਨੀਵਰਸਿਟੀ ਤੋਂ M.A. ਕੀਤੀ। ਉਹਨਾਂ ਨੇ “ਪਰਮਾਤਮਾ ਦੀ ਇੱਛਾ ਕਿਵੇਂ ਨਿਰਧਾਰਿਤ ਕਰੀਏ” ਅਤੇ “ਪਰਮਾਤਮਾ ਨਾਲ ਸੰਬੰਧ ਕਿਵੇਂ ਜੋੜੀਏ” ਜਿਹੇ ਵਿਸ਼ਿਆਂ ਤੇ ਕੇਂਦਰਿਤ, ਲੈਕਚਰਾਰਸ਼ਿਪ ਵਿੱਚ ਭਾਸ਼ਣ ਦਿੱਤਾ। ਉਹਨਾਂ ਦੇ ਆਪਣੀ ਪਤਨੀ ਸ਼ੈਰੋਨ ਤੋਂ ਦੋ ਪੁੱਤਰ ਜੇਮਸ ਅਤੇ ਡੈਨੀਅਲ ਹਨ।
ਡੈਵਿਡ ਆਰ. ਰੈਚਟਿਨ (David R. Rechtin)

ਕੌਏ ਡੀ. ਰੋਪਰ (Coy D. Roper)

ਡਾ. ਕੌਏ ਡੀ.ਰੋਪਰ ਦਾ ਜਨਮ ਡਿਲ ਸਿਟੀ, ਓਕਲਾਹਾਮਾ ਵਿੱਚ ਹੋਇਆ ਅਤੇ ਉਹਨਾਂ ਨੇ ਪੂਰਾ ਜੀਵਨ ਮੰਤਰਾਲੇ ਵਿੱਚ ਇੱਕ ਉਪਦੇਸ਼ਕ, ਅਧਿਆਪਕ ਅਤੇ ਲੇਖਕ ਦੇ ਤੌਰ ਤੇ ਕੰਮ ਕੀਤਾ। ਐਬੀਲੀਨ ਕ੍ਰਿਸ਼ਚੀਅਨ ਯੂਨੀਵਰਸਿਟੀ (1958) ਤੋਂ ਬਾਈਬਲ ਵਿੱਚ B.S. ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਉਹਨਾਂ ਨੇ ਨੌਰਥਈਸਟਰਨ ਸਟੇਟ ਯੂਨੀਵਰਸਿਟੀ (1966) ਤੋਂ ਸੈਕੰਡਰੀ ਸਿੱਖਿਆ ਵਿੱਚ M.T. ਦੀ ਡਿਗਰੀ ਪ੍ਰਾਪਤ ਕੀਤੀ। ਉਸਤੋਂ ਬਾਅਦ ਰੋਪਰ ਨੇ ਐਬੀਲੀਨ ਕ੍ਰਿਸ਼ਚੀਅਨ ਯੂਨੀਵਰਸਿਟੀ (1977) ਤੋਂ ਬਾਈਬਲ ਅਤੇ ਮਿਸ਼ਨ ਵਿੱਚ M.S. ਪੂਰੀ ਕੀਤੀ ਅਤੇ ਫਿਰ ਉਹਨਾਂ ਨੇ ਇੱਕ ਪੁਰਾਣੇ ਧਰਮ ਨੇਮ ਕੇਂਦਰੀਕਰਨ (1988) ਨਾਲ ਯੂਨੀਵਰਸਿਟੀ ਆਫ ਮਿਸ਼ੀਗੰਸ ਡਿਪਾਰਟਮੈਂਟ ਆਫ ਨੀਅਰ ਈਸਟਰਨ ਸਟਡੀਜ ਤੋਂ ਆਪਣੀ Ph.D. ਪੂਰੀ ਕੀਤੀ। ਰੋਪਰ ਨੇ ਯੂਨਾਨੀ (2007) ਵਿੱਚ ਪ੍ਰਮੁੱਖਤਾ ਨਾਲ ਹੈਰੀਟੇਜ ਕ੍ਰਿਸ਼ਚੀਅਨ ਯੂਨੀਵਰਸਿਟੀ ਤੋਂ M.A. ਕੀਤੀ। ਰੋਪਰ ਨੇ 1955 ਵਿੱਚ ਚਾਰਲੀ, ਟੈਕਸਾਸ ਵਿੱਚ ਗਿਰਜਾਘਰ ਲਈ ਉਪਦੇਸ਼ ਦੇਣਾ ਸ਼ੁਰੂ ਕੀਤਾ। ਉਸ ਤੋਂ ਬਾਅਦ, ਉਹਨਾਂ ਨੇ ਓਕਲਾਹਾਮਾ, ਟੇਨੇਸੀ, ਮਿਸ਼ੀਗਨ, ਕੈਨੇਡਾ ਅਤੇ ਆੱਸਟ੍ਰੇਲੀਆ ਵਿੱਚ ਉਪਦੇਸ਼ ਦਿੱਤੇ। ਇਸਤੋਂ ਇਲਾਵਾ, ਉਹਨਾਂ ਨੇ ਵੈਸਟਰਨ ਕ੍ਰਿਸ਼ੀਅਨ ਕਾਲੇਜ, ਮੈਕਵੇਅਰੀ ਸਕੂਲ ਆਫ ਪਰੀਚਿੰਗ (ਨੌਰਸ਼ ਰਾਈਡ, ਆੱਸਟ੍ਰੇਲੀਆ), ਮਿਸ਼ੀਗਨ ਕ੍ਰਿਸ਼ਚੀਅਨ ਕਾਲੇਜ, ਲਿਪਸਕੋਂਬ ਯੂਨੀਵਰਸਿਟੀ ਅਤੇ ਹੈਰੀਟੇਜ ਕ੍ਰਿਸ਼ਚੀਅਨ ਯੂਨੀਵਰਸਿਟੀ ਵਿਖੇ ਪੜ੍ਹਾਇਆ। 2000 ਤੋਂ 2005 ਤੱਕ, ਰੋਪਰ ਨੇ ਹੈਰੀਟੇਜ ਕ੍ਰਿਸ਼ਚੀਅਨ ਵਿਖੇ ਗ੍ਰੈਜੁਏਟ ਸਟਡੀਜ ਦੇ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਵਰਤਮਾਨ ਵਿੱਚ, ਉਹ ਟਰੈਂਟ ਚਰਚ ਆਫ ਕ੍ਰਿਸ਼ਟ (ਟਰੈਂਟ, ਟੈਕਸਾਸ) ਵਿੱਚ ਉਪਦੇਸ਼ ਦਿੰਦੇ ਹਨ ਅਤੇ ਸਰਸੀ, ਅਰਕੰਸਾਸ ਵਿੱਚ Truth for Today ਲਈ ਲਿਖਦੇ ਹਨ। ਕੌਏ ਦੇ ਆਪਣੀ ਪਤਨੀ ਸ਼ਾਰਲੋਟ ਤੋਂ ਤਿੰਨ ਬੱਚੇ ਹਨ ਅਤੇ ਉਹਨਾਂ ਦੇ ਦਸ ਪੋਤੇ-ਪੋਤੀਆਂ ਹਨ।
ਕੌਏ ਡੀ. ਰੋਪਰ (Coy D. Roper)

ਡੈਵਿਡ ਐਲ. ਰੋਪਰ (David L. Roper)

ਡੈਵਿਡ ਐਲ, ਰੋਪਰ ਦਾ ਜਨਮ ਅਤੇ ਪਾਲਣ-ਪੋਸਣ ਓਕਲਾਹਾਮਾ ਵਿੱਚ ਹੋਇਆ ਅਤੇ ਉਹਨਾਂ ਨੇ ਐਬੀਲੀਨ ਕ੍ਰਿਸ਼ਚੀਅਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਅਤੇ ਬਾਈਬਲ ਵਿੱਚ BS ਅਤੇ MS ਦੀ ਡਿਗਰੀ ਪ੍ਰਾਪਤ ਕੀਤੀ। ਰੋਪਰ ਨੇ ਆਪਣੇ ਉਪਦੇਸ਼ ਕੈਰੀਅਰ ਦੀ ਸ਼ੁਰੂਆਤ ਅਠਾਰਾਂ ਸਾਲ ਦੀ ਉਮਰ ਵਿੱਚ ਕੀਤੀ ਸੀ ਅਤੇ ਉਹਨਾਂ ਨੇ ਓਕਲਾਹਾਮਾ, ਟੈਕਸਾਸ ਅਤੇ ਅਰਕੰਸਾਸ ਵਿੱਚ ਸੱਤ ਸਭਾਵਾਂ ਵਿਖੇ ਸਿੱਖਿਆ ਦੇਣ ਦੇ ਪਦਾਂ ਤੇ ਪੂਰਨ-ਕਾਲੀ ਕੰਮ ਕੀਤਾ। ਉਹਨਾਂ ਨੇ ਦੁਨੀਆ ਦੇ ਦੂਜੇ ਖੇਤਰਾਂ ਵਿੱਚ ਵੀ ਇੰਜੀਲ ਨੂੰ ਸਾਂਝਾ ਕੀਤਾ, ਜਿਹਨਾਂ ਵਿੱਚ ਸ਼ਾਮਲ ਹਨ ਇੰਗਲੈਂਡ, ਸਕੌਟਲੈਂਡ, ਇਟਲੀ, ਤੁਰਕੀ, ਜਪਾਨ ਅਤੇ ਰੋਮਾਨੀਆ। 1968 ਤੋਂ 1977 ਤੱਕ, ਸਿਡਨੀ ਅਤੇ ਆੱਸਟ੍ਰੇਲੀਆ ਵਿੱਚ ਮਿਸ਼ਨਰੀਆਂ ਦੇ ਤੌਰ ਤੇ, ਰੋਪਰ ਅਤੇ ਉਸਦੇ ਪਰਿਵਾਰ ਨੇ ਇੱਕ ਸਥਾਨਕ ਸਭਾ ਅਤੇ ਮੈਕਵੇਅਰੀ ਸਕੂਲ ਆਫ ਪਰੀਚਿੰਗ ਨਾਲ ਕੰਮ ਕੀਤਾ। ਰੋਪਰ ਨੇ ਕਈ ਛੋਟੇ ਗ੍ਰੰਥ, ਕਿਤਾਬਾਂ ਅਤੇ ਕਿਤਾਬੜੀਆਂ ਲਿਖੀਆਂ ਹਨ। ਉਹਨਾਂ ਦੀਆਂ ਰਚਨਾਵਾਂ ਵਿੱਚ ਸ਼ਾਮਲ ਹਨ The Day Christ Came (Again), Practical Christianity: Studies in the Book of James, Getting Serious About Love ਅਤੇ Through the Bible. ਉਹਨਾਂ ਨੇ ਕ੍ਰਿਸ਼ਚੀਅਨ ਟੀਵੀ ਅਤੇ ਰੇਡੀਓ ਪ੍ਰੋਗਰਾਮ ਵੀ ਪੇਸ਼ ਕੀਤੇ। ਰੋਪਰ ਨੇ ਸਰਸੀ, ਅਰਕੰਸਾਸ ਵਿੱਚ Truth for Today ਲਈ ਇੱਕ ਸਹਾਇਕ ਸੰਪਾਦਕ ਦੇ ਤੌਰ ਤੇ ਕੰਮ ਕੀਤਾ ਅਤੇ ਇਸਲਈ ਲਗਾਤਾਰ ਲਿਖਦੇ ਰਹੇ।
ਡੈਵਿਡ ਐਲ. ਰੋਪਰ (David L. Roper)

ਡੌਨ ਸ਼ੈਕਲਫੋਰਡ (Don Shackelford)

ਡੌਨ ਸ਼ੈਕਲਫੋਰਡ, ਜੋ ਇੱਕ ਰਿਟਾਇਰ ਬਾਈਬਲ ਪ੍ਰੋਫੈਸਰ ਹਨ, ਨੇ ਸਰਸੀ, ਅਰਕੰਸਾਸ ਵਿੱਚ ਹਾਰਡਿੰਗ ਯੂਨੀਵਰਸਿਟੀ ਵਿਖੇ ਤੀਹ ਸਾਲਾਂ ਤੱਕ ਪੜ੍ਹਾਇਆ। ਉਹਨਾਂ ਨੇ ਟੈਕਸਾਸ ਵਿੱਚ ਲੁਬੌਕ ਕ੍ਰਿਸ਼ਚੀਅਨ ਯੂਨੀਵਰਸਿਟੀ ਵਿਖੇ ਬਾਈਬਲ ਡਿਪਾਰਟਮੈਂਟ ਦੇ ਚੇਅਰਮੈਨ ਦੇ ਤੌਰ ਤੇ ਕੰਮ ਕੀਤਾ। ਜੋਪਲਿਨ, ਮਿਸੌਰੀ ਦੇ ਮੂਲ ਨਿਵਾਸੀ, ਸ਼ੈਕਲਫੋਰਡ ਨੇ ਓਕਲਾਹਾਮਾ ਕ੍ਰਿਸ਼ਚੀਅਨ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਡੈਵਿਡ ਲਿਪਸਕੋਂਬ ਯੂਨੀਵਰਸਿਟੀ ਵਿਖੇ ਆਪਣੀ ਅੰਡਰਗ੍ਰੈਜੁਏਟ ਡਿਗਰੀ ਪੂਰੀ ਕੀਤੀ। ਉਹਨਾਂ ਨੇ ਨਿਊ ਓਰਲੀਂਸ ਬੈਪਟਿਸਟ ਥਿਓਲੋਜੀਕਲ ਸੈਮੀਨਾਰੀ ਤੋਂ ਪੜ੍ਹਾਈ ਕੀਤੀ ਅਤੇ B.D. ਅਤੇ Th.D. ਡਿਗਰੀਆਂ ਪ੍ਰਾਪਤ ਕੀਤੀਆਂ। ਇੱਕ ਮੰਤਰੀ ਦੇ ਤੌਰ ਤੇ, ਸ਼ੈਕਲਫੋਰਡ ਨੇ ਓਕਲਾਹਾਮਾ, ਟੇਨੇਸੀ, ਟੈਕਸਾਸ ਅਤੇ ਲੁਇਸੀਆਨਾ ਵਿੱਚ ਧਾਰਮਿਕ ਸਭਾਵਾਂ ਲਈ ਉਪਦੇਸ਼ ਦਿੱਤੇ। ਉਹਨਾਂ ਨੇ ਪਲੈਰਮੋ, ਸਿਕਿਲੀ ਅਤੇ ਫਲੋਰੈਂਸ, ਇਟਲੀ ਵਿੱਚ ਮਿਸ਼ਨਰੀ ਦੇ ਤੌਰ ਤੇ ਵੀ ਕੰਮ ਕੀਤਾ। ਉਹਨਾਂ ਨੇ ਪੱਚੀ ਤੋਂ ਵੱਧ ਸਾਲਾਂ ਲਈ ਸਰਸੀ, ਅਰਕੰਸਾਸ ਵਿੱਚ ਕ੍ਰਾਈਸਟ ਦੇ ਕਲੋਵਰਡੇਲ ਗਿਰਜਾਘਰ ਵਿੱਚ ਉਹਨਾਂ ਨੇ ਇੱਕ ਸੀਨੀਅਰ ਦੇ ਤੌਰ ਤੇ ਕੰਮ ਕੀਤਾ। ਹਾਰਡਿੰਗ ਯੂਨੀਵਰਸਿਟੀ ਵਿੱਚ, ਸ਼ੈਕਲਫੋਰਡ ਇੰਟਰਨੈਸ਼ਨ ਸਟਡੀਜ ਦੇ ਬਾਈਬਲ ਦੇ ਪ੍ਰੋਫੈਸਰ ਅਤੇ ਡੀਨ ਸਨ। ਵਰਤਮਾਨ ਵਿੱਚ, ਉਹ Truth for Today ਲਈ ਪੁਰਾਣੇ ਧਰਮ ਨੇਮ ਸਲਾਹਕਾਰ ਦੇ ਤੌਰ ਤੇ ਕੰਮ ਕਰਦੇ ਹਨ, ਹਾਰਡਿੰਗ ਵਿੱਚ ਇੱਕ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਪੜ੍ਹਾਉਂਦੇ ਹਨ ਅਤੇ ਮੋਂਟਗੋਮਰੀ, ਅਲਾਬਮਾ ਵਿੱਚ ਸਾਊਥਰਨ ਕ੍ਰਿਸ਼ਚੀਅਨ ਯੂਨੀਵਰਸਿਟੀ ਲਈ ਪੁਰਾਣੇ ਧਰਮ ਨੇਮ ਗ੍ਰੈਜੁਏਟ ਕੋਰਸ ਪੜ੍ਹਾਉਂਦੇ ਹਨ। ਉਹ A Survey of Church History ਦੇ ਲੇਖਕ ਹਨ ਅਤੇ ਉਹਨਾਂ ਨੇ ਲੁਬੌਕ ਕ੍ਰਿਸ਼ਚੀਅਨ ਅਤੇ ਹਾਰਡਿੰਗ ਦੋਵਾਂ ਲਈ ਲੈਕਚਰਾਰਸ਼ਿਪ ਕਿਤਾਬਾਂ ਦਾ ਸੰਪਾਦਨ ਕੀਤਾ। ਉਹਨਾਂ ਦੇ ਲੇਖ Gospel Advocate, Restoration Quarterly, Firm Foundation, Power for Today, ਅਤੇ The Christian Chronicle ਵਿੱਚ ਪ੍ਰਕਾਸ਼ਿਤ ਹੋਏ ਹਨ।

ਡੌਨ ਦੇ ਆਪਣੀ ਪਤਨੀ ਜੌਇਸ ਤੋਂ ਪੰਜ ਬੱਚੇ ਅਤੇ ਪੰਦਰਾਂ ਪੋਤੇ-ਪੋਤੀਆਂ ਹਨ।

ਡੌਨ ਸ਼ੈਕਲਫੋਰਡ (Don Shackelford)

ਡੁਐਨ ਵਾਰਡਨ (Duane Warden)

ਡਾ. ਡੁਐਨ ਵਾਰਡਨ, ਜੋ ਇਸ ਸੀਰੀਜ ਲਈ ਨਵੇਂ ਧਰਮ ਨੇਮ ਦੇ ਸਹਾਇਕ ਸੰਪਾਦਕ ਹਨ, ਦਾ ਜਨਮ ਫ੍ਰੈਂਕਲਿਨ, ਅਰਕੰਸਾਸ ਵਿੱਚ ਹੋਇਆ ਸੀ, ਪਰੰਤੂ ਉਹਨਾਂ ਦਾ ਪਾਲਣ-ਪੋਸਣ ਫਲਿੰਟ, ਮਿਸ਼ੀਗਨ ਵਿੱਚ ਹੋਇਆ ਸੀ। ਉਹਨਾਂ ਨੇ ਫ੍ਰੀਡ-ਹਾਰਡਮੈਨ ਯੂਨੀਵਰਸਿਟੀ ਤੋਂ A.A. ਦੀ ਡਿਗਰੀ ਪ੍ਰਾਪਤ ਕੀਤੀ, ਹਾਰਡਿੰਗ ਯੂਨੀਵਰਸਿਟੀ ਤੋਂ B.A., ਹਾਰਡਿੰਗ ਯੂਨੀਵਰਸਿਟੀ ਗ੍ਰੈਜੁਏਟ ਸਕੂਲ ਆਫ ਰਿਲੀਜਨ ਤੋਂ M.A.R. ਅਤੇ ਡਿਉਕੇ ਯੂਨੀਵਰਸਿਟੀ ਤੋਂ ਨਵੇਂ ਧਰਮ ਨੇਮ ਵਿੱਚ Ph.D. ਪੂਰੀ ਕੀਤੀ। ਇਸਤੋਂ ਇਲਾਵਾ, ਡਾ. ਵਾਰਡਨ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਈਥੰਸ, ਯੂਨਾਨ ਵਿੱਚ ਅਮਰੀਕਨ ਸਕੂਲ ਆਫ ਕਲਾਸੀਕਲ ਸਟਡੀਜ ਵਿਖੇ ਕਲਾਸੀਕਲ ਸਟਡੀਜ ਵਿੱਚ ਪੋਸਟ-ਡੌਕਟਰਲ ਰਚਨਾ ਪੂਰੀ ਕੀਤੀ। ਡਾ. ਵਾਰਡਨ ਨੇ ਓਹਿਓ ਵੈਲੇ ਯੂਨੀਵਰਸਿਟੀ ਦੇ ਨਾਲ-ਨਾਲ ਹਾਰਡਿੰਗ ਯੂਨੀਵਰਸਿਟੀ ਵਿਖੇ ਵੀ ਬਾਈਬਲ ਫੈਕਲਟੀ ਦੇ ਤੌਰ ਤੇ ਕੰਮ ਕੀਤਾ। ਉਹ ਓਹਿਓ ਵੈਲੇ (1986-1993) ਵਿਖੇ ਬਾਈਬਲ ਵਿਭਾਗ ਦੇ ਚੇਅਰਮੈਨ ਸਨ ਅਤੇ ਹਾਰਡਿੰਗ (1996-2005) ਵਿਖੇ ਕਾਲੇਜ ਆਫ ਬਾਈਬਲ ਐਂਡ ਰਿਲੀਜਨ ਦੇ ਸਹਾਇਕ ਡੀਨ ਸਨ। ਉਹ ਐਂਬ੍ਰਿਜ ਯੂਨੀਵਰਸਿਟੀ ਵਿਖੇ ਨਵੇਂ ਧਰਮ ਨੇਮ ਦੇ ਪ੍ਰੋਫੈਸਰ ਦੇ ਤੌਰ ਤੇ ਪੜ੍ਹਾਉਂਦੇ ਹਨ। ਪੜ੍ਹਾਉਣ ਤੋਂ ਇਲਾਵਾ, ਡਾ. ਵਾਰਡਨ ਨੇ ਆਪਣੇ ਸੇਵਾ ਕਾਰਜਕਾਲ ਵਿੱਚ ਮੰਤਰਾਲੇ ਵਿੱਚ ਵੀ ਕੰਮ ਕੀਤਾ। ਉਹਨਾਂ ਨੇ ਵੈਸਟ ਵਰਜੀਨੀਆ, ਵਰਜੀਨੀਆ ਅਤੇ ਅਰਕੰਸਾਸ ਵਿੱਚ ਪੂਰਨ ਕਾਲੀ ਤੌਰ ਤੇ ਸਿੱਖਿਆ ਦਿੱਤੀ; ਅਤੇ ਓਹਿਓ ਵੈਲੀ ਅਤੇ ਹਾਰਡਿੰਗ ਲਈ ਅਧਿਆਪਨ ਕਰਦੇ ਸਮੇਂ ਅੰਸ਼ਿਕ ਤੌਰ ਤੇ ਮੰਤਰਾਲੇ ਵਿੱਚ ਵੀ ਕੰਮ ਕੀਤਾ। ਵਰਤਮਾਨ ਵਿੱਚ, ਉਹ ਵੈਲਵੈਟ ਰਿਜ ਚਰਚ ਆਫ ਕ੍ਰਾਈਸਟ ਵਿਖੇ ਉਪਦੇਸ਼ ਦਿੰਦੇ ਹਨ।

ਡਾ. ਵਾਰਡਨ ਨੇ ਬੌਧਿਕ ਪ੍ਰਕਾਸ਼ਨਾਂ ਵਿੱਚ ਕਈ ਨਿਬੰਧ ਅਤੇ ਲੇਖ ਪ੍ਰਕਾਸ਼ਿਤ ਕੀਤੇ, ਜਿਹਨਾਂ ਵਿੱਚ ਸ਼ਾਮਲ ਹਨ Biblical Interpretation: Studies in Honor of Jack P. Lewis, Classical Philology, Restoration Quarterly, and Journal for the Evangelical Theological Society. ਉਹਨਾਂ ਨੇTruth for Today, Gospel Advocate, Firm Foundation ਅਤੇ Christian Chronicle ਲਈ ਲਿਖਿਆ।

ਉਹਨਾਂ ਦਾ ਆਪਣੀ ਪਤਨੀ, ਜੈਨੇਟ ਤੋਂ ਇੱਕ ਪੁੱਤਰ, ਡੈਵਿਡ ਐਮ. ਵਾਰਡਨ ਸੀ ਅਤੇ ਇੱਕ ਪਾਲਿਆ ਹੋਇਆ ਪੁੱਤਰ, ਡੈਵਿਡ ਏ. ਮਾਰਟਿਨ ਸੀ।

ਡੁਐਨ ਵਾਰਡਨ (Duane Warden)